ਦੁਕਾਨਾਂ ''ਚ ਧੜਾਧੜ ਵੱਢੇ ਜਾਂਦੇ ਨੇ ਮੁਰਗੇ, ਵੱਧ ਰਿਹੈ ਬੀਮਾਰੀਆਂ ਫੈਲਣ ਦਾ ਖਤਰਾ

Monday, Jul 06, 2020 - 10:33 AM (IST)

ਨਾਭਾ (ਜੈਨ) : ਕਿਸੇ ਸਮੇਂ ਮਿੰਨੀ ਕਾਸ਼ੀ ਦੇ ਨਾਂ ਨਾਲ ਪ੍ਰਸਿੱਧ ਇਸ ਰਿਆਸਤੀ ਨਗਰੀ 'ਚ ਗੇਟਾਂ ਦੇ ਅੰਦਰ-ਬਾਹਰ ਅਤੇ ਸਰਕੂਲਰ ਰੋਡ ’ਤੇ ਧਾਰਮਿਕ ਸਥਾਨਾਂ ਦੀ ਭਰਮਾਰ ਹੈ। ਇੰਝ ਹੀ ਰਿਹਾਇਸ਼ੀ ਕਾਲੋਨੀਆਂ ਅਤੇ ਗੇਟਾਂ ਲਾਗੇ ਮੀਟ ਦੀਆਂ ਦੁਕਾਨਾਂ ਹਨ, ਜਿਨ੍ਹਾਂ 'ਚ ਹਰ ਸਮੇਂ ਮੁਰਗੇ ਵੱਢੇ ਜਾਂਦੇ ਹਨ। ਮੀਟ ਦੀਆਂ ਦੁਕਾਨਾਂ ਅੱਗੇ 8-10 ਖੁੰਖਾਰ ਕੁੱਤੇ ਬੈਠੇ ਰਹਿੰਦੇ ਹਨ, ਜੋ ਰਾਹਗੀਰਾਂ ਲਈ ਜਾਨਲੇਵਾ ਸਾਬਤ ਹੁੰਦੇ ਹਨ। ਰੇਹੜੀਆਂ/ਦੁਕਾਨਾਂ ਅਤੇ ਖੋਖਿਆਂ 'ਚ ਮੀਟ-ਮੁਰਗੇ ਦੀ ਵਿਕਰੀ ਧੜੱਲੇ ਨਾਲ ਧਾਰਮਿਕ ਸਥਾਨਾਂ ਨੇੜੇ ਹੁੰਦੀ ਹੈ।

ਇਹ ਵੀ ਪੜ੍ਹੋ : ਪੁਲਸ ਥਾਣਿਆਂ 'ਚ ਸੜ ਰਿਹੈ ਗਰੀਬਾਂ ਤੱਕ ਪੁੱਜਣ ਵਾਲਾ ਸਰਕਾਰੀ ਰਾਸ਼ਨ, ਵਿਧਾਇਕ ਲੱਗੇ ਵੰਡਣ

ਦੁਕਾਨਾਂ 'ਚ ਮੁਰਗੇ ਅਤੇ ਬੱਕਰੇ ਵੱਢੇ ਜਾਣ ਕਾਰਣ ਗੰਦਗੀ ਫੈਲ ਰਹੀ ਹੈ। ਮੀਟ ਦੀਆਂ ਦੁਕਾਨਾਂ ਨੇੜਿਓਂ ਲੰਘਣਾ ਮੁਸ਼ਕਲ ਹੈ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੋ ਰਿਹਾ ਹੈ। ਸਿਹਤ ਮਹਿਕਮੇ ਨੇ ਕਦੇ ਵੀ ਚੈਕਿੰਗ ਨਹੀਂ ਕੀਤੀ ਅਤੇ ਨਾ ਹੀ ਕਿਸੇ ਨੂੰ ਜ਼ੁਰਮਾਨਾ ਕੀਤਾ ਹੈ। ਮਿਊਂਸੀਪਲ ਕਮੇਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡੇ ਕੋਲ ਸਿਹਤ ਅਧਿਕਾਰੀ ਨਹੀਂ ਅਤੇ ਨਾ ਹੀ ਕੋਈ ਸਲਾਟਰ ਹਾਊਸ ਹੈ। ਕਾਗਜ਼ਾਂ 'ਚ ਬਣੇ ਸਲਾਟਰ ਹਾਊਸ 'ਚ ਕੋਈ ਬੱਕਰਾ ਨਹੀਂ ਵੱਢਿਆ ਜਾਂਦਾ। ਲੋਕਾਂ ਦੀ ਮੰਗ ਹੈ ਕਿ ਬੀਮਾਰ ਮੁਰਗੇ/ਬੱਕਰਿਆਂ ਦੀ ਚੈਕਿੰਗ ਹੋਣੀ ਚਾਹੀਦੀ ਹੈ, ਤਾਂ ਕਿ ਬੀਮਾਰੀ ਨਾ ਫੈਲੇ। ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਤੁਰੰਤ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਮੋਗਾ ਦੀਆਂ ਧੀਆਂ ਬਣੀਆਂ ਸ਼ੇਰ ਪੁੱਤ, ਹੌਲਾ ਕੀਤਾ ਪਿਓ ਦੇ ਕੰਮ ਦਾ ਭਾਰ


Babita

Content Editor

Related News