ਨਕਾਬਪੋਸ਼ ਲੁਟੇਰਿਆਂ ਨੇ ਔਰਤ ਦਾ ਪਰਸ ਝਪਟਿਆ
Sunday, Aug 13, 2017 - 01:40 AM (IST)
ਹੁਸ਼ਿਆਰਪੁਰ, (ਜ.ਬ.)- ਨਕਾਬਪੋਸ਼ ਲੁਟੇਰਿਆਂ ਨੇ ਅੱਜ ਦਿਨ-ਦਿਹਾੜੇ ਰਿਕਸ਼ਾ 'ਤੇ ਜਾ ਰਹੀ ਇਕ ਔਰਤ ਦਾ ਪਰਸ ਖੋਹ ਲਿਆ ਤੇ ਫ਼ਰਾਰ ਹੋ ਗਏ। ਉਕਤ ਔਰਤ ਵੱਲੋਂ ਰੌਲਾ ਪਾਉਣ ਦੇ ਬਾਵਜੂਦ ਲੁਟੇਰੇ ਫੜੇ ਨਹੀਂ ਜਾ ਸਕੇ। ਸਿਟੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸੁਰਿੰਦਰ ਸ਼ਰਮਾ ਪਤਨੀ ਸੁਦਰਸ਼ਨ ਸ਼ਰਮਾ ਵਾਸੀ ਦੇਵ ਨਗਰ ਬਹਾਦਰਪੁਰ ਨੇ ਦੱਸਿਆ ਕਿ ਉਹ ਦੁਪਹਿਰੇ ਕਰੀਬ 2.30 ਵਜੇ ਬਾਜ਼ਾਰੋਂ ਰਿਕਸ਼ਾ 'ਤੇ ਆਪਣੀ ਰਿਸ਼ਤੇਦਾਰ ਸਵਾਤੀ ਨਾਲ ਘਰ ਵਾਪਸ ਜਾ ਰਹੀ ਸੀ। ਜਦੋਂ ਉਹ ਮੌਰਿਆ ਪੈਲੇਸ ਪੀ. ਐੱਨ. ਬੀ. ਕੋਲੋਂ ਲੰਘ ਰਹੇ ਸੀ ਤਾਂ ਪਿੱਛੋਂ ਆਏ ਨਕਾਬਪੋਸ਼ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦਾ ਪਰਸ ਝਪਟ ਲਿਆ। ਸ਼ਿਕਾਇਤਕਰਤਾ ਅਨੁਸਾਰ ਪਰਸ ਵਿਚ ਢਾਈ ਤੋਲੇ ਸੋਨੇ ਦੇ ਗਹਿਣੇ (3 ਸੋਨੇ ਦੀਆਂ ਮੁੰਦਰੀਆਂ, ਕੰਨਾਂ ਦੀਆਂ ਵਾਲੀਆਂ) ਤੇ ਹੋਰ ਡਾਕੂਮੈਂਟਸ ਤੋਂ ਇਲਾਵਾ 10 ਹਜ਼ਾਰ ਰੁਪਏ ਸਨ। ਥਾਣਾ ਸਿਟੀ ਦੀ ਪੁਲਸ ਨੇ ਔਰਤ ਦੀ ਸ਼ਿਕਾਇਤ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਵਾਤੀ ਨੇ ਹਿੰਮਤ ਦਿਖਾਈ, ਪਰ ਕੰਮ ਨਾ ਆਈ : ਘਟਨਾ ਸਮੇਂ ਸੁਰਿੰਦਰ ਦੇ ਨਾਲ ਮੌਜੂਦ ਉਸ ਦੀ ਰਿਸ਼ਤੇਦਾਰ ਸਵਾਤੀ ਨੇ ਝਪਟਮਾਰਾਂ ਦਾ ਭੱਜ ਕੇ ਪਿੱਛਾ ਕੀਤਾ ਅਤੇ ਕਰੀਬ 100 ਮੀਟਰ ਤੱਕ ਉਨ੍ਹਾਂ ਦੇ ਪਿੱਛੇ ਰੌਲਾ ਪਾਉਂਦੀ ਭੱਜਦੀ ਰਹੀ ਪਰ ਲੁਟੇਰੇ ਫ਼ਰਾਰ ਹੋਣ 'ਚ ਸਫਲ ਹੋ ਗਏ।
ਸਿਟੀ ਪੁਲਸ ਨੇ ਖੰਗਾਲੇ ਸੀ. ਸੀ. ਟੀ. ਵੀ. ਕੈਮਰੇ : ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਇੰਚਾਰਜ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਸੀ. ਸੀ. ਟੀ. ਵੀ. ਫੁਟੇਜ ਨੂੰ ਵੀ ਖੰਗਾਲਿਆ। ਹਾਲਾਂਕਿ ਪੁਲਸ ਦੇ
ਹੱਥ ਸੀ. ਸੀ. ਟੀ. ਵੀ. ਕੈਮਰਿਆਂ 'ਚੋਂ ਕੁਝ ਖਾਸ ਹੱਥ ਨਹੀਂ ਲੱਗਾ, ਫਿਰ ਵੀ ਥਾਣਾ ਮੁਖੀ ਨੇ ਕਿਹਾ ਕਿ ਲੁਟੇਰਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
