ਜ਼ੀਰਕਪੁਰ ''ਚ ਬਿਨਾਂ ਲਾਇਸੈਂਸ ਤੋਂ 5 ਲੱਖ ਦੀਆਂ ਦਵਾਈਆਂ ਬਰਾਮਦ

Saturday, Jun 09, 2018 - 02:06 PM (IST)

ਜ਼ੀਰਕਪੁਰ ''ਚ ਬਿਨਾਂ ਲਾਇਸੈਂਸ ਤੋਂ 5 ਲੱਖ ਦੀਆਂ ਦਵਾਈਆਂ ਬਰਾਮਦ

ਜ਼ੀਰਕਪੁਰ : ਸਿਹਤ ਵਿਭਾਗ ਦੀ ਟੀਮ ਨੇ ਜ਼ੀਰਕਪੁਰ ਵਿਚ ਗੋਦਾਮ ਵਿਚ ਛਾਪੇਮਾਰੀ ਕਰ ਕੇ 5 ਲੱਖ ਰੁਪਏ ਦੀਆਂ ਦਵਾਈਆਂ ਬਰਾਮਦ ਕੀਤੀਆਂ। ਇਨ੍ਹਾਂ ਨੂੰ ਬਿਨਾਂ ਲਾਇਸੈਂਸ ਦੇ ਬਣਾਇਆ ਜਾ ਰਿਹਾ ਸੀ। ਟੀਮ ਨੇ ਦਵਾਈਆਂ ਨੂੰ ਜ਼ਬਤ ਕਰਕੇ ਮੁਲਜ਼ਮਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜ਼ਿਲਾ ਡਰੱਗ ਕੰਟਰੋਲਰ ਅਫਸਰ ਅਮਿਤ ਲਖਨਪਾਲ ਨੇ ਦੱਸਿਆ ਕਿ ਉਕਤ ਗੋਦਾਮ ਵਿਚ ਦਵਾਈਆਂ ਬਣਾਉਣ ਦੇ ਧੰਦੇ ਬਾਰੇ ਗੁਪਤ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਵਿਭਾਗ ਦੀ ਟੀਮ ਨੂੰ ਲੈ ਕੇ ਇਸ ਜਗ੍ਹਾ 'ਤੇ ਛਾਪੇਮਾਰੀ ਕੀਤੀ ਗਈ ਅਤੇ 5 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ ਕੀਤੀਆਂ।
ਦਵਾਈਆਂ ਬਣਾਉਣ ਦਾ ਲਾਇਸੈਂਸ ਨਹੀਂ ਮਿਲਿਆ
ਇਨ੍ਹਾਂ ਦਵਾਈਆਂ ਦੀ ਮਾਰਕੀਟਿੰਗ ਦਾ ਕੰਮ ਫਰੀਦਾਬਾਦ ਨਿਵਾਸੀ ਰੋਹਿਤ ਕੁਮਾਰ ਕਰਦਾ ਸੀ। ਉਮੇਸ਼ ਟਰਾਂਸਪੋਰਟ ਰਾਹੀਂ ਵੱਖ-ਵੱਖ ਥਾਵਾਂ 'ਤੇ ਦਵਾਈਆਂ ਭੇਜਦਾ ਸੀ। ਵਾਟਵੇ ਹੈਲਥ ਕੇਅਰ ਨਾਂ ਦੀ ਕੰਪਨੀ ਦੇ ਨਾਂ 'ਤੇ ਆਉਣ ਵਾਲੀਆਂ ਚੀਜ਼ਾਂ ਦਾ ਲਾਇਸੈਂਸ ਜਾਰੀ ਕੀਤਾ ਗਿਆ ਅਤੇ ਦਵਾਈਆਂ ਬਣਾਉਣ ਦਾ ਕੋਈ ਵੀ ਲਾਇਸੈਂਸ ਜਾਰੀ ਨਹੀਂ ਹੋਇਆ। ਵਾਟਵੇ ਹੈਲਥ ਕੇਅਰ ਕੰਪਨੀ ਦੇ ਮਾਲਕ ਉਪਿੰਦਰ ਸ਼ਰਮਾ ਵੀ ਮੌਕੇ 'ਤੇ ਮੌਜੂਦ ਸਨ। 


Related News