ਜਲਾਲਾਬਾਦ ਦੀ ਮੁਸਕਾਨ ਨੇ ਐੱਮ. ਬੀ. ਬੀ.ਐੱਸ. ਬੈਚ ''ਚ ਹਾਸਲ ਕੀਤਾ ਸੂਬੇ ''ਚੋਂ ਪਹਿਲਾ ਸਥਾਨ

03/16/2018 6:55:10 PM

ਜਲਾਲਾਬਾਦ (ਹਰੀਸ਼ ਸੇਤੀਆ) : ਸਥਾਨਕ ਦਸ਼ਮੇਸ਼ ਨਗਰੀ ਨਿਵਾਸੀ ਅਤੇ ਪੁਲਸ ਵਿਭਾਗ ਵਿਚ ਬਤੌਰ ਏ. ਐੱਸ. ਆਈ ਹਰਦੇਵ ਸਿੰਘ ਦੀ ਬੇਟੀ ਮੁਸਕਾਨ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ 'ਚ ਐੱਮ. ਬੀ. ਬੀ. ਐੱਸ. ਬੈਚ-2016 'ਚ ਸੂਬੇ ਭਰ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਪ੍ਰੋ.ਸ਼ਮੇਰ ਸਿੰਘ ਮੈਮੋਰੀਅਲ ਗੋਲਡ ਮੈਡਲ ਹਾਸਿਲ ਕਰਕੇ ਹਲਕੇ ਦਾ ਨਾਅ ਰੋਸ਼ਨ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਮੁਸਕਾਨ ਬੇਦੀ ਦੇ ਪਿਤਾ ਹਰਦੇਵ ਸਿੰਘ ਨੇ ਦੱਸਿਆ ਕਿ ਮੁਸਕਾਨ ਨੇ ਆਪਣੀ ਮੁੱਢਲੀ 12ਵੀਂ ਤੱਕ ਦੀ ਸਿੱਖਿਆ ਪੈਨਸੀਆ ਸਕੂਲ 'ਚ ਹਾਸਿਲ ਕਰਕੇ ਪੀ. ਐੱਮ. ਟੀ. ਟੈਸਟ ਪਾਸ ਕਰਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਚ ਐੱਮ. ਬੀ. ਬੀ. ਐੱਸ. ਵਿਚ ਦਾਖਿਲਾ ਹਾਸਿਲ ਕੀਤਾ ਅਤੇ ਪਹਿਲੇ ਸਾਲ ਵਿਚ ਸੂਬੇ ਭਰ 'ਚ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਹਾਸਿਲ ਕੀਤਾ ਹੈ।
ਮੁਸਕਾਨ ਦਾ ਸੁਪਨਾ ਹੈ ਕਿ ਉਹ ਡਾਕਟਰ ਬਣ ਕੇ ਆਮ ਲੋਕਾਂ ਦੀ ਸੇਵਾ ਕਰੇ। ਹਰਦੇਵ ਸਿੰਘ ਨੇ ਦੱਸਿਆ ਕਿ ਮੁਸਕਾਨ ਨੂੰ ਸ਼ੁਰੂ ਤੋਂ ਹੀ ਪੜ੍ਹਾਈ ਦਾ ਸ਼ੌਂਕ ਸੀ ਅਤੇ ਇਸ ਸ਼ੋਂਕ ਨੂੰ ਅੱਗੇ ਵਧਾਉਂਦੇ ਹੋਏ ਉਸਨੇ ਆਪਣੀ ਸਿੱਖਿਆ ਵਿੱਚ ਪੂਰੀ ਦਿਲਚਸਪੀ ਰੱਖੀ ਅਤੇ ਨਤੀਜੇ ਵਜੋਂ ਪਹਿਲਾ ਸਥਾਨ ਹਾਸਲ ਕੀਤਾ।


Related News