ਕਬਾੜੀਏ ਨੂੰ ਲੁੱਟਣ ਵਾਲੇ ਨਕਾਬਪੋਸ਼ ਨੌਜਵਾਨ ਹਥਿਆਰਾਂ ਸਮੇਤ ਗ੍ਰਿਫ਼ਤਾਰ

Monday, Sep 02, 2024 - 07:01 PM (IST)

ਭੁਲੱਥ (ਰਜਿੰਦਰ)- ਸਬ ਡਿਵੀਜ਼ਨ ਭੁਲੱਥ ਦੇ ਪਿੰਡ ਲੱਖਣ ਕੇ ਪੱਡਾ ਦੇ ਅੱਡੇ 'ਤੇ ਬੀਤੇ ਦਿਨ ਕਬਾੜੀਏ ਨੂੰ ਲੁੱਟਣ ਵਾਲੇ ਪਲਸਰ ਸਵਾਰ ਤਿੰਨ ਨਕਾਬਪੋਸ਼ ਨੌਜਵਾਨਾਂ ਨੂੰ ਵਾਰਦਾਤ ਤੋਂ ਕੁਝ ਸਮੇਂ ਬਾਅਦ ਕਾਬੂ ਕਰਨ ਵਿਚ ਕਪੂਰਥਲਾ ਪੁਲਸ ਨੇ ਸਫ਼ਲਤਾ ਹਾਸਲ ਕੀਤੀ ਹੈ। ਫੜੇ ਗਏ ਨੌਜਵਾਨਾਂ ਦੀ ਪਛਾਣ ਦੀਪਕ ਸ਼ਰਮਾ ਉਰਫ਼ ਦੀਪੂ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਨਿਊ ਜਵਾਲਾ ਨਗਰ ਮਕਸੂਦਾਂ ਜ਼ਿਲ੍ਹਾ ਜਲੰਧਰ, ਦਲਜੀਤ ਸਿੰਘ ਉਰਫ਼ ਜੀਤਾ ਪੁੱਤਰ ਜਗਤਾਰ ਸਿੰਘ ਵਾਸੀ ਆਰੀਆਵਾਲ ਥਾਣਾ ਸਦਰ ਕਪੂਰਥਲਾ ਹਾਲ ਵਾਸੀ ਮੁਹੱਲਾ ਸੰਤਪੁਰਾ ਕਪੂਰਥਲਾ ਅਤੇ ਪਰਮਜੀਤ ਉਰਫ਼ ਪੰਮਾ ਪੁੱਤਰ ਰਾਮ ਲੁਭਾਇਆ ਵਾਸੀ ਜਵਾਲਾ ਨਗਰ ਮਕਸੂਦਾਂ ਜ਼ਿਲ੍ਹਾ ਜਲੰਧਰ ਹੈ, ਜਿਨ੍ਹਾਂ ਕੋਲੋਂ 2 ਪਿਸਟਲ, 3 ਮੈਗਜ਼ੀਨ, 12 ਕਾਰਤੂਸ ਜ਼ਿੰਦਾ, 2 ਖੋਲ ਕਾਰਤੂਸ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਪਲਸਰ ਮੋਟਰ ਸਾਈਕਲ ਬਰਾਮਦ ਕੀਤਾ ਗਿਆ ਹੈ।

ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ 1 ਸਤੰਬਰ ਨੂੰ ਥਾਣਾ ਸੁਭਾਨਪੁਰ ਦੀ ਪੁਲਸ ਨੂੰ ਇਤਲਾਹ ਮਿਲੀ ਕਿ ਅੱਡਾ ਲੱਖਣ ਕੇ ਪੱਡਾ ਵਿਖੇ ਕਬਾੜੀਆ ਦੀ ਦੁਕਾਨ 'ਤੇ ਕੁਝ ਨਾਮਲੂਮ ਵਿਅਕਤੀ ਲੁੱਟ ਕਰਕੇ ਗੋਲ਼ੀ ਚਲਾ ਕੇ ਭੱਜ ਗਏ ਹਨ। ਜਿਸ ਉਪਰੰਤ ਮਨਜੀਤ ਸਿੰਘ ਪੁਲਸ ਕਪਤਾਨ, ਪੀ. ਬੀ. ਆਈ. ਕਪੂਰਥਲਾ ਅਤੇ ਕਰਨੈਲ ਸਿੰਘ ਡੀ. ਐੱਸ. ਪੀ., ਸਬ ਡਿਵੀਜ਼ਨ ਭੁਲੱਥ ਦੀ ਅਗਵਾਈ ਹੇਠ ਪੁਲਸ ਨੇ ਫੌਰੀ ਤੌਰ 'ਤੇ ਨਾਕਾਬੰਦੀ ਕੀਤੀ ਅਤੇ ਪੈਟਰੋਲਿੰਗ ਪਾਰਟੀਆਂ ਇਲਾਕਾ ਵਿਚ ਭੇਜੀਆ।

ਇਹ ਵੀ ਪੜ੍ਹੋ- ਜਾਣੋ ਕੌਣ ਹਨ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ

ਮਿਲੀ ਸੂਚਨਾ ਦੇ ਆਧਾਰ 'ਤੇ ਐੱਸ. ਐੱਚ. ਓ. ਸੁਭਾਨਪੁਰ ਕੰਵਰਜੀਤ ਸਿੰਘ ਬੱਲ ਸਮੇਤ ਕਰਮਚਾਰੀਆਂ ਸਰਕਾਰੀ ਗੱਡੀ ਰਾਹੀ ਸੁਭਾਨਪੁਰ ਤੋਂ ਨਡਾਲਾ ਰੋਡ 'ਤੇ ਗਸ਼ਤ ਕਰਦੇ ਹੋਏ ਜਾ ਰਹੇ ਸਨ ਤਾਂ ਸਾਹਮਣੇ ਤੋਂ ਤਿੰਨ ਸ਼ੱਕੀ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਹੇ ਸਨ, ਜਿਨ੍ਹਾਂ ਨੇ ਪੁਲਸ ਦੀ ਗੱਡੀ ਆਉਂਦੀ ਵੇਖ ਕੇ ਆਪਣਾ ਮੋਟਰਸਾਈਕਲ ਸੜਕ ਪਰ ਕਾਫ਼ੀ ਤੇਜ਼ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ਪਾਰਟੀ ਨੇ ਆਪਣੀ ਗੱਡੀ ਅੱਗੇ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀਆ ਨੇ ਆਪਣਾ ਮੋਟਰ ਸਾਈਕਲ ਪੁਲਸ ਦੀ ਗੱਡੀ ਵਿੱਚ ਮਾਰਿਆ ਅਤੇ ਤਿੰਨੇ ਵਿਅਕਤੀ ਮੋਟਰਸਾਈਕਲ ਤੋਂ ਡਿੱਗ ਪਏ ਜਿੰਨਾ ਨੂੰ ਕਾਫ਼ੀ ਕਸ਼ਮਕੱਸ਼ ਤੋ ਬਾਅਦ ਅਖ਼ੀਰ ਪੁਲਸ ਨੇ ਕਾਬੂ ਕਰ ਲਿਆ।

ਕਾਬੂ ਕੀਤੇ ਦੀਪਕ ਸ਼ਰਮਾ ਉਰਫ਼ ਦੀਪੂ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਨਿਊ ਜਵਾਲਾ ਨਗਰ ਮਕਸੂਦਾਂ ਥਾਣਾ ਮਕਸੂਦਾਂ ਜ਼ਿਲ੍ਹਾ ਜਲੰਧਰ ਦੀ ਤਲਾਸ਼ੀ ਕਰਨ ਅਤੇ ਇਕ ਪਿਸਟਲ 7.62 ਐੱਮ. ਐੱਮ. (32 ਬੋਰ) ਸਮੇਤ 9 ਕਾਰਤੂਸ ਜ਼ਿੰਦਾ ਅਤੇ ਇਕ ਖੋਲ ਕਾਰਤੂਸ, ਦੋਸ਼ੀ ਦਲਜੀਤ ਸਿੰਘ ਉਰਫ਼ ਜੀਤਾ ਪੁੱਤਰ ਜਗਤਾਰ ਸਿੰਘ ਵਾਸੀ ਆਰੀਆਂਵਾਲ ਥਾਣਾ ਸਦਰ ਕਪੂਰਥਲਾ ਹਾਲ ਵਾਸੀ ਗਲੀ ਨੰਬਰ 2 ਮੁਹੱਲਾ ਸੰਤਪੁਰਾ ਕਪੂਰਥਲਾ ਥਾਣਾ ਸਿਟੀ ਕਪੂਰਥਲਾ ਦੀ ਤਲਾਸ਼ੀ ਕਰਨ 'ਤੇ ਇਕ ਪਿਸਟਲ 7.65 ਐੱਮ. ਐੱਮ. (30 ਬੋਰ) ਸਮੇਤ 3 ਕਾਰਤੂਸ ਜ਼ਿੰਦਾ ਅਤੇ ਇਕ ਖੋਲ ਕਾਰਤੂਸ ਬਰਾਮਦ ਕੀਤਾ। ਦੋਸ਼ੀਆਂ ਵੱਲੋਂ ਵਾਰਦਾਤ ਸਮੇਂ ਵਰਤਿਆ ਗਿਆ ਪਲਸਰ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਮੇਲੇ ਦੌਰਾਨ ਵੱਡਾ ਹਾਦਸਾ, ਮੱਥਾ ਟੇਕਣ ਆਈ ਬਜ਼ੁਰਗ ਔਰਤ ਦੀ ਤੜਫ਼-ਤੜਫ਼ ਕੇ ਹੋਈ ਮੌਤ

ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ 'ਤੇ ਪਹਿਲਾਂ ਵੀ ਲੁੱਟਖੋਹ, ਚੋਰੀ ਅਤੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਕਰੀਬ 24 ਮੁਕੱਦਮੇ ਦਰਜ ਹਨ। ਜਿਨ੍ਹਾਂ ਨੇ ਪੁੱਛਗਿਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ  27 ਅਗਸਤ 2024 ਨੂੰ ਸ਼ਾਮ ਸਮੇ ਬੰਸਲ ਮੈਡੀਕਲ ਸਟੋਰ ਹਰਗੋਬਿੰਦ ਨਗਰ ਫਗਵਾੜਾ ਦੇ ਅੰਦਰ ਜਾ ਕੇ ਪਿਸਤੌਲ ਵਿਖਾ ਕੇ ਪੈਸਿਆਂ ਦੀ ਲੁੱਟਖੋਹ ਕੀਤੀ ਸੀ, ਜਿਨ੍ਹਾਂ ਪਾਸੋ ਪੁੱਛਗਿੱਛ ਜਾਰੀ ਹੈ। 

ਇਹ ਵੀ ਪੜ੍ਹੋ- ਅਮਰੀਕਾ ਤੋਂ ਲਾਸ਼ ਬਣ ਪਰਤਿਆ ਇਕਲੌਤਾ ਪੁੱਤ, ਰੋਂਦੇ ਮਾਪਿਆਂ ਨੇ ਸਿਹਰਾ ਸਜਾ ਦਿੱਤੀ ਅੰਤਿਮ ਵਿਦਾਈ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News