ਬਰਨਾਲਾ ’ਚ ਵੱਡਾ ਹਾਦਸਾ, ਮਾਤਾ ਚਿੰਤਪੁਰਨੀ ਤੋਂ ਪਰਤ ਰਹੇ 3 ਲੋਕਾਂ ਦੀ ਮੌਤ, ਕੁੜੀ ਗੰਭੀਰ ਜ਼ਖਮੀ

Sunday, Mar 14, 2021 - 06:25 PM (IST)

ਬਰਨਾਲਾ ’ਚ ਵੱਡਾ ਹਾਦਸਾ, ਮਾਤਾ ਚਿੰਤਪੁਰਨੀ ਤੋਂ ਪਰਤ ਰਹੇ 3 ਲੋਕਾਂ ਦੀ ਮੌਤ, ਕੁੜੀ ਗੰਭੀਰ ਜ਼ਖਮੀ

ਬਰਨਾਲਾ (ਪੁਨੀਤ ਮਾਨ) : ਬਰਨਾਲਾ ਜ਼ਿਲ੍ਹੇ ਦੇ ਪਿੰਡ ਵਜੀਦਕੇ ਦੇ ਨਜ਼ਦੀਕ ਲੁਧਿਆਣਾ ਮਾਰਗ ’ਤੇ ਵਾਪਰੇ ਭਿਆਨਕ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਕੁੜੀ ਗੰਭੀਰ ਰੂਪ ਵਿਚ ਜ਼ਖਮੀ ਦੱਸੀ ਜਾ ਰਹੀ ਹੈ। ਮ੍ਰਿਤਕ ਕਾਰ ਵਿਚ ਸਵਾਰ ਹੋ ਕੇ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ ਕਿ ਕੋਲੀਆਂਵਾਲੀ ਦੇ ਨਜ਼ਦੀਕੀ ਪਿੰਡ ਵਜੀਦਕੇ ਦੇ ਨੇੜੇ ਜਦੋਂ ਟਰੱਕ ਤੇਲ ਪਵਾਉਣ ਲਈ ਪੈਟਰੋਲ ਪੰਪ ਵੱਲ ਮੁੜ ਰਿਹਾ ਸੀ ਤਾਂ ਪਿੱਛੋਂ ਆ ਰਹੀ ਕਾਰ ਦੀ ਟਰੱਕ ਨਾਲ ਜ਼ੋਰਦਾਰ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਾਰ ਦੇ ਪਰਖਚੇ ਉੱਡ ਗਏ। 

ਇਹ ਵੀ ਪੜ੍ਹੋ : ਲੁਧਿਆਣਾ 'ਚ ਫਿਰ ਵੱਡੀ ਵਾਰਦਾਤ, ਕਾਰ ਬਾਜ਼ਾਰ 'ਚ ਅੰਨ੍ਹੇਵਾਹ ਗੋਲ਼ੀਆਂ ਚੱਲਣ ਨਾਲ ਕੰਬੇ ਲੋਕ

PunjabKesari

ਸਾਰੇ ਮ੍ਰਿਤਕ ਆਪਸ ਵਿਚ ਰਿਸ਼ਤੇਦਾਰ ਸਨ। ਹਾਦਸੇ ਵਿਚ ਗੰਭੀਰ ਜ਼ਖਮੀ ਕੁੜੀ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਧਰ ਪੁਲਸ ਨੇ ਮਾਮਾਲ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਦੇ ਮੁਲਾਜ਼ਮ ਜੋ ਕਿ ਹਾਦਸੇ ਦਾ ਪ੍ਰਤੱਖਦਰਸ਼ੀ ਹੈ ਨੇ ਦੱਸਿਆ ਕਿ ਸਵੇਰੇ ਲਗਭਗ 7.30 ਵਜੇ ਦੇ ਕਰੀਬ ਲੁਧਿਆਣਾ ਵਲੋਂ ਟਰੱਕ ਆ ਰਿਹਾ ਸੀ ਅਤੇ ਉਹ ਤੇਲ ਪਵਾਉਣ ਲਈ ਪੈਟਰੋਲ ਪੰਰਪ ਵੱਲ ਮੁੜਿਆ, ਇੰਨੇ ਵਿਚ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਟਰੱਕ ਦੇ ਪਿੱਛੇ ਜਾ ਵੱਜੀ, ਜਿਸ ਵਿਚ ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡਾ ਹਾਦਸਾ, ਤਿੰਨ ਨੌਜਵਾਨ ਦੋਸਤਾਂ ਦੀ ਮੌਤ (ਤਸਵੀਰਾਂ)

PunjabKesari

ਕੀ ਕਹਿਣਾ ਹੈ ਪੁਲਸ ਦਾ
ਇਸ ਮਾਮਲੇ ਵਿਚ ਥਾਣਾ ਠੁੱਲੀਵਾਲ ਦੇ ਐ¤ਸ. ਐ¤ਚ. ਓ. ਗੁਰਤਾਰ ਸਿੰਘ ਨੇ ਦੱਸਿਆ ਕਿ ਟਰੱਕ ਅਤੇ ਕਾਰ ਦੋਵੇਂ ਹੀ ਲੁਧਿਆਣਾ ਵਲੋਂ ਆ ਰਹੇ ਸਨ ਜਦਕਿ ਕਾਰ ਸਵਾਰ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਕੇ ਵਾਪਸ ਆਪਣੇ ਸ਼ਹਿਰ ਜਾ ਰਹੇ ਸਨ ਕਿ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਐ¤ਸ. ਐ¤ਚ. ਓ. ਨੇ ਦੱਸਿਆ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਮਖੂ ’ਚ ਸਾਬਕਾ ਫੌਜੀ ਵਲੋਂ ਗੋਲ਼ੀਆਂ ਮਾਰ ਕੇ ਪਤਨੀ ਦਾ ਕਤਲ

PunjabKesari

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


author

Gurminder Singh

Content Editor

Related News