ਮਾਤਾ ਚਿੰਤਪੂਰਨੀ ਜਾਣ ਵਾਲਿਆਂ ਨੂੰ ਟ੍ਰੈਫਿਕ ਜਾਮ ਤੋਂ ਮਿਲੇਗਾ ਨਿਜ਼ਾਤ, ਫੋਰਲੇਨ ਹੋਵੇਗੀ ਜੰਡੂਸਿੰਘਾਂ ਰੋਡ
Wednesday, Mar 17, 2021 - 01:02 PM (IST)
ਜਲੰਧਰ— ਮਾਤਾ ਚਿੰਤਪੂਰਨੀ ਦੇ ਦਰਬਾਰ ’ਚ ਮੱਥਾ ਟੇਕਣ ਜਾਣ ਵਾਲਿਆਂ ਨੂੰ ਸਿਟੀ ਤੋਂ ਜੰਡੂਸਿੰਘਾਂ ਦੇ ਰਸਤੇ ਹੁਣ ਹੋਣ ਵਾਲੀ ਟ੍ਰੈਫਿਕ ਜਾਮ ਤੋਂ ਨਿਜ਼ਾਤ ਮਿਲੇਗਾ। ਇਸ ਦੇ ਨਾਲ ਹੀ ਮੁਬਾਰਕਪੁਰ ਸ਼ੇਖੇ ਇੰਡਸਟਰੀ ਜ਼ੋਨ ਜਾਣ ਵਾਲੇ ਵੀ ਰਾਹਤ ਮਹਿਸੂਸ ਕਰਨਗੇ। ਇਸ ਰੋਡ ਦੇ ਤਿੰਨ ਕਿਲੋਮੀਟਰ ਰਸਤੇ ਨੂੰ ਫੋਰਲੇਨ ਕਰਨ ਦੀ ਯੋਜਨਾ ਹੈ। ਇਸ ਦੀ ਲਾਗਤ ਦਾ ਐਸਟੀਮੇਟ 27.14 ਕਰੋੜ ਹੈ। ਇਸ ’ਚ ਰੋਡ ਦੇ ਰਸਤੇ ’ਚ ਆਉਣ ਵਾਲੀਆਂ ਬਿਜਲੀ ਦੀਆਂ ਲਾਈਨਾਂ ਨੂੰ ਸ਼ਿਫਟ ਕਰਨ ਅਤੇ ਜੰਗਲਾਤ ਮਹਿਕਮੇ ਦੇ ਦਰਖ਼ੱਤ ਨੂੰ ਕੱਟਣ ਦੇ ਬਦਲੇ ’ਚ ਉਸ ਦੀ ਕੀਮਤ ਦਾ ਖ਼ਰਚ ਚੁਕਾਉਣ ਦੀ ਵਿਵਸਥਾ ਹੈ।
ਇਹ ਵੀ ਪੜ੍ਹੋ : ਬੀਬੀ ਬਾਦਲ ਦੀ ਸਰਕਾਰੀ ਰਿਹਾਇਸ਼ ਨੂੰ ਲੈ ਕੇ ਰਾਜਾ ਵੜਿੰਗ ਦੀ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਚਿੱਠੀ
ਰੋਡ ਦੇ ਦੋਵੇਂ ਪਾਸੇ ਫੁੱਟਪਾਥ ਅਤੇ ਵਿਚਾਲੇ ’ਚ ਸੈਂਟਰਲ ਵਰਜ਼ ਹੋਵੇਗੀ। ਵਿਧਾਇਕ ਬਾਵਾ ਹੈਨਰੀ ਦੀ ਡਿਮਾਂਡ ’ਤੇ ਲੋਕ ਨਿਰਮਾਣ ਮਹਿਕਮੇ ਨੇ ਡੀ. ਪੀ. ਆਰ. ਤਿਆਰੀ ਕੀਤੀ ਹੈ, ਜਿਸ ਨੂੰ ਡਿਵੈੱਲਪਮੈਂਟ ਬੋਰਡ ਨੂੰ ਭੇਜਿਆ ਗਿਆ ਹੈ। ਲੋਕ ਨਿਰਮਾਣ ਮਹਿਕਮੇ ਦੇ ਇੰਜੀਨੀਅਰ ਬੀ. ਐੱਸ. ਤੁਲੀ ਨੇ ਮੁਤਾਬਕ ਇਸ ਰੋਡ ’ਤੇ ਜੋ ਫਲਾਈਓਵਰ ਹੈ, ਉਸ ਦੀ ਚੌੜਾਈ ’ਚ ਕੋਈ ਬਦਲਾਅ ਨਹੀਂ ਹੋਵੇਗਾ। ਕੋਈ ਨਿਜੀ ਜ਼ਮੀਨ ਨਹੀਂ ਲਈ ਜਾਵੇਗੀ।
ਇਹ ਵੀ ਪੜ੍ਹੋ : ‘ਚਿੱਟੇ’ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ’ਚ ਜਹਾਨੋਂ ਤੁਰ ਗਿਆ ਪੁੱਤ
ਦਰਅਸਲ ਸਿਟੀ ਤੋਂ ਰੋਜ਼ਾਨਾ ਲੰਮਾ ਪਿੰਡ ਚੌਂਕ ਤੋਂ ਲੈ ਕੇ ਲੋਕ ਜੰਡੂਸਿੰਘਾਂ ਵੱਲ ਇਸ ਸੜਕ ਦਾ ਇਸਤੇਮਾਲ ਕਰਦੇ ਹਨ। ਫਿਲਹਾਲ ਰੋਡ ਟੂ ਲੇਨ ਹੈ, ਜੋਕਿ ਹੁਸ਼ਿਆਰਪੁਰ ਵੱਲੋਂ ਜਲੰਧਰ ਸਿਟੀ ਦਾ ਪ੍ਰਵੇਸ਼ ਮਾਰਗ ਹੈ। ਅਜੇ ਵੀ ਇਹ ਰੋਡ ਆਦਮਪੁਰ ਸਿਵਲ ਏਅਰਪੋਰਟ ਨੂੰ ਵੀ ਜਾਂਦੀ ਹੈ, ਇਸ ਲਈ ਇਥੇ ਆਵਾਜਾਈ ਵੀ ਵੱਧ ਗਈ ਹੈ। ਇਥੇ ਨਵੀਆਂ ਬਣੀਆਂ ਕਾਲੋਨੀਆਂ ਅਤੇ ਇੰਡਸਟਰੀ ਨੂੰ ਲੋਕ ਜਾਂਦੇ ਹਨ। ਵਿਧਾਇਕ ਬਾਵਾ ਹੈਨਰੀ ਨੇ ਦੱਸਿਆ ਕਿ ਉਕਤ ਲੋੜਾਂ ਦੇ ਮੱਦੇਨਜ਼ਰ ਸੜਕ ਨੂੰ ਫੋਰਲੇਨ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਹੁਣ ਸਰਕਾਰ ਤੋਂ ਫੰਡ ਮਿਲਣੇ ਹਨ। ਸੜਕ ਨੂੰ ਫੋਰਲੇਨ ਕਰਨ ਦੇ ਨਾਲ ਹੀ ਦੋਵੇਂ ਪਾਸੇ ਲਾਈਟਾਂ ਵੀ ਲੱਗਣਗੀਆਂ। ਟ੍ਰੈਫਿਕ ’ਚ ਵੱਡਾ ਬਦਲਾਅ ਹੋਵੇਗਾ।
ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਦੀ ਸਖ਼ਤੀ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਲਈ ਦਿੱਤੇ ਇਹ ਹੁਕਮ
ਇਹ ਹੋਵੇਗਾ ਯੋਜਨਾ ਦਾ ਖ਼ਰਚ
ਯੋਜਨਾ ਵਿਚ ਬਿਜਲੀ ਦੀ ਲਾਈਨ ਸ਼ਿਫਟ ਕਰਨ ’ਤੇ 1.60 ਕਰੋੜ ਰੁਪਏ ਖ਼ਰਚ ਹੋਣਗੇ, ਬਿਜਲੀ ਦੇ ਕੰਮਾਂ ’ਤੇ 89 ਲੱਖ, ਜੰਗਲਾਤ ਮਹਿਕਮੇ ਦੇ ਦਰੱਖਤਾਂ ਦੀ ਕੀਮਤ 1.88 ਕਰੋੜ ਰੁਪਏ ਅਤੇ ਹੋਰ ਖਰਚਿਆਂ ਸਮੇਤ ਕੁੱਲ 27.14 ਕਰੋੜ ਖ਼ਰਚ ਹੋਣਗੇ।
ਇਹ ਵੀ ਪੜ੍ਹੋ : PSEB ਦਾ ਵੱਡਾ ਫ਼ੈਸਲਾ: ਪੰਜਾਬ ਦੀਆਂ ਬੋਰਡ ਪ੍ਰੀਖਿਆਵਾਂ ਇਕ ਮਹੀਨੇ ਲਈ ਕੀਤੀਆਂ ਮੁਲਤਵੀ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ