ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਨੇ ਜੀ.ਐਸ.ਟੀ. ਦੇ ਵਿਰੁੱਧ ਕੱਢਿਆ ਰੋਸ ਮਾਰਚ

Wednesday, Oct 04, 2017 - 08:51 PM (IST)

ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਨੇ ਜੀ.ਐਸ.ਟੀ. ਦੇ ਵਿਰੁੱਧ ਕੱਢਿਆ ਰੋਸ ਮਾਰਚ

ਬੁਢਲਾਡਾ (ਮਨਜੀਤ)— ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਬਲਾਕ ਬੁਢਲਾਡਾ ਵੱਲੋਂ ਕਾਲੀ ਮਾਤਾ ਮੰਦਰ ਵਿਖੇ ਮੀਟਿੰਗ ਕੀਤੀ ਗਈ, ਜਿਸ 'ਚ ਵਿਸ਼ੇਸ ਤੌਰ ਤੇ ਆਲ ਇੰਡੀਆ ਮੈਡੀਕਲ ਪ੍ਰੈਕਟੀਸ ਐਸੋਸੀਏਸ਼ਨ ਦੇ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਅਤੇ ਨਾਲ ਬਲਵੀਰ ਸਿੰਘ ਬਰੇਟਾ ਵਿਸ਼ੇਸ਼ ਰੂਪ 'ਚ ਪਹੁੰਚੇ। ਇਸ ਸਬੰਧੀ ਜਾਣਕਾਰੀ ਦਿੰਦਿਆ ਗੁਰਲਾਲ ਸਿੰਘ ਨੇ ਦੱਸਿਆ ਕਿ ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਵੱਲੋਂ ਪੰਜਾਬ ਪੱਧਰ ਤੇ ਜੀ.ਐਸ.ਟੀ. ਬਿੱਲ ਦੇ ਵਿਰੋਧ 'ਚ ਰੌਸ ਰੈਲੀਆਂ ਕੱਢੀਆ ਜਾ ਰਹੀਆਂ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ 'ਚ ਕੀਤੇ ਵਾਅਦੇ ਨੂੰ ਪੂਰਾ ਨਾ ਕਰਨ 'ਚ ਅਸਫਲ ਰਹੀ ਹੈ ਤੇ ਪਿੰਡਾਂ 'ਚ ਕੰਮ ਕਰਦੇ ਮੈਡੀਕਲ ਪ੍ਰੈਕਟੀਸਨਾ ਦਾ ਕੰਮ ਬੰਦ ਕਰਵਾਕੇ ਉਹਨਾਂ ਨੂੰ ਬੇਰੁਜ਼ਗਾਰ ਕਰਨਾ ਚਾਹੁੰਦੀਆਂ ਹਨ। 
ਵੈਦ ਬਲਵੀਰ ਸਿੰਘ ਨੇ ਜੀ.ਐਸ.ਟੀ. ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਨੋਟਬੰਦੀ ਕਰਕੇ ਲੋਕਾਂ ਦੀ ਖੁਨ ਪਸੀਨੇ ਦੀ ਕਮਾਈ ਵੀ ਕਾਰਪੋਰੇਟ ਘਰਾਣਿਆ ਦੇ ਹਿਤ ਪੂਰਣ ਲਈ ਬੈਕਾ 'ਚ ਜਮ੍ਹਾ ਕਰਵਾ ਲਈ ਗਈ ਅਤੇ ਹੁਣ ਸਾਮਰਾਜ ਪੱਖੀ ਆਰਥਿਕ ਨੀਤੀਆਂ ਤਹਿਤ ਨਵਾਂ ਪੈਂਤਰਾ ਅਖਤਿਆਰ ਕਰਦੇ ਹੋਏ ਮੋਦੀ ਸਰਕਾਰ ਵਲੋਂ ਵਸਤੂ ਸੇਵਾ ਕਰ ਪ੍ਰਣਾਲੀ ਲਾਗੂ ਕੀਤੀ ਗਈ ਹੈ। ਜਿਸਦੀਆਂ ਹੱਦਾ ਤੈਅ ਕਰਦੇ ਸਮੇਂ ਕਿਰਤੀ ਵਰਗ ਦੀ ਆਰਥਿਕ ਹਾਲਤ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ। ਇਸ ਪ੍ਰਣਾਲੀ ਦੇ ਲਾਗੂ ਹੋਣ ਕਾਰਣ ਆਮ ਉਤਪਾਦਕਾਂ ਉੱਪਰ ਟੈਕਸਾ ਦਾ ਅਸਹਿ ਭਾਰ ਪਿਆ ਹੈ, ਜਿਸ ਨੇ ਕਿਸਾਨੀ ਨਾਲ ਸਬੰਧਿਤ ਉਤਪਾਦਕਾਂ ਜਿਵੇਂ ਕੀਟਨਾਸਕ ਦਵਾਈਆਂ ਅਤੇ ਰਸਾਈਣੀਕ ਖਾਦਾਂ ਆਦਿ ਦੀਆਂ ਕੀਮਤਾਂ 'ਚ ਅਥਾਹ ਵਾਧਾ ਕੀਤਾ ਗਿਆ ਹੈ। ਬਲਾਕ ਪ੍ਰਧਾਨ ਜਸਵੀਰ ਸਿੰਘ ਨੇ ਬਲਾਕ ਬੁਢਲਾਡਾ ਵੱਲੋਂ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਅਤੇ ਵੈਦ ਬਲਵੀਰ ਜੀ ਦਾ ਮੀਟਿੰਗ 'ਚ ਪਹੁੰਚਣ 'ਤੇ ਸਵਾਗਤ ਕੀਤਾ। ਇਸ ਮੌਕੇ ਸ਼ਹਿਰ 'ਚ ਜੀ.ਐਸ.ਟੀ. ਵਿੱਰੁਧ ਰੋਸ ਰੈਲੀ ਕੱਢੀ ਗਈ, ਜਿਸ 'ਚ ਯੂਨੀਅਨ ਦੇ ਸਾਰੇ ਹੀ ਮੈਂਬਰਾਂ ਨੇ ਹਿੱਸਾ ਲਿਆ ਅਤੇ ਰੈਲੀ ਤੋਂ ਬਾਅਦ ਐਸ.ਡੀ.ਐਮ. ਗੁਰਸਿਮਰਨ ਸਿੰਘ ਬੁਢਲਾਡਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੀਟਿੰਗ 'ਚ ਨਛੱਤਰ ਸਿੰਘ ਸੇਖੋ, ਪ੍ਰੇਮ ਸਾਗਰ, ਪ੍ਰਕਾਸ ਸਿੰਘ, ਅਮ੍ਰਿਤਪਾਲ ਅੰਬੀ, ਗਮਦੂਰ ਸਿੰਘ, ਮਹੇਸ ਕੁਮਾਰ, ਮੇਜਰ ਸਿੰਘ, ਜਗਤਾਰ ਸਿੰਘ, ਗੁਰਜੀਤ ਸਿੰਘ, ਭੋਲਾ ਸਿੰਘ, ਨੈਬ ਸਿੰਘ, ਰੂਲਦੁ ਸਿੰਘ, ਲੱਖਾ ਸਿੰਘ, ਰਮਜਾਨ ਮੁਹੰਮਦ, ਨਿਰਮਲ ਸਿੰਘ, ਮੰਗਤ ਸਿੰਗ, ਗਿਆਨ ਚੰਦ, ਪਵਨ ਕੁਮਾਰ, ਤਰਸੇਮ ਸਿੰਘ, ਰਜਿੰਦਰ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।


Related News