ਧਾਰਮਿਕ ਥਾਵਾਂ 'ਤੇ ਜਾਣ ਵਾਲੀਆਂ ਟਰੇਨਾਂ ਦੇ ਖਾਣੇ 'ਚ ਕੀਤਾ ਗਿਆ ਬਦਲਾਅ, ਨਹੀਂ ਮਿਲਣਗੀਆਂ ਇਹ ਚੀਜ਼ਾਂ
Monday, Aug 15, 2022 - 05:11 PM (IST)
ਚੰਡੀਗੜ੍ਹ : ਧਾਰਮਿਕ ਯਾਤਰਾ ’ਤੇ ਜਾਣ ਵਾਲਿਆਂ ਸ਼ਰਧਾਲੂਆਂ ਨੂੰ ਕਿਸੇ ਨਾ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਕਸਰ ਨੂੰ ਟਰੇਨ ਵਿੱਚ ਮੀਟ ਪਰੋਸੇ ਜਾਣ ਤੋਂ ਸ਼ਿਕਾਇਤ ਹੁੰਦੀ ਹੈ। ਸ਼ਰਧਾਲੂਆਂ ਦਾ ਮੰਨਣਾ ਹੈ ਕਿ ਟਰੇਨ 'ਚ ਮੀਟ ਪਰੋਸੇ ਜਾਣ ਕਾਰਨ ਉਨ੍ਹਾਂ ਦੀ ਆਸਥਾ ਨੂੰ ਧੱਕਾ ਲੱਗਦਾ ਹੈ। ਇਸ ਦੇ ਮੱਦੇਨਜ਼ਰ ਅਤੇ ਯਾਤਰੀਆਂ ਵਲੋਂ ਮਿਲੇ ਫੀਡਬੈਕ ਨੂੰ ਧਿਆਨ 'ਚ ਰੱਖਦਿਆਂ ਹੋਏ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ(ਆਈ.ਆਰ.ਸੀ.ਟੀ.ਸੀ) ਅਤੇ ਰੇਲਵੇ ਬੋਰਡ ਹੁਣ ਧਾਰਮਿਕ ਥਾਵਾਂ ’ਤੇ ਜਾਣ ਵਾਲੀਆਂ ਟਰੇਨਾਂ ਵਿਚ ਸਿਰਫ਼ ਸ਼ਾਕਾਹਾਰੀ ਭੋਜਨ ਹੀ ਪਰੋਸੇਗਾ।
ਇਹ ਵੀ ਪੜ੍ਹੋ- ਲਾਲ ਕਿਲ੍ਹਾ ਹਿੰਸਾ ਦੀ ਵੀਡੀਓ ’ਤੇ ਪਹਿਲੀ ਵਾਰ ਬੋਲੇ ਟ੍ਰਾਂਸਪੋਰਟ ਮੰਤਰੀ, ਦਿੱਤਾ ਵੱਡਾ ਬਿਆਨ
ਇਸ ਸ਼ਾਕਾਹਾਰੀ ਖਾਣੇ ਨੂੰ ਬਣਾਉਣ ਵਿਚ ਪਿਆਜ ਅਤੇ ਲਸਣ ਦੀ ਵਰਤੋਂ ਵੀ ਨਹੀਂ ਕੀਤੀ ਜਾਵੇਗੀ। ਪਹਿਲੇ ਪੜਾਅ ਵਿਚ 2 ਵੰਦੇ ਭਾਰਤ ਟਰੇਨਾਂ ਵਿਚ ਇਹ ਵਿਵਸਥਾ ਲਾਗੂ ਕੀਤੀ ਗਈ ਹੈ। ਇਸ ਤੋਂ ਬਾਅਦ ਇਹ ਰਮਾਇਣ ਯਾਤਰਾ ਸਪੈਸ਼ਲ ਟਰੇਨ ਵਿਚ ਵੀ ਲਾਗੂ ਕੀਤੀ ਜਾਵੇਗੀ। ਆਈ.ਆਰ.ਸੀ.ਟੀ.ਸੀ ਦੇ ਲੋਕ ਸੰਪਰਕ ਅਧਿਕਾਰੀ ਅਨੰਦ ਕੁਮਾਰ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਰਣਗਿਰੀ ਜਨਸ਼ਤਾਬਦੀ, ਸਿੱਧਬਲੀ ਐਕਸਪ੍ਰੈਸ, ਅਮਰਨਾਥ ਐਕਸਪ੍ਰੈਸ, ਸ਼੍ਰੀ ਮਾਤਾ ਵੈਸ਼ਣੋ ਦੇਵੀ ਜਾਣ ਵਾਲ਼ੀਆ ਟਰੇਨਾਂ ਵਿਚ ਵੀ ਇਹ ਵਿਵਸਥਾ ਲਾਗੂ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।