ਸ਼ਹੀਦਾਂ ਨੂੰ ਮੋਮਬੱਤੀਆਂ ਜਗਾ ਕੇ ਦਿੱਤੀ ਸ਼ਰਧਾਂਜਲੀ, ਭਾਰਤੀ ਫੌਜ ਲਈ ਕੀਤੀ ਗਈ ਨਾਅਰੇਬਾਜ਼ੀ

Friday, Jun 26, 2020 - 01:11 PM (IST)

ਸ਼ਹੀਦਾਂ ਨੂੰ ਮੋਮਬੱਤੀਆਂ ਜਗਾ ਕੇ ਦਿੱਤੀ ਸ਼ਰਧਾਂਜਲੀ, ਭਾਰਤੀ ਫੌਜ ਲਈ ਕੀਤੀ ਗਈ ਨਾਅਰੇਬਾਜ਼ੀ

ਧਰਮਕੋਟ (ਸਤੀਸ਼) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਿਰਦੇਸ਼ਾਂ 'ਤੇ ਨਗਰ ਕੌਂਸਲ ਧਰਮਕੋਟ ਵਿਖੇ ਪ੍ਰਧਾਨ ਇੰਦਰਜੀਤ ਸਿੰਘ ਬੰਟੀ ਦੀ ਅਗਵਾਈ ਹੇਠ ਚੀਨ ਦੀ ਸਰਹੱਦ 'ਤੇ ਸ਼ਹੀਦ ਹੋਏ ਪੰਜਾਬ ਦੇ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ 'ਤੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸਰਹੱਦ 'ਤੇ ਜਾਨਾਂ ਵਾਰਨ ਵਾਲੇ ਇਨ੍ਹਾਂ ਫੌਜੀਆਂ 'ਤੇ ਮਾਣ ਹੈ, ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਦੇਸ਼ ਦੀ ਰੱਖਿਆ ਕਰਦੇ ਹੋਏ ਕੁਰਬਾਨੀ ਦੇ ਦਿੱਤੀ। ਇਸ ਮੌਕੇ ਭਾਰਤੀ ਫੌਜ ਦੇ ਹੱਕ 'ਚ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਦੇਸ਼ ਦੀ ਤਰੱਕੀ ਦੀ ਆਣ-ਸ਼ਾਨ ਲਈ ਫੌਜੀਆਂ ਵੱਲੋਂ ਦਿੱਤੀ ਗਈ ਕੁਰਬਾਨੀ ਨੂੰ ਯਾਦ ਕੀਤਾ ਗਿਆ ਅਤੇ ਕਿਹਾ ਕਿ ਸਮੁੱਚੀ ਕਾਂਗਰਸ ਪਾਰਟੀ ਇਨ੍ਹਾਂ ਸ਼ਹੀਦ ਫ਼ੌਜੀਆਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ।

ਇਸ ਮੌਕੇ 'ਤੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ, ਸੋਹਣ ਸਿੰਘ ਖੇਲਾ ਪੀਏ, ਗੁਰਬੀਰ ਸਿੰਘ ਸਾਬਕਾ ਚੇਅਰਮੈਨ, ਅਮਰਜੀਤ ਸਿੰਘ ਬਿਟੂ  ਬਲਾਕ ਕਾਂਗਰਸ ਪ੍ਰਧਾਨ ਧਰਮਕੋਟ, ਸੰਦੀਪ ਸਿੰਘ ਸੰਧੂ,ਵਿਜੈ ਕੁਮਾਰ ਧੀਰ ਸਾਬਕਾ ਚੇਅਰਮੈਨ, ਬਿੱਟੂ ਮਲਹੋਤਰਾ ਕੋਟ ਈਸੇ ਖਾਂ, ਸਚਿਨ ਕੁਮਾਰ ਟੰਡਨ , ਨਿਰਮਲ ਸਿੰਘ ਸਿੱਧੂ, ਸੁਖਦੇਵ ਸਿੰਘ,ਚਮਕੌਰ ਸਿੰਘ  ,ਸੁਖਬੀਰ ਸਿੰਘ ਕੌਂਸਲਰ ਧਰਮਕੋਟ, ਰੇਸ਼ਮ ਸਿੰਘ ਸਰਪੰਚਾਂ, ਬਗੀਚਾ ਸਿੰਘ ਸਰਪੰਚ, ਕੁਲਦੀਪ ਗਰੋਵਰ ਫਤਹਿਗੜ੍ਹ ਪੰਜਤੂਰ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਹਾਜ਼ਰ ਸਨ।                
 


author

Babita

Content Editor

Related News