ਡੱਬੇ ਸਮੇਤ ਮਠਿਆਈ ਤੋਲਣ ਵਾਲਿਆਂ ਨੂੰ ਲੱਗੇਗਾ 5 ਹਜ਼ਾਰ ਜ਼ੁਰਮਾਨਾ!

Thursday, Oct 18, 2018 - 06:45 PM (IST)

ਡੱਬੇ ਸਮੇਤ ਮਠਿਆਈ ਤੋਲਣ ਵਾਲਿਆਂ ਨੂੰ ਲੱਗੇਗਾ 5 ਹਜ਼ਾਰ ਜ਼ੁਰਮਾਨਾ!

ਲੁਧਿਆਣਾ : ਤਿਓਹਾਰੀ ਸੀਜ਼ਨ ਨੂੰ ਮੁੱਖ ਰੱਖਦਿਆਂ ਮਾਪ-ਤੋਲ ਮਹਿਕਮਾ ਵੀ ਹਰਕਤ 'ਚ ਆ ਗਿਆ ਹੈ। ਅਜਿਹੇ 'ਚ ਹੁਣ ਕਿਸੇ ਮਠਿਆਈ ਵਿਕਰੇਤਾ ਨੇ ਡੱਬੇ ਸਮੇਤ ਮਠਿਆਈ ਤੋਲੀ ਤਾਂ ਉਸ ਨੂੰ 5 ਹਜ਼ਾਰ ਰੁਪਏ ਜ਼ੁਰਮਾਨਾ ਭਰਨਾ ਪੈ ਸਕਦਾ ਹੈ। ਇਸ ਨਾਲ ਮਠਿਆਈ ਖਰੀਦਣ ਵਾਲੇ ਗਾਹਕ ਨੂੰ ਕਾਫੀ ਨਿਜਾਤ ਮਿਲੇਗੀ। ਤਿਓਹਾਰੀ ਸੀਜ਼ਨ ਦੌਰਾਨ ਕਰੋੜਾਂ ਦੀ ਮਠਿਆਈ ਦਾ ਕਾਰੋਬਾਰ ਹੁੰਦਾ ਹੈ। ਅਕਸਰ ਦੇਖਿਆ ਗਿਆ ਹੈ ਕਿ ਮਠਿਆਈ ਵਿਕਰੇਤਾ ਡੱਬੇ ਸਮੇਤ ਹੀ ਮਠਿਆਈ ਤੋਲਦੇ ਹਨ। ਡੱਬੇ ਦਾ ਭਾਰ 130 ਤੋਂ 200 ਗ੍ਰਾਮ ਤੱਕ ਹੁੰਦਾ ਹੈ ਅਤੇ ਗਾਹਕ ਦੇ ਪੱਲੇ 750 ਜਾਂ 800 ਗ੍ਰਾਮ ਮਠਿਆਈ ਹੀ ਪੈਂਦੀ ਹੈ ਅਤੇ ਜੇਕਰ ਮਠਿਆਈ ਦਾ ਮੁੱਲ 600 ਰੁਪਏ ਕਿੱਲੋ ਹੈ ਤਾਂ ਗਾਹਕ ਨੂੰ 120 ਰੁਪਏ ਤੱਕ ਦਾ ਸਿੱਧਾ-ਸਿੱਧਾ ਚੂਨਾ ਲੱਗ ਜਾਂਦਾ ਹੈ। 


Related News