ਯੂਕ੍ਰੇਨ ਤੋਂ ਪਰਤੇ ਕੁਨਵਰ ਨੇ ਸੁਣਾਈ ਹੱਡ ਬੀਤੀ, ਕਿਹਾ-ਕੰਨਾਂ 'ਚ ਗੂੰਜ ਰਹੀ ਹੈ ਗੋਲਾ-ਬਾਰੂਦ ਤੇ ਟੈਂਕਾਂ ਦੀ ਆਵਾਜ਼
Saturday, Mar 05, 2022 - 12:50 PM (IST)
ਤਪਾ ਮੰਡੀ (ਸ਼ਾਮ, ਗਰਗ)- ਸਥਾਨਕ ਮੰਡੀ ਦੇ ਪ੍ਰਸਿਧ ਡਾਕਟਰ ਦਾ ਬੇਟਾ ਕੁਨਵਰ ਸ਼ਰਮਾ ਯੂਕ੍ਰੇਨ ’ਚ ਡਾਕਟਰੀ ਦੀ ਪੜ੍ਹਾਈ ਕਰਨ ਗਿਆ ਹੋਇਆ ਸੀ, ਜੋ ਰੂਸ ਅਤੇ ਯੂਕ੍ਰੇਨ ਦੀ ਜੰਗ ਲੱਗਣ ਕਾਰਨ ਉਥੇ ਬੰਕਰਾਂ ‘ਚ ਫਸ ਗਿਆ। ਕਾਫ਼ੀ ਮੁਸ਼ਕਤ ਤੋਂ ਬਾਅਦ ਅੱਜ ਜਦ ਉਹ ਆਪਣੇ ਜੱਦੀ ਸ਼ਹਿਰ ਤਪਾ ’ਚ ਪੁੱਜਾ, ਜਿਥੇ ਉਸ ਦੇ ਮਾਤਾ ਡਾ.ਸੰਗੀਤਾ ਸ਼ਰਮਾ, ਡਾ.ਧੀਰਜ ਸ਼ਰਮਾ, ਡਾ.ਰਾਜ ਕੁਮਾਰ ਦਾਦਾ, ਬਸੰਤ ਸੌਰੀ ਦਾਦਾ, ਰਾਘਵ ਸ਼ਰਮਾ ਭਰਾ ਅਤੇ ਡਾ.ਲੱਕੀ ਨੇ ਉਸ ਦਾ ਮੂੰਹ ਮਿੱਠਾ ਕਰਵਾਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ
ਇਸ ਮੌਕੇ ਕੁਨਵਰ ਸ਼ਰਮਾ ਨੇ ਕਿਹਾ ਕਿ ਯੂਕ੍ਰੇਨ ’ਚ ਭਾਰਤੀ ਨਾਗਰਿਕ ਡਰ ਵਿੱਚ ਹਨ। ਉਥੇ ਹਾਜ਼ਰ ਏਜੰਟ ਡਾ.ਕਰਨ ਸੰਧੂ, ਹਰਦੀਪ ਸਿੰਘ, ਮਨੀ ਸਿੰਘ ਚਹਿਲ ਅਤੇ ਡਾ.ਸਵਾਦੀਨ ਦੀ ਪ੍ਰਸੰਸਾ ਕਰਦਿਆਂ ਉਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਫਸੇ ਵਿਦਿਆਰਥੀਆਂ ਲਈ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਪ੍ਰਣ ਕੀਤਾ ਹੈ ਜਦ ਤੱਕ ਸਾਰੇ ਵਿਦਿਆਰਥੀ ਆਪਣੇ ਵਤਨ ਨਹੀਂ ਪਹੁੰਚਦੇ, ਉਹ ਇਥੇ ਰਹਿਕੇ ਹੀ ਸੇਵਾ ਕਰਨਗੇ। ਯੂਕ੍ਰੇਨ ਦੀ ਸੀਮਾ ’ਤੇ ਹੋ ਰਹੇ ਗੋਲਾ-ਬਾਰੂਦ ਅਤੇ ਟੈਂਕਾਂ ਦੀ ਆਵਾਜ਼ ਉਨ੍ਹਾਂ ਦੇ ਕੰਨ੍ਹਾਂ ਵਿੱਚ ਹੁਣ ਵੀ ਗੂੰਜ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਬੰਕਰਾਂ ਤੋਂ 6 ਕਿਲੋਮੀਟਰ ਪੈਦਲ ਚੱਲਕੇ ਮੈਟਰੋ ਸਟੇਸ਼ਨ ਤੱਕ ਪੁੱਜਾ। ਅੰਡਰਗ੍ਰਾਊਡ ਕਰਾਸ ਕਰਕੇ ਜਦੋਂ ਉਹ ਪਹੁੰਚੇ ਤਾਂ ਉਥੇ ਵੀ ਸਾਇਰਨ ਦੀ ਆਵਾਜ਼ ਸੁਣਾਈ ਦਿੰਦੀ ਸੀ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੇ ਹਸਪਤਾਲ ’ਚ ਕੁੱਤਿਆਂ ਅਤੇ ਚੂਹਿਆਂ ਵਲੋਂ ਨੋਚੀ ਅੱਧ-ਕੱਟੀ ਲਾਸ਼ ਬਰਾਮਦ, ਫੈਲੀ ਸਨਸਨੀ
ਉਸ ਨੇ ਕਿਹਾ ਕਿ ਉਥੋਂ ਇੱਕ ਟਰੇਨ ਜੋ 12 ਘੰਟਿਆਂ ‘ਚ ਲਵੀਵ ਪਹੁੰਚਦੀ ਸੀ, ਉਹ 24 ਘੰਟਿਆਂ ‘ਚ ਪਹੁੰਚੀ। ਉਥੋਂ ਇੱਕ ਮਿੰਨੀ ਬੱਸ ਚਾਲਕ ਨੇ ਉਨ੍ਹਾਂ ਤੋਂ 18 ਵਿਦਿਆਰਥੀਆਂ ਦਾ ਇੱਕ ਲੱਖ ਰੁਪਏ ਕਿਰਾਇਆ ਲੈ ਕੇ ਚੌਪ ਬਾਰਡਰ ’ਤੇ ਪਹੁੰਚਾਇਆ। ਉਥੋਂ ਵੀ ਉਹ 3 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਰਿਸ਼ਵਤ ਦੇ ਕੇ ਪੁਡਾਪੇਸਟ ਅਤੇ ਹੰਗਰੀ ਬਾਰਡਰ ’ਤੇ ਸਹੀ ਸਲਾਮਤ ਪਹੁੰਚ ਗਏ, ਜਿਸ ਤੋਂ ਸਾਨੂੰ ਕੋਈ ਦਿੱਕਤ ਪੇਸ਼ ਨਹੀਂ ਆਈ। ਉਸ ਨੇ ਦੱਸਿਆ ਕਿ ਵੀਰਵਾਰ ਦੀ ਸ਼ਾਮ ਉਹ ਭਾਰਤ ਸਰਕਾਰ ਦੀ ਮਦਦ ਨਾਲ ਯੂਕ੍ਰੇਨ ਤੋਂ ਜੈਟ ਏਰੀਆ ਇੰਡੀਆ ਫਲਾਈਟ ਨਾਲ ਮੁਬੰਈ ਪੁੱਜਾ ਹੈ, ਜਿਸ ਦਾ ਕਿਰਾਇਆ ਭਾਰਤ ਸਰਕਾਰ ਵੱਲੋਂ ਅਦਾ ਕੀਤਾ ਗਿਆ। ਫਿਰ ਉਹ ਆਪਣੇ ਕਿਰਾਏ ’ਤੇ ਜਹਾਜ਼ ਰਾਹੀਂ ਚੰਡੀਗੜ੍ਹ ਪਹੁੰਚਕੇ ਆਪਣੀ ਭੈਣ ਅਤੇ ਹੋਰ ਰਿਸ਼ਤੇਦਾਰਾਂ ਨੂੰ ਮਿਲਕੇ ਤਪਾ ਲਈ ਰਵਾਨਾ ਹੋਇਆ।
ਪੜ੍ਹੋ ਇਹ ਵੀ ਖ਼ਬਰ - ਵੱਡੀ ਰਾਹਤ: ਰਾਜਾਸਾਂਸੀ ਏਅਰਪੋਰਟ ਤੋਂ 27 ਮਾਰਚ ਨੂੰ ਸ਼ੁਰੂ ਹੋਣਗੀਆਂ ਬਰਮਿੰਘਮ ਤੇ ਲੰਡਨ ਦੀਆਂ ਸਿੱਧੀਆਂ ਉਡਾਣਾਂ
ਉਸ ਨੇ ਦੱਸਿਆ ਕਿ ਉਹ ਬਹੁਤ ਮੁਸ਼ਕਲ ਹਾਲਾਤ ਵਿੱਚੋਂ ਲੰਘੇ ਹਨ। ਯੂਕ੍ਰੇਨ ’ਚ ਹੋ ਰਹੇ ਬੰਬ ਧਮਾਕੇ ਅਤੇ ਮਿਜਾਇਲ ਦੇ ਹਮਲਿਆਂ ਨਾਲ ਉਹ ਡਰੇ ਹੋਏ ਸੀ। ਇੱਕ ਹਫ਼ਤੇ ਦਾ ਸਮਾਂ ਉਨ੍ਹਾਂ ਬਹੁਤ ਮੁਸ਼ਕਲ ਨਾਲ ਗੁਜਰਿਆਂ। ਉਸ ਨੇ ਦੱਸਿਆ ਕਿ ਉਸ ਦਾ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ‘ਚ ਪੰਜਵਾਂ ਸਾਲ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਿਸ ਢੰਗ ਨਾਲ ਰੂਸ ਅਤੇ ਯੂਕ੍ਰੇਨ ਵਿੱਚ ਜੰਗ ਲੱਗਣ ਦੇ ਹਾਲਾਤ ਬਣੇ ਤਾਂ ਭਾਰਤ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਅਡਵਾਈਡਰੀ ਜਾਰੀ ਨਹੀਂ ਕੀਤੀ ਗਈ। ਬੱਚਿਆਂ ਦੇ ਘਰ ਆਉਣ ’ਤੇ ਉਨ੍ਹਾਂ ਦੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਆਪਣੀ ਜਨਮ ਭੂਮੀ ’ਤੇ ਪੈਰ ਰੱਖਦੇ ਹੀ ਚੈਨ ਦੀ ਸਾਹ ਮਿਲੀ ਹੈ।
ਪੜ੍ਹੋ ਇਹ ਵੀ ਖ਼ਬਰ - ਯੂਕ੍ਰੇਨ ’ਚ ਫਸੇ ਕਾਦੀਆਂ ਦੇ ਚਾਹਤ ਤੇ ਗੁਰਪ੍ਰਤਾਪ ਸਿੰਘ, ਦੱਸੀਆਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਇਹ ਗੱਲਾਂ
ਉਸ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਬੰਬਈ ਏਅਰਪੋਰਟ ’ਤੇ ਪੁੱਜੇ ਤਾਂ ਭਾਜਪਾ ਦੇ ਕੇਂਦਰੀ ਮੰਤਰੀ ਮੁਖਤਾਰ ਅਬਾਸ ਨਕਵੀ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਸਾਰਿਆਂ ਨੂੰ ਖੁਸ਼ੀ ਨਾਲ ਮਿਲੇ। ਮੰਡੀ ਦਾ ਇੱਕ ਹੋਰ ਵਿਦਿਆਰਥੀ ਹਰਸ਼ਿਤ ਬਾਂਸਲ, ਜੋ ਯੂਕ੍ਰੇਨ ‘ਚ ਫਸਿਆ ਹੋਇਆ ਸੀ, ਅੱਜ ਸ਼ਾਮ ਤੱਕ ਆਪਣੇ ਜੱਦੀ ਸ਼ਹਿਰ ਪਹੁੰਚ ਰਿਹਾ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਯੂਕ੍ਰੇਨ ‘ਚ ਫਸੇ ਬਾਕੀ ਵਿਦਿਆਰਥੀਆਂ ਨੂੰ ਵੀ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ, ਕਿਉਂਕਿ ਉਨ੍ਹਾਂ ਦੇ ਮਾਪੇ ਚਿੰਤਤ ਹਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰਮਨਾਕ ਘਟਨਾ: ਦਫ਼ਨਾਉਣ ਦੀ ਥਾਂ ਪਿਤਾ ਨੇ ਕੂੜੇ ’ਚ ਸੁੱਟਿਆ ਨਵਜਾਤ ਮ੍ਰਿਤਕ ਬੱਚਾ, ਇੰਝ ਲੱਗਾ ਪਤਾ