ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਲਈ ਖੁਸ਼ਖਬਰੀ, ਕੱਟੜਾ ਲਈ ਚੱਲੇਗੀ ਸਪੈਸ਼ਲ ਟਰੇਨ

Tuesday, Jan 16, 2018 - 11:11 AM (IST)

ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਲਈ ਖੁਸ਼ਖਬਰੀ, ਕੱਟੜਾ ਲਈ ਚੱਲੇਗੀ ਸਪੈਸ਼ਲ ਟਰੇਨ

ਜਲੰਧਰ/ਜੰਮੂ ਕਸ਼ਮੀਰ(ਗੁਲਸ਼ਨ)— ਰੇਲਵੇ ਵਿਭਾਗ ਨੇ ਯਾਤਰੀਆਂ ਦੀ ਸਹੂਲਤ ਲਈ ਦਿੱਲੀ-ਮਾਤਾ ਵੈਸ਼ਨੋ ਦੇਵੀ ਕੱਟੜਾ-ਦਿੱਲੀ ਐਕਸਪ੍ਰੈੱਸ (4001-04002) ਸਪੈਸ਼ਲ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਸਪੈਸ਼ਲ ਟਰੇਨ ਦਿੱਲੀ ਤੋਂ 25 ਜਨਵਰੀ ਅਤੇ ਵਾਪਸੀ ਲਈ ਮਾਤਾ ਵੈਸ਼ਨੋ ਦੇਵੀ ਕੱਟੜਾ ਤੋਂ 27 ਜਨਵਰੀ ਨੂੰ ਚੱਲੇਗੀ। ਇਸ 'ਚ ਜਨਰਲ ਕੋਚ ਦੇ ਇਲਾਵਾ ਸਲੀਪਰ ਅਤੇ ਥਰਡ ਏ. ਸੀ. ਕੋਚ ਵੀ ਸ਼ਾਮਲ ਹੋਣਗੇ। ਇਹ ਸਪੈਸ਼ਲ ਟਰੇਨ ਪਾਨੀਪਤ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂਤਵੀ ਅਤੇ ਊਧਮਪੁਰ ਸਟੇਸ਼ਨਾਂ 'ਤੇ ਦੋਹਾਂ ਦਿਸ਼ਾਵਾਂ 'ਚ ਰੁੱਕੇਗੀ।


Related News