MBBS ਦੀ ਪੜ੍ਹਾਈ ਕਰਨ ਯੂਕ੍ਰੇਨ ਗਈ ਮਾਨਸਾ ਦੀ ਮਨਜਿੰਦਰ ਪੁੱਜੀ ਘਰ, ਦਿੱਤੀ ਬੁਰੇ ਹਾਲਾਤ ਦੀ ਜਾਣਕਾਰੀ
Wednesday, Mar 09, 2022 - 03:41 PM (IST)
ਮਾਨਸਾ (ਅਮਰਜੀਤ) - ਯੂਕ੍ਰੇਨ ਵਿੱਚ ਪੜ੍ਹਾਈ ਕਰਨ ਲਈ ਗਈ ਮਨਜਿੰਦਰ ਕੌਰ ਆਖਿਰਕਾਰ ਆਪਣੇ ਵਤਨ ਤੋਂ ਮਾਨਸਾ ਵਿਖੇ ਪਹੁੰਚ ਚੁੱਕੀ ਹੈ। ਯੂਕ੍ਰੇਨ-ਰੂਸ ’ਚ ਜੰਗ ਲੱਗਣ ਕਾਰਨ ਉਸਦੇ ਮਾਤਾ-ਪਿਤਾ ਨੂੰ ਆਪਣੀ ਧੀ ਦੀ ਚਿੰਤਾ ਸਤਾ ਰਹੀ ਸੀ, ਜਿਸ ਦੇ ਵਾਪਸ ਆਉਣ ’ਤੇ ਉਨ੍ਹਾਂ ਨੇ ਸੁੱਖ ਦਾ ਸਾਹ ਲਿਆ। ਇਸ ਦੌਰਾਨ ਮਨਜਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਯੂਕ੍ਰੇਨ-ਰੂਸ ਦੀ ਲੜਾਈ ਅੱਖੀਂ ਦੇਖੀ ਹੈ, ਜੋ ਉਸ ਦੇ ਦਿਲ ਵਿੱਚ ਸਮਾ ਗਈ ਹੈ। ਉਹ ਪੜ੍ਹਾਈ ਕਰਨ ਲਈ ਯੂਕ੍ਰੇਨ ਗਈ ਸੀ ਪਰ ਲੜਾਈ ਕਾਰਨ ਉਸ ਨੂੰ ਵਾਪਸੀ ਕਰਨੀ ਪਈ। ਲੜਾਈ ਕਾਰਨ ਉਸ ਦੀ ਪੜ੍ਹਾਈ ਵਿਚਕਾਰ ਹੀ ਰਹਿ ਗਈ। ਉਸ ਨੇ ਇਸ ਦੌਰਾਨ ਭਾਰਤ ਸਰਕਾਰ ਨੂੰ ਆਪਣੀ ਰਹਿੰਦੀ ਪੜ੍ਹਾਈ ਪੂਰੀ ਕਰਵਾਉਣ ਦੀ ਅਪੀਲ ਕੀਤੀ।
ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਨੂੰ ਖੁੱਲ੍ਹਾ ਚੈਲੇਂਜ ਕਰਨ ਵਾਲੇ ਹੌਲਦਾਰ ਸੰਦੀਪ ’ਤੇ ਪੁਲਸ ਨੇ ਕੱਸਿਆ ਸ਼ਿਕੰਜਾ, ਜਾਣੋ ਕੀ ਹੈ ਮਾਮਲਾ
ਮਨਜਿੰਦਰ ਕੌਰ ਨੇ ਕਿਹਾ ਕਿ ਸਰਕਾਰ ਨੇ ਯੂਕ੍ਰੇਨ ਤੋਂ ਭਾਰਤ ਲਿਆਉਣ ਲਈ ਉਨ੍ਹਾਂ ਨੂੰ ਕੋਈ ਉਪਰਾਲਾ ਨਹੀਂ ਕੀਤਾ ਸਗੋਂ ਉਹ ਆਪਣੀ ਜੱਦੋ ਜਹਿਦ ਨਾਲ ਭਾਰਤ ਪਹੁੰਚੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅੰਬੈਸੀ ਦੇ ਵਿਦਿਆਰਥੀਆਂ ਨਾਲ ਤਾਲਮੇਲ ਹੁੰਦੇ ਤਾਂ ਉਨ੍ਹਾਂ ਨੂੰ ਇੰਨੇ ਦਿਨ ਬੰਕਰਾਂ ਵਿੱਚ ਰਹਿ ਕੇ ਯੂਕ੍ਰੇਨ ਵਿੱਚ ਸਮਾਂ ਨਹੀਂ ਬਿਤਾਉਣਾ ਪੈਂਦਾ ਅਤੇ ਉਹ ਜਲਦੀ ਭਾਰਤ ਪਹੁੰਚ ਸਕਦੀਆਂ ਸੀ। ਉਸ ਨੇ ਕਿਹਾ ਕਿ ਭਾਰਤ ਦੀ ਅੰਬੈਸੀ ਨੇ ਕੋਈ ਯੋਗ ਉਪਰਾਲਾ ਨਹੀਂ ਕੀਤਾ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ
ਮਨਜਿੰਦਰ ਕੌਰ ਨੇ ਦੱਸਿਆ ਕਿ ਉਹ ਜੰਗ ਦੌਰਾਨ ਯੂਕ੍ਰੇਨ ਦੇ ਖ਼ਾਰਕੀਵ ਤੋਂ ਪੈਦਲ ਚੱਲ ਕੇ ਬਾਰਡਰ ਤੱਕ ਪਹੁੰਚੀਆਂ, ਜਿਥੋਂ ਉਨ੍ਹਾਂ ਨੂੰ ਸਰਕਾਰ ਵੱਲੋਂ ਮੁੰਬਈ ਲਿਆ ਕੇ ਛੱਡਿਆ ਗਿਆ। ਉਸ ਤੋਂ ਬਾਅਦ ਉਹ ਆਪਣੇ ਖ਼ਰਚੇ ’ਤੇ ਖੁਦ ਘਰ ਪਹੁੰਚੀਆਂ ਹਨ। ਮਨਜਿੰਦਰ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਯੂਕ੍ਰੇਨ ’ਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰਨ ਲਈ ਗਈ ਸੀ ਪਰ ਯੁੱਧ ਕਾਰਨ ਉਨ੍ਹਾਂ ਦੀ ਪੜ੍ਹਾਈ ਵਿਚਕਾਰ ਰਹਿ ਗਈ। ਉਨ੍ਹਾਂ ਨੇ ਆਪਣੇ ਬੱਚਿਆਂ ਦੀ ਵਾਪਸੀ ਲਈ ਇੱਥੋਂ ਦੇ ਪ੍ਰਸ਼ਾਸਨ ਅਤੇ ਭਾਰਤ ਸਰਕਾਰ ਅੱਗੇ ਅਪੀਲ ਕੀਤੀ ਪਰ ਸਰਕਾਰ ਦਾ ਕੋਈ ਅਹਿਮ ਰੋਲ ਨਹੀਂ ਰਿਹਾ, ਜਿਸ ਕਾਰਨ ਉਨ੍ਹਾਂ ਦੇ ਬੱਚੇ ਖੁਦ ਜੱਦੋਜਹਿਦ ਕਰਕੇ ਵਤਨ ਪਹੁੰਚੇ।
ਪੜ੍ਹੋ ਇਹ ਵੀ ਖ਼ਬਰ - ਪਠਾਨਕੋਟ 'ਚ ਰਿਸ਼ਤੇ ਹੋਏ ਦਾਗਦਾਰ, ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰਾਂ ਨੇ ਲੁੱਟੀ ਭਾਬੀ ਦੀ ਪੱਤ
ਇਸ ਦੌਰਾਨ ਵਿਦਿਆਰਥਣ ’ਤੇ ਪਿਤਾ ਨੇ ਮੀਡੀਆ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਸਦੇ ਚਲਦੇ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਵੱਲੋਂ ਖ਼ਬਰਾਂ ਨਸ਼ਰ ਕੀਤੀਆਂ ਗਈਆਂ। ਉੱਥੇ ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਦੀ ਰਹਿੰਦੀ ਪੜ੍ਹਾਈ ਪੂਰੀ ਕਰਵਾਈ ਜਾਵੇ ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੇ ਹਸਪਤਾਲ ’ਚ ਕੁੱਤਿਆਂ ਅਤੇ ਚੂਹਿਆਂ ਵਲੋਂ ਨੋਚੀ ਅੱਧ-ਕੱਟੀ ਲਾਸ਼ ਬਰਾਮਦ, ਫੈਲੀ ਸਨਸਨੀ