ਸਿਹਤ ਵਿਭਾਗ ਵੱਲੋਂ ਮੈਡੀਕਲ ਸਟੋਰ ’ਤੇ ਦਵਾਈਆਂ ਦੀ ਜਾਂਚ
Sunday, Aug 19, 2018 - 03:58 AM (IST)

ਅੰਮ੍ਰਿਤਸਰ, (ਦਲਜੀਤ)- ਕਸਬਾ ਜੈਂਤੀਪੁਰ ਦੇ ਪਿੰਡ ਢੋਲੇਸ਼ਾਹ ਵਿਚ ਸਥਿਤ ਇਕ ਨਿੱਜੀ ਮੈਡੀਕਲ ਸਟੋਰ ਨੂੰ ਪੁਲਸ ਨੇ 15 ਅਗਸਤ ਨੂੰ ਸੀਲ ਕੀਤਾ ਸੀ। ਦੋਸ਼ ਸੀ ਕਿ ਮੈਡੀਕਲ ਸਟੋਰ ਸੰਚਾਲਕ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਕਰਦਾ ਹੈ। ਸ਼ਨੀਵਾਰ ਨੂੰ ਸਿਹਤ ਵਿਭਾਗ ਦੀ ਟੀਮ ਨੇ ਪੁਲਸ ਦੀ ਸੂਚਨਾ ਦੇ ਆਧਾਰ ’ਤੇ ਇਸ ਸਟੋਰ ਵਿਚ ਦਸਤਕ ਦਿੱਤੀ। ਪੁਲਸ ਨੇ ਸੀਲ ਖੋਲ੍ਹੀ ਅਤੇ ਫਿਰ ਸਿਹਤ ਵਿਭਾਗ ਦੀ ਟੀਮ ਨੇ ਸਟੋਰ ਵਿਚ ਜਾ ਕੇ ਦਵਾਈਆਂ ਦੀ ਜਾਂਚ ਕੀਤੀ। ਹਾਲਾਂਕਿ ਇਸ ਦੌਰਾਨ ਮੈਡੀਕਲ ਸਟੋਰ ਤੋਂ ਕੋਈ ਵੀ ਨਸ਼ੀਲੀ ਦਵਾਈ ਬਰਾਮਦ ਨਹੀਂ ਹੋਈ ਪਰ ਮੈਡੀਕਲ ਸਟੋਰ ਵਿਚ ਸੇਲ ਪਰਚੇਜ਼ ਦਾ ਰਿਕਾਰਡ ਅਧੂਰਾ ਸੀ। ਡਰੱਗ ਆਫਿਸਰ ਬਬਲੀਨ ਕੌਰ ਨੇ ਦੱਸਿਆ ਕਿ ਟੀਮ ਨੂੰ ਇਸ ਸਟੋਰ ਤੋਂ ਕੋਈ ਵੀ ਨਸ਼ੀਲੀ ਅਤੇ ਇਤਰਾਜ਼ਯੋਗ ਦਵਾਈ ਨਹੀਂ ਮਿਲੀ ਹੈ, ਇਸ ਲਈ ਸੰਚਾਲਕ ਪਹਿਲਾਂ ਦੀ ਤਰ੍ਹਾਂ ਹੀ ਮੈਡੀਕਲ ਸਟੋਰ ਚਲਾ ਸਕਦਾ ਹੈ। ਅਸੀਂ ਸਟੋਰ ਸੰਚਾਲਕ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸੇਲ ਪ੍ਰਚੇਜ ਦਾ ਰਿਕਾਰਡ ਮੇਨਟੇਨ ਰੱਖੇ।