ਮਾਸਕ ਅਤੇ ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ ਵਾਲਿਆਂ ''ਤੇ ਕਾਰਵਾਈ ਦੇ ਹੁਕਮ

Thursday, Jul 23, 2020 - 02:48 PM (IST)

ਮਾਸਕ ਅਤੇ ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ ਵਾਲਿਆਂ ''ਤੇ ਕਾਰਵਾਈ ਦੇ ਹੁਕਮ

ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਨ ਨੇ ਸ਼ਹਿਰ 'ਚ ਵੀਕੈਂਡ ਕਰਫਿਊ ਹਾਲੇ ਫਿਲਹਾਲ ਨਹੀਂ ਲਾਇਆ ਹੈ ਅਤੇ ਹੁਣ ਅਗਲੇ ਹਫ਼ਤੇ ਇਸ 'ਤੇ ਨਵੇਂ ਸਿਰੇ ਤੋਂ ਵਿਚਾਰ ਕੀਤਾ ਜਾਵੇਗਾ। ਬੁੱਧਵਾਰ ਨੂੰ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਟ੍ਰਾਈਸਿਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਵਿਚ ਪੰਜਾਬ ਅਤੇ ਹਰਿਆਣੇ ਦੇ ਵੀਕੈਂਡ ਕਰਫਿਊ ਲਈ ਰਾਜੀ ਨਾ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਪ੍ਰਸ਼ਾਸਕ ਨੇ ਕਿਹਾ ਕਿ ਮੋਹਾਲੀ ਅਤੇ ਪੰਚਕੂਲਾ ਨੇ ਵੀਕੈਂਡ ਕਰਫਿਊ ਲਗਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਵੀਕੈਂਡ ਕਰਫਿਊ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸ਼ਹਿਰ ਦੇ ਡਾਕਟਰ, ਟਰੇਡਰਜ਼ ਐਸੋਸੀਏਸ਼ਨ ਅਤੇ ਰਾਜਨੀਤਕ ਦਲਾਂ ਦੇ ਨੇਤਾਵਾਂ ਨਾਲ ਚਰਚਾ ਕੀਤੀ। ਇਸ ਤੋਂ ਬਾਅਦ ਹੀ ਵੀਕੈਂਡ ਕਰਫਿਊ ਦੇ ਪ੍ਰਸਤਾਵ ਨੂੰ ਟਾਲਣ ਦਾ ਫੈਸਲਾ ਲਿਆ ਗਿਆ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ ਮੁੜ 31 ਨਵੇਂ 'ਕੋਰੋਨਾ' ਕੇਸਾਂ ਦੀ ਪੁਸ਼ਟੀ

ਨਿਯਮਾਂ ਦੀਆਂ ਧੱਜੀਆਂ ਉਡੀਆਂ ਤਾਂ ਮਾਰਕੀਟ ਬੰਦ ਕਰ ਦਿੱਤੀ ਜਾਵੇਗੀ
ਪ੍ਰਸ਼ਾਸਕ ਨੇ ਇਸ ਦੌਰਾਨ ਜਨਤਕ ਸਥਾਨਾਂ 'ਤੇ ਮਾਸਕ ਨਾ ਪਹਿਨਣ ਅਤੇ ਸਮਾਜਿਕ ਦੂਰੀ ਦਾ ਪਾਲਣ ਨਾ ਕਰਨ ਵਾਲਿਆਂ 'ਤੇ ਸਖਤ ਕਾਰਵਾਈ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਕਿਹਾ ਕਿ ਸ਼ਹਿਰ ਵਿਚ ਨਾਈਟ ਕਰਫਿਊ ਦੌਰਾਨ ਦਾਖਲ ਹੋਣ ਵਾਲੇ ਲੋਕਾਂ ਦੀ ਸਕਰੀਨਿੰਗ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ। ਬਦਨੌਰ ਨੇ ਚੰਡੀਗੜ੍ਹ ਪੁਲਸ ਦੇ ਡੀ. ਜੀ. ਪੀ. ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਪਹਿਲਾਂ ਤੋਂ ਜ਼ਿਆਦਾ ਸਖਤੀ ਨਾਲ ਜਨਤਕ ਥਾਂ, ਵੱਖ-ਵੱਖ ਮਾਰਕੀਟਾਂ, ਪਾਰਕ ਅਤੇ ਸੁਖਨਾ ਝੀਲ 'ਤੇ ਮਾਸਕ ਨਾ ਪਹਿਨਣ ਵਾਲਿਆਂ ਦੇ ਚਲਾਨ ਕੱਟਣ। ਬਦਨੌਰ ਨੇ ਨਿਗਮ ਕਮਿਸ਼ਨਰ ਅਤੇ ਡੀ. ਸੀ. ਨੂੰ ਵੱਖ-ਵੱਖ ਮਾਰਕੀਟਾਂ 'ਚ ਅਚਾਨਕ ਜਾਂਚ ਦੇ ਵੀ ਹੁਕਮ ਦਿੱਤੇ। ਉਨ੍ਹਾਂ ਨੇ ਵੱਖ-ਵੱਖ ਮਾਰਕੀਟ ਐਸੋਸੀਏਸ਼ਨਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਮਾਰਕੀਟ 'ਚ ਨਿਯਮਾਂ ਦੀਆਂ ਧੱਜੀਆਂ ਉਡੀਆਂ ਤਾਂ ਉਸ ਮਾਰਕੀਟ ਨੂੰ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਬੰਦ ਕਰ ਦਿੱਤਾ ਜਾਵੇਗਾ।

ਕੋਰੋਨਾ ਦੇ 80 ਗੰਭੀਰ ਮਰੀਜ਼ ਪੀ. ਜੀ. ਆਈ. 'ਚ
ਬੈਠਕ ਵਿਚ ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਜਗਤਰਾਮ ਨੇ ਦੱਸਿਆ ਕਿ ਪੀ. ਜੀ. ਆਈ. ਵਿਚ ਕੋਰੋਨਾ ਵਾਇਰਸ ਦੇ 80 ਗੰਭੀਰ ਮਰੀਜ਼ ਭਰਤੀ ਹਨ। ਇਨ੍ਹਾਂ ਵਿਚੋਂ ਚੰਡੀਗੜ੍ਹ ਦੇ 32, ਹਰਿਆਣੇ ਦੇ 10, ਪੰਜਾਬ ਦੇ 30, ਹਿਮਾਚਲ ਪ੍ਰਦੇਸ਼ ਦੇ 3, ਉੱਤਰ ਪ੍ਰਦੇਸ਼ ਦੇ 2, ਬਿਹਾਰ ਦੇ 2 ਅਤੇ ਉਤਰਾਖੰਡ ਦਾ ਇਕ ਮਰੀਜ਼ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਨੂੰ ਵੱਡਾ ਝਟਕਾ, ਸੀਨੀਅਰ ਆਗੂ ਰਣਜੀਤ ਸਿੰਘ ਤਲਵੰਡੀ ਢੀਂਡਸਾ ਧੜੇ 'ਚ ਹੋਏ ਸ਼ਾਮਲ

ਹੁਣ ਬਣਾਏ ਜਾਣਗੇ ਮਾਈਕ੍ਰੋ-ਕੰਟੇਨਮੈਂਟ ਜ਼ੋਨ
ਐਡਵਾਈਜ਼ਰ ਮਨੋਜ ਪਰਿਦਾ ਨੇ ਕਿਹਾ ਕਿ ਇਨਫੈਕਟਿਡ ਏਰੀਆ ਕਮੇਟੀ ਦੀ ਸਲਾਹ 'ਤੇ ਹੁਣ ਸ਼ਹਿਰ ਵਿਚ ਮਾਈਕ੍ਰੋ -ਕੰਟੇਨਮੈਂਟ ਜ਼ੋਨ ਬਣਾਏ ਜਾਣਗੇ ਜੋ ਕਿ 14 ਦਿਨ ਲਈ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਜੋ ਕੰਟੇਨਮੈਂਟ ਜ਼ੋਨ ਬਣਾਏ ਜਾਂਦੇ ਸਨ, ਉਹ 28 ਦਿਨ ਦੇ ਹੁੰਦੇ ਸਨ। ਬਦਨੌਰ ਨੇ ਡਾਕਟਰਾਂ ਨੂੰ ਅਗਲੇ 10 ਦਿਨ ਤੱਕ ਸਕਰੀਨਿੰਗ ਨੂੰ ਹੋਰ ਤੇਜ਼ ਕਰਨ ਦੇ ਆਦੇਸ਼ ਦਿੱਤੇ, ਤਾਂਕਿ ਕੋਰੋਨਾ ਵਾਇਰਸ ਦੇ ਲੁਕੇ ਹੋਏ ਕੇਸਾਂ ਸੀ ਪਹਿਚਾਣ ਕੀਤੀ ਜਾ ਸਕੇ।


author

Anuradha

Content Editor

Related News