ਬੱਚੇ-ਬੱਚੇ ਨੇ ਸ਼ਹੀਦ ਨੂੰ ਦਿੱਤੀ ਅੰਤਿਮ ਵਿਦਾਈ ਪਰ ਨਹੀਂ ਪੁੱਜਿਆ ਕੋਈ ਸਿਆਸੀ ਨੇਤਾ

07/31/2015 3:03:00 PM

ਨੂਰਪੁਰਬੇਦੀ (ਕਮਲਜੀਤ)-ਖੇਤਰ ਦੇ ਪਿੰਡ ਸੰਦੋਆ ਦੇ ਵਸਨੀਕ ਤੇ ਜੰਮੂ-ਕਸ਼ਮੀਰ ਦੇ ਇਲਾਕੇ ਪੁੰਛ ਵਿਖੇ ਦੁਸ਼ਮਣਾਂ ਨਾਲ ਮੁਕਾਬਲਾ ਕਰਦਿਆਂ ਸ਼ਹੀਦ ਹੋਏ ਜ਼ਿਲ੍ਹਾ ਰੂਪਨਗਰ ਦੇ ਫੌਜੀ ਨੌਜਵਾਨ ਰਛਪਾਲ ਸਿੰਘ ਦੇ ਸੰਸਕਾਰ ਮੌਕੇ ਉਸ ਦੇ ਅੰਤਿਮ ਦਰਸ਼ਨਾਂ ਲਈ ਜਿੱਥੇ ਬੱਚੇ-ਬੱਚੇ ਨੇ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ, ਉੱਥੇ ਹੀ ਕੁੱਝ ਲੋਕਾਂ ਨੇ ਇਸ ਗੱਲ ਦਾ ਸਖਤ ਰੋਸ ਜ਼ਾਹਰ ਕਰਦਿਆ ਕਿਹਾ ਇਲਾਕੇ ਦੇ ਚੁਣੇ ਹੋਏ ਨੁਮਾਇੰਦੇ ਤੇ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਕੋਲ ਐਨਾ ਵੀ ਸਮਾਂ ਨਹੀਂ ਸਰਿਆ ਕਿ ਉਹ ਆਪਣੇ ਰੁਝੇਵਿਆਂ ''ਚੋਂ ਸਮਾਂ ਕੱਢ ਕੇ ਸ਼ਹੀਦ ਨੂੰ ਸਰਧਾਂਜਲੀ ਦੇ ਸਕਣ।
ਸ਼ਹੀਦ ਰਛਪਾਲ ਸਿੰਘ ਦੀ ਸ਼ਹਾਦਤ ਦੀ ਇਹ ਖਬਰ ਖੇਤਰ ''ਚ ਅੱਗ ਵਾਂਗ ਫੈਲ ਚੁੱਕੀ ਸੀ । ਨਾਲ ਹੀ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਜ਼ਿਲ੍ਹੇ ''ਚ ਡਾ. ਚੀਮਾ ਤੋਂ ਇਲਾਵਾ ਸਰਕਾਰ ਦੀ ਭਾਈਵਾਲ ਪਾਰਟੀ ਭਾਜਪਾ ਦੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਕੋਲ ਵੀ ਇੰਨਾ ਟਾਈਮ ਨਹੀਂ ਜੁੜਿਆ ਕਿ ਉਹ ਉਸ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਪਹੁੰਚਦੇ ਜਿਸ ਨੇ ਸ਼ਹਾਦਤ ਦਾ ਜਾਮ ਪੀਂਦਿਆਂ ਪੂਰੇ ਹਿੰਦੋਸਤਾਨ ''ਚ ਜ਼ਿਲ੍ਹਾ ਰੂਪਨਗਰ ਦਾ ਨਾਮ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਨਾਲ ਲਿਖ ਦਿੱਤਾ। 
ਇਸ ਮੌਕੇ ਲੋਕਾਂ ਦਾ ਇਸ ਗੱਲ ਨੂੰ ਲੈ ਕੇ ਵੀ ਭਾਰੀ ਰੋਸ ਸੀ ਕਿ ਜਿੱਥੇ ਇਹ ਚੁਣੇ ਹੋਏ ਨੁਮਾਇੰਦੇ ਹਰ ਛੋਟੇ-ਮੋਟੇ ਪ੍ਰੋਗਰਾਮਾਂ ''ਚ ਆਪਣੇ ਪੂਰੇ ਲਾਮ-ਲਸ਼ਕਰਾਂ ਨਾਲ ਆਪਣੀ ਹਾਜ਼ਰੀ ਲਗਾਉਂਣ ਨਹੀਂ ਭੁੱਲਦੇ ਉੱਥੇ ਅਜਿਹੇ ਅਹਿਮ ਮੌਕਿਆਂ ਤੇ ਇਹ ਆਗੂ ਆਪਣਾ ਸਮਾਂ ਕੱਢਣਾ ਜਰੂਰੀ ਕਿਉਂ ਨਹੀਂ ਸਮਝਦੇ? 

Babita Marhas

News Editor

Related News