ਸਰਕਾਰੀ ਬਹੁਤਕਨੀਕੀ ਕਾਲਜ ਫਿਰੋਜ਼ਪੁਰ ''ਚ ਦਾਖਲਿਆਂ ਲਈ ਰਜਿਸਟਰੇਸ਼ਨ ਸ਼ੁਰੂ
Friday, Jun 26, 2026 - 06:06 PM (IST)
ਫਿਰੋਜਪੁਰ (ਸੋਨੂੰ) : ਸਰਕਾਰੀ ਬਹੁਕਨੀਕੀ ਕਾਲਜ, ਦੁਲਚੀ ਕੇ ਰੋਡ ਫਿਰੋਜ਼ਪੁਰ ਦੇ ਪ੍ਰਿੰਸੀਪਲ ਜਤਿੰਦਰ ਪਾਲ ਵਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਇੱਕੋ ਇਕ ਸਰਕਾਰੀ ਬਹੁਕਨੀਕੀ ਕਾਲਜ ਵਿਖੇ ਪੰਜਾਬ ਰਾਜ ਤਕਨੀਕੀ ਸਿਖਿਆ ਬੋਰਡ, ਚੰਡੀਗੜ੍ਹ ਰਾਂਹੀ ਕੀਤੇ ਜਾ ਰਹੇ ਆਨਲਾਈਨ ਦਾਖਲੇ ਅਧੀਨ ਦੂਜੇ ਰਾਊਂਡ ਦੀ ਕਾਉਂਸਲਿੰਗ ਲਈ ਰਜਿਸਟਰੇਸ਼ਨ ਮਿਤੀ 25.06.2026 ਤੋਂ ਸ਼ੁਰੂ ਹੋ ਚੁੱਕੀ ਹੈ, ਜਿਸ ਦੀ ਅੰਤਿਮ ਮਿਤੀ 08.07.2026 ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦਾਖਲੇ ਲਈ ਆਨਲਾਈਨ ਰਜਿਸਟਰੇਸ਼ਨ ਕਰਨ ਉਪਰੰਤ ਜਿਸ ਟ੍ਰੇਡ/ ਬ੍ਰਾਂਚ ਵਿਚ ਦਾਖਲਾ ਲੈਣਾ ਚਾਹੁੰਦਾ ਹੈ, ਉਸ ਸਬੰਧੀ ਮਿਤੀ 09.07.2026 ਤੱਕ ਆਨਲਾਈਨ ਚੁਆਇਸ ਪ੍ਰੈਫਰੈਂਸ ਦੇ ਸਕਦਾ ਹੈ।
ਦੂਜੇ ਗੇੜ ਦੀ ਕਾਉਂਸਲਿੰਗ ਲਈ ਬੋਰਡ ਵੱਲੋਂ ਨਤੀਜਾ ਮਿਤੀ 13.07.2026 ਨੂੰ ਐਲਾਨਿਆ ਜਾਵੇਗਾ। ਨਤੀਜੇ ਵਿਚ ਸੀਟ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਮਿਤੀ 14.07.2026 ਤੋਂ 21.07.2026 ਤੱਕ ਕਾਲਜ ਵਿਚ ਹੀ ਕੀਤੀ ਜਾਵੇਗੀ। ਵਿਦਿਆਰਥੀ ਇਨ੍ਹਾਂ ਮਿਤੀਆਂ ਦੌਰਾਨ ਕਾਲਜ ਵਿਚ ਵਿਜ਼ਿਟ ਕਰਕੇ ਆਪਣੇ ਦਸਤਾਵੇਜ਼ਾਂ ਦੀ ਪੜਤਾਲ ਕਰਵਾਉਣ ਉਪਰੰਤ ਮਿਤੀ 22.07.2026 ਤੱਕ ਦਾਖਲਾ ਫੀਸ ਜਮਾਂ ਕਰਵਾ ਕੇ ਆਪਣੀ ਸੀਟ ਕਨਫਰਮ ਕਰਵਾ ਸਕੇਗਾ। ਉਨ੍ਹਾਂ ਦੱਸਿਆ ਕਾਲਜ ਵਿਚ 3 ਸਾਲ ਇਲੈਕਟ੍ਰੀਕਲ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ ਅਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਅਤੇ ਸਿਵਲ ਇੰਜੀਨਿਅਰਿੰਗ ਡਿਪਲੋਮਾ ਕਰਵਾਏ ਜਾਂਦੇ ਹਨ ਅਤੇ ਇਨ੍ਹਾਂ ਡਿਪਲੋਮਾ ਕੋਰਸਾਂ ਵਿਚ ਦਾਖਲੇ ਲਈ ਚਾਹਵਾਨ ਵਿਦਿਆਰਥੀਆਂ ਲਈ ਕਾਲਜ ਵਿਖੇ ਆਨਲਾਈਨ ਰਜਿਸਟਰੇਸ਼ਨ ਲਈ ਹੈਲਪਲਾਈਨ ਡੈਸਕ ਸਥਾਪਿਤ ਕੀਤਾ ਜਾ ਚੁੱਕਾ ਹੈ। ਇਸਦੇ ਨਾਲ ਹੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਜਾਣਕਾਰੀ ਹਿੱਤ ਕਾਲਜ ਦੇ ਮੁਖੀ ਵਿਭਾਗ ਅਮਰਸੀਰ ਸਿੰਘ (9463978057) ਦੀ ਅਗਵਾਈ ਹੇਠ ਦਾਖਲਾ ਕਮੇਟੀ -ਕਮ- ਗਾਈਡੈਂਸ ਸੈੱਲ ਸਥਾਪਤ ਕੀਤਾ ਹੋਇਆ ਹੈ ਜਿਸ ਵਿਚ ਕਾਲਜ ਵਿਖੇ ਚੱਲ ਰਹੇ ਕੋਰਸਾਂ ਤੇ ਫੀਸਾਂ ਸਬੰਧੀ ਵੱਡਮੁੱਲੀ ਜਾਣਕਾਰੀ ਦਿੱਤੀ ਜਾ ਰਹੀ ਹੈ।
