MBBS ਵਿਦਿਆਰਥੀਆਂ ਦਾ ਸਟਾਈਪੈਂਡ 4 ਹਫਤਿਆਂ ਦੇ ਵਿਆਜ ਸਮੇਤ ਜਾਰੀ ਕਰਨ ਮੈਡੀਕਲ ਕਾਲਜ: ਹਾਈਕੋਰਟ
Friday, Sep 20, 2019 - 09:50 AM (IST)
ਚੰਡੀਗੜ੍ਹ (ਹਾਂਡਾ)— ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਪਟਿਆਲਾ ਸਮੇਤ ਪੰਜਾਬ ਦੇ ਮੈਡੀਕਲ ਰਿਸਰਚ ਐਂਡ ਐਜੂਕੇਸ਼ਨ ਡਾਇਰੈਕਟਰ ਨੂੰ ਹੁਕਮ ਜਾਰੀ ਕੀਤੇ ਹਨ ਕਿ 4 ਹਫ਼ਤਿਆਂ ਦੇ ਅੰਦਰ ਐੱਮ. ਬੀ. ਬੀ. ਐੱਸ. ਕਰ ਰਹੇ ਵਿਦਿਆਰਥੀਆਂ ਦਾ ਸਟਾਈਪੈਂਡ (ਸਕਾਲਰਸ਼ਿਪ) ਸਾਢੇ 7 ਫੀਸਦੀ ਵਿਆਜ ਸਮੇਤ ਜਾਰੀ ਕਰਨ। ਗਿਆਨ ਸਾਗਰ ਮੈਡੀਕਲ ਕਾਲਜ ਬਨੂੜ 'ਚ ਦਾਖਲਾ ਲੈਣ ਵਾਲੇ 60 ਐੱਮ. ਬੀ. ਬੀ. ਐੱਸ. ਵਿਦਿਆਰਥੀਆਂ ਨੇ ਹਾਈਕੋਰਟ ਵਿਚ ਪਟੀਸ਼ਨ ਦਾਖਲ ਕਰ ਕੇ ਉਨ੍ਹਾਂ ਨੂੰ ਸਟਾਈਪੈਂਡ ਜਾਰੀ ਕਰਨ ਦੀ ਅਪੀਲ ਕੀਤੀ ਸੀ। ਉਕਤ ਸਾਰੇ ਵਿਦਿਆਰਥੀਆਂ ਨੂੰ ਗਿਆਨ ਸਾਗਰ ਮੈਡੀਕਲ ਕਾਲਜ ਬੰਦ ਹੋਣ ਤੋਂ ਬਾਅਦ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ 'ਚ ਸ਼ਿਫ਼ਟ ਕੀਤਾ ਗਿਆ ਸੀ।