ਮੌੜ ਮੰਡੀ ਬਲਾਸਟ : ਡੇਰਾ ਪ੍ਰਬੰਧਕਾਂ ਵੱਲੋਂ ਸਹਿਯੋਗ ਨਾ ਦਿੱਤੇ ਜਾਣ ਤੋਂ ਪੁਲਸ ਨਾਰਾਜ਼

01/24/2020 9:54:52 AM

ਬਠਿੰਡਾ (ਵਰਮਾ) : ਹਾਈਕੋਰਟ ਦੇ ਨਿਰਦੇਸ਼ਾਂ 'ਤੇ ਡੀ. ਜੀ. ਪੀ. ਦਿਨਕਰ ਗੁਪਤਾ ਦੀ ਅਗਵਾਈ 'ਚ 5 ਮੈਂਬਰੀ ਬਣਾਈ ਗਈ 'ਸਿੱਟ' ਨੂੰ ਡੇਰਾ ਪ੍ਰਬੰਧਕ ਸਹਿਯੋਗ ਨਹੀਂ ਦੇ ਰਹੇ, ਜਿਸ ਕਾਰਨ ਪੁਲਸ ਵਿਭਾਗ ਨਾਰਾਜ਼ ਹੈ। ਜਾਣਕਾਰੀ ਅਨੁਸਾਰ ਡੇਰੇ ਦੀ ਚੇਅਰਪਰਸਨ ਬਿਪਾਸਨਾ ਨੂੰ ਦੋ ਵਾਰ ਬਲਾਸਟ ਸਬੰਧੀ ਬਿਆਨ ਦੇਣ ਲਈ ਨੋਟਿਸ ਦਿੱਤਾ ਗਿਆ ਪਰ ਬਾਵਜੂਦ ਇਸ ਦੇ ਉਹ ਇਕ ਵਾਰ ਵੀ ਨਹੀਂ ਪਹੁੰਚੀ ਨਾ ਹੀ ਡੇਰੇ ਦਾ ਕੋਈ ਪ੍ਰਬੰਧਕ ਪੁਲਸ ਨੂੰ ਸਹਿਯੋਗ ਦੇ ਰਿਹਾ ਹੈ।

ਪੁਲਸ ਦੀ ਇਕ ਟੀਮ ਨੇ ਬਠਿੰਡਾ ਪਹੁੰਚ ਕੇ ਡੇਰਾ ਸਿਰਸਾ ਦੇ ਪ੍ਰਬੰਧਕਾਂ ਨੂੰ ਨੋਟਿਸ ਦਿੱਤਾ ਸੀ। ਮੌੜ ਬਲਾਸਟ ਕਾਂਡ 'ਚ ਐੱਸ. ਆਈ. ਟੀ. ਨੂੰ ਤਿੰਨ ਨਾਮਜ਼ਦ ਮੁਲਜ਼ਮਾਂ ਬਾਰੇ 'ਚ ਜਾਣਕਾਰੀ ਹਾਸਲ ਕਰਨੀ ਸੀ ਅਤੇ ਉਨ੍ਹਾਂ ਦੀ ਪ੍ਰਾਪਰਟੀ ਦਾ ਬਿਓਰਾ ਲੈਣਾ ਸੀ। ਜਦੋਂ ਤੋਂ ਇਸ ਮਾਮਲੇ ਨਾਲ ਜੁੜੇ ਤਿੰਨ ਮੁਲਜ਼ਮ ਗੁਰਤੇਜ ਸਿੰਘ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਨੂੰ ਪੁਲਸ ਨੇ ਨਾਮਜ਼ਦ ਕੀਤਾ ਹੈ, ਉਦੋਂ ਤੋਂ ਹੀ ਉਹ ਗਾਇਬ ਹਨ। ਪੁਲਸ ਨੇ ਇਨ੍ਹਾਂ ਤਿੰਨਾਂ ਦੇ ਸਕੈਚ ਵੀ ਜਾਰੀ ਕੀਤੇ ਸੀ ਅਤੇ ਲੋਕਾਂ ਨੂੰ ਇਨ੍ਹਾਂ ਦੀ ਸੂਚਨਾ ਦੇਣ ਦੀ ਅਪੀਲ ਕੀਤੀ ਸੀ ਪਰ ਹੱਥ ਕੁਝ ਨਹੀਂ ਲੱਗਾ। ਪੁਲਸ ਹੁਣ ਇਨ੍ਹਾਂ ਤਿੰਨਾਂ ਨਾਮਜ਼ਦ ਮੁਲਜ਼ਮਾਂ ਦੀ ਪ੍ਰਾਪਰਟੀ ਨੂੰ ਕੁਰਕ ਕਰਨਾ ਚਾਹੁੰਦੀ ਹੈ, ਜਿਸ ਲਈ ਉਨ੍ਹਾਂ ਨੂੰ ਡੇਰਾ ਪ੍ਰਬੰਧਕਾਂ ਦੇ ਸਹਿਯੋਗ ਦੀ ਜ਼ਰੂਰਤ ਹੈ।

ਇਹੀਂ ਨਹੀਂ ਜਿਸ ਕਾਰ ਨਾਲ ਬੰਬ ਬਲਾਸਟ ਕੀਤਾ ਮੰਨਿਆ ਜਾ ਰਿਹਾ ਹੈ ਉਹ ਡੇਰੇ ਵਿਚ ਹੀ ਤਿਆਰ ਕੀਤੀ ਗਈ ਸੀ। ਤਿੰਨੇ ਨਾਮਜ਼ਦ ਮੁਲਜ਼ਮ ਡੇਰਾ ਮੁਖੀ ਦੇ ਕਰੀਬੀ ਦੱਸੇ ਜਾਂਦੇ ਹਨ ਪਰ ਉਨ੍ਹਾਂ ਦੇ ਗਾਇਬ ਹੋਣ ਨਾਲ ਹਾਲਾਤ ਦਿਨ ਪ੍ਰਤੀ ਦਿਨ ਰਹੱਸਮਈ ਬਣਦੇ ਜਾ ਰਹੇ ਹਨ। ਐੱਸ. ਆਈ. ਟੀ. ਨਾਲ ਜੁੜੀ ਪੁਲਸ ਇਸ ਮਾਮਲੇ 'ਚ ਡੇਰਾ ਪ੍ਰਬੰਧਕਾਂ ਕੋਲੋਂ ਵੀ ਪੁੱਛਗਿੱਛ ਕਰਨਾ ਚਾਹੁੰਦੀ ਹੈ, ਜਿਸ ਕਾਰਨ ਜ਼ਿਲੇ ਦਾ ਇਕ ਡੀ. ਐੱਸ. ਪੀ. ਦੋ ਵਾਰ ਡੇਰੇ ਨੂੰ ਨੋਟਿਸ ਦੇ ਕੇ ਆਇਆ ਪਰ ਫਿਰ ਵੀ ਕੋਈ ਨਹੀਂ ਪਹੁੰਚਿਆ। ਪੁਲਸ ਦਾ ਅਗਲਾ ਕਦਮ ਕੀ ਹੋਵੇਗਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।


cherry

Content Editor

Related News