ਫਿਰੋਜ਼ਪੁਰ ਛਾਉਣੀ ਦੇ ਨਿਵੇਦੀਅਮ ਸਵੀਟਸ ਐਂਡ ਬੇਕਰਜ਼ 'ਚ ਲੱਗੀ ਭਿਆਨਕ ਅੱਗ

Wednesday, Jun 03, 2026 - 10:22 AM (IST)

ਫਿਰੋਜ਼ਪੁਰ ਛਾਉਣੀ ਦੇ ਨਿਵੇਦੀਅਮ ਸਵੀਟਸ ਐਂਡ ਬੇਕਰਜ਼ 'ਚ ਲੱਗੀ ਭਿਆਨਕ ਅੱਗ

ਫਿਰੋਜ਼ਪੁਰ (ਕੁਮਾਰ) : ਫਿਰੋਜਪੁਰ ਕੈਂਟ ਜੀ. ਟੀ. ਰੋਡ 'ਤੇ ਸਥਿਤ ਮਸ਼ਹੂਰ ਨਿਵੇਦੀਅਮ ਸਵੀਟਸ ਐਂਡ ਬੇਕਰਜ਼ 'ਚ ਅਚਾਨਕ ਅੱਗ ਲੱਗ ਗਈ। ਅੱਗ ਅਤੇ ਧੂੰਏਂ ਦੀਆਂ ਉੱਚੀਆਂ-ਉੱਚੀਆਂ ਲਪਟਾਂ ਨੇ ਸਾਰੇ ਨਿਵੇਦੀਅਮ ਸਵੀਟਸ ਐਂਡ ਬੇਕਰਜ਼ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਹੁਣ ਤੱਕ ਬਹੁਤ ਵੱਡੀ ਗਿਣਤੀ 'ਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆ ਹੋ ਚੁੱਕਾ ਹੈ, ਜਦੋਂ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ 'ਤੇ ਕਾਬੂ ਪਾਉਣ 'ਚ ਜੁੱਟੀਆਂ ਹੋਈਆਂ ਹਨ।

ਦੱਸਣਯੋਗ ਹੈ ਕਿ ਇਸ ਰੈਸਟੋਰੈਂਟ ਟਾਈਪ ਆਧੁਨਿਕ ਸਹੂਲਤਾਂ ਨਾਲ ਲੈਸ ਦੁਕਾਨ ਅੰਦਰ ਗੈਸ ਸਿਲੰਡਰ ਵੀ ਹਨ, ਜਿਨ੍ਹਾਂ ਨੂੰ ਬਾਹਰ ਕੱਢਣ ਲਈ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ।
 


author

Babita

Content Editor

Related News