ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਮੰਤਵ ਤਹਿਤ ਮਾਸ਼ਲ ਮਾਰਚ 16 ਤੋਂ
Sunday, Feb 11, 2018 - 05:39 PM (IST)

ਤਲਵੰਡੀ ਭਾਈ (ਗੁਲਾਟੀ) - ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਮੰਤਵ ਤਹਿਤ ਦੋ ਰੋਜਾਂ ਮਾਸ਼ਲ ਕਰਵਾਇਆ ਜਾ ਰਿਹਾ ਹੈ। ਇਹ ਮਾਸ਼ਲ ਮਾਰਚ 16 ਅਤੇ 17 ਫਰਵਰੀ ਕਰਵਾਇਆ ਜਾਵੇਗਾ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਿਰੋਜ਼ਪੁਰ ਸ: ਨੇਕ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ 'ਚ 16 ਫਰਵਰੀ ਨੂੰ ਪਿੰਡ ਚੁੱਘਾ ਕਲਾਂ, ਗੁਰੂ ਹਰਸਹਾਏ ਫਰੀਦਕੋਟ ਰੋਡ ਪਾਸੋਂ ਮਾਸ਼ਲ ਦੀ ਪ੍ਰਾਪਤੀ ਕੀਤੀ ਜਾਵੇਗੀ। 17 ਫਰਵਰੀ ਨੂੰ ਗੁਰਦੁਆਰਾ ਸਾਰਾਗੜ੍ਹੀ ਫ਼ਿਰੋਜ਼ਪੁਰ ਤੋਂ ਮਾਸ਼ਲ ਮਾਰਚ ਸ਼ੁਰੂ ਕੀਤੀ ਜਾਵੇਗੀ ਇਹ ਮਾਰਸ਼ ਆਪਣੇ ਰੂਟ ਪਲਾਨ ਮੁਤਾਬਕ ਸ਼ਹੀਦ ਊਧਮ ਸਿੰਘ ਚੌਂਕ, ਸਰਕਾਰੀ ਪ੍ਰਾਇਮਰੀ ਸਕੂਲ ਸੋਢੇਵਾਲਾ, ਸ: ਪ੍ਰਾ: ਸ. ਅਟਾਰੀ, ਸ:ਪ੍ਰਾ: ਸ.ਆਫਿਰ ਕੇ, ਸ: ਪ੍ਰਾ: ਸ. ਇਲਮੇ ਵਾਲਾ, ਸ.ਸ.ਸ.ਸ ਮੱਲਾਵਾਲਾ ਖਾਸ, ਸ.ਸ.ਸ.ਸ. ਭਾਗੋਕੇ ਜ਼ੀਰਾ ਤੋਂ ਸ.ਕੰ.ਸ.ਸ.ਸ. ਤਲਵੰਡੀ ਭਾਈ ਪੁੱਜੇਗਾ।