ਰੇਲ ਗੱਡੀ ’ਚ ਸਫ਼ਰ ਕਰਨ ਵਾਲੇ ਜ਼ਰੂਰ ਪਾਉਣ ਮਾਸਕ, ਨਹੀਂ ਤਾਂ ਹੋਵੇਗਾ 500 ਰੁਪਏ ਜੁਰਮਾਨਾ

Sunday, Apr 18, 2021 - 10:16 AM (IST)

ਰੇਲ ਗੱਡੀ ’ਚ ਸਫ਼ਰ ਕਰਨ ਵਾਲੇ ਜ਼ਰੂਰ ਪਾਉਣ ਮਾਸਕ, ਨਹੀਂ ਤਾਂ ਹੋਵੇਗਾ 500 ਰੁਪਏ ਜੁਰਮਾਨਾ

ਜੈਤੋ (ਪਰਾਸ਼ਰ): ਕੋਵਿਡ 19 ਮਹਾਮਾਰੀ ਵਿਚ ਆਏ ਤਾਜ਼ਾ ਵਾਧੇ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ ਇਕ ਵੱਡਾ ਫੈਸਲਾ ਲਿਆ ਹੈ ਕਿ ਜੇ ਕੋਈ ਵਿਅਕਤੀ ਰੇਲਵੇ ਦੇ ਅਹਾਤੇ ਜਾਂ ਰੇਲ ਗੱਡੀ ’ਚ ਬਿਨਾਂ ਮਾਸਕ ਪਹਿਨੇ ਪਾਇਆ ਗਿਆ ਤਾਂ ਉਸ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ।ਭਾਰਤੀ ਰੇਲਵੇ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਲਾਜ਼ਮੀ ਤੌਰ ’ਤੇ ਮਾਸਕ ਪਹਿਨਣੇ ਚਾਹੀਦੇ ਹਨ ਅਤੇ ਖਾਸਕਰ ਹਰ ਵਿਅਕਤੀ ਨੂੰ ਰੇਲਵੇ ਦੇ ਅਹਾਤੇ ਜਾਂ ਰੇਲ ਗੱਡੀ ’ਚ ਦਾਖਲ ਹੋਣ ਦੀ ਪੁਰਜ਼ੋਰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਮਾਸਕ ਤੋਂ ਬਿਨਾਂ ਨਾ ਲੱਭੇ ਜਾਣ। ਭਾਰਤੀ ਰੇਲਵੇ ਯਾਤਰੀਆਂ ਨੂੰ ਕੋਰੋਨਾ ਪ੍ਰੋਟੋਕੋਲ ਨਾਲ ਯਾਤਰਾ ਕਰਨ ਲਈ ਲਗਾਤਾਰ ਬੇਨਤੀ ਕਰ ਰਿਹਾ ਹੈ।


author

Shyna

Content Editor

Related News