ਟਾਂਡਾ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਨਕਾਬਪੋਸ਼ ਲੁਟੇਰਿਆਂ ਨੇ ਦੁਕਾਨਦਾਰ ਤੋਂ ਲੁੱਟੀ ਲੱਖਾਂ ਦੀ ਨਕਦੀ
Thursday, Jul 13, 2023 - 05:04 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਜਸਵਿੰਦਰ, ਕੁਲਦੀਸ਼)- ਟਾਂਡਾ ਵਿਖੇ ਅੱਜ ਸਵੇਰੇ ਮੋਟਰਸਾਈਕਲ ਸਵਾਰ 3 ਨਕਾਬਪੋਸ਼ ਲੁਟੇਰਿਆਂ ਨੇ ਆਪਣੀ ਵੈਸਟਰਨ ਯੂਨੀਅਨ ਦੁਕਾਨ 'ਤੇ ਜਾ ਰਹੇ ਦੁਕਾਨਦਾਰ ਨਾਲ ਕੁੱਟਮਾਰ ਕਰਦੇ ਹੋਏ ਉਸ ਕੋਲੋਂ 4 ਲੱਖ 30 ਹਜ਼ਾਰ ਰੁਪਏ ਲੁੱਟ ਲਏ। ਵਾਰਦਾਤ ਸਵੇਰੇ ਸਵਾ 8 ਵਜੇ ਦੇ ਕਰੀਬ ਉਸ ਵੇਲੇ ਵਾਪਰੀ ਜਦੋਂ ਅੱਡਾ ਸਰਾਂ ਸਥਿਤ ਆਪਣੀ ਦੁਕਾਨ ਸ਼ਿਵਾ ਮੋਬਾਇਲ ਜੋਨ 'ਤੇ ਜਾ ਰਹੇ ਦੁਕਾਨਦਾਰ ਜਗਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਕੰਧਾਲਾ ਜੱਟਾ (ਸਾਹਮਣੇ ਢੱਟਾ ਮੋੜ ਪੈਟਰੋਲ ਪੰਪ) ਨੂੰ ਉਸ ਦੇ ਘਰ ਤੋਂ ਮਹਿਜ਼ 500 ਮੀਟਰ ਦੂਰ ਹੁਸ਼ਿਆਰਪੁਰ ਮੇਨ ਸੜਕ 'ਤੇ ਪਹੁੰਚਿਆ ਹੀ ਸੀ।
ਇੰਨੇ ਨੂੰ ਘਾਤ ਲਗਾ ਕੇ ਮੌਜੂਦ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਨ੍ਹਾਂ ਦੇ ਹੱਥ ਵਿਚ ਲੱਕੜ ਦੇ ਸੋਟੇ ਅਤੇ ਦਾਤਰ ਸਨ। ਲੁਟੇਰੇ ਜਗਜੀਤ ਨਾਲ ਕੁੱਟਮਾਰ ਕਰਦੇ ਹੋਏ ਉਸ ਕੋਲੋਂ ਬੈਗ ਖੋਹ ਕੇ ਢੱਟਾ ਵੱਲ ਨੂੰ ਫਰਾਰ ਹੋ ਗਏ। ਬੈਗ ਵਿਚ ਲਗਭਗ 4 ਲੱਖ 30 ਹਜ਼ਾਰ ਰੁਪਏ ਅਤੇ ਦਸਤਾਵੇਜ਼ ਸਨ। ਸੂਚਨਾ ਮਿਲਣ 'ਤੇ ਅੱਡਾ ਸਰਾਂ ਚੌਂਕੀ ਇੰਚਾਰਜ ਰਾਜੇਸ਼ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਟਾਂਡਾ ਪੁਲਸ ਨੇ ਜਗਜੀਤ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਧੁੱਸੀ ਬੰਨ੍ਹ ਟੁੱਟਣ ਕਾਰਨ ਦਰਜਨਾਂ ਪਿੰਡਾਂ 'ਚ ਹਾਲਾਤ ਬਦਤਰ, ਲੋਕਾਂ ਦੇ ਘਰ-ਖੇਤ ਪਾਣੀ ’ਚ ਡੁੱਬੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711