ਸ਼ਹੀਦ ਮਨਦੀਪ ਸਿੰਘ ਦਾ ਭਲਕੇ ਹੋਵੇਗਾ ਅੰਤਿਮ ਸੰਸਕਾਰ, 40 ਦਿਨ ਪਹਿਲਾਂ ਹੋਇਆ ਪੁੱਤਰ ਦਾ ਜਨਮ (ਤਸਵੀਰਾਂ)
Tuesday, Oct 12, 2021 - 06:47 PM (IST)
ਗੁਰਦਾਸਪੁਰ (ਬੇਰੀ, ਗੁਰਪ੍ਰੀਤ) - ਜੰਮੂ-ਕਸ਼ਮੀਰ ਦੇ ਪੁੰਛ ’ਚ ਬੀਤੇ ਦਿਨ ਅੱਤਵਾਦੀਆਂ ਨਾਲ ਮੁਕਾਬਲਾ ’ਚ 5 ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ’ਚੋਂ ਇਕ ਸ਼ਹੀਦ ਹੋਏ ਜਵਾਨ ਮਨਦੀਪ ਸਿੰਘ (ਉਮਰ ਕਰੀਬ 30 ਸਾਲ ) ਵੀ ਸ਼ਾਮਲ ਹੈ। ਸ਼ਹੀਦ ਮਨਦੀਪ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੱਠਾ ਦਾ ਰਹਿਣ ਵਾਲਾ ਸੀ, ਜੋ ਆਪਣੇ ਪਿੱਛੇ ਆਪਣੀ ਵਿਧਵਾ ਬਜ਼ੁਰਗ ਮਾਤਾ ਮਨਜੀਤ ਕੌਰ, ਪਤਨੀ ਮਨਦੀਪ ਕੌਰ ਅਤੇ ਦੋ ਪੁੱਤਰਾਂ ਨੂੰ ਛੱਡ ਗਿਆ। ਇਸ ਮੌਕੇ ਪਰਿਵਾਰ ’ਚ ਗ਼ਮਗੀਨ ਮਾਹੌਲ ਹੈ ਅਤੇ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਹੈ। ਪਰਿਵਾਰ ਨੂੰ ਜਿਥੇ ਜਵਾਨ ਪੁੱਤ ਦੇ ਜਾਣ ਦਾ ਘਾਟਾ ਹੈ, ਉਥੇ ਹੀ ਪਰਿਵਾਰ ਮਾਨ ਵੀ ਮਹਿਸੂਸ ਕਰ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)
ਜਾਣਕਾਰੀ ਦਿੰਦੇ ਹੋਏ ਸ਼ਹੀਦ ਦੇ ਫੌਜੀ ਭਰਾ ਜਗਰੂਪ ਸਿੰਘ ਨੇ ਦੱਸਿਆ ਕਿ ਸ਼ਹੀਦ ਮਨਦੀਪ ਦੀ ਮ੍ਰਿਤਕ ਦੇਹ ਭਲਕੇ ਪਿੰਡ ਆਵੇਗੀ, ਜਿਸ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ। ਦੱਸ ਦੇਈਏ ਕਿ ਜਿਸ ਘਰ ’ਚ ਅੱਜ ਮਾਤਮ ਛਾਇਆ ਹੋਇਆ ਹੈ, ਉਸ ਘਰ ’ਚ ਕੁਝ ਦਿਨ ਪਹਿਲਾਂ ਹੀ ਖੁਸ਼ੀਆਂ ਆਈਆਂ ਹਨ। ਸ਼ਹੀਦ ਮਨਦੀਪ ਸਿੰਘ ਦਾ ਵੱਡਾ ਪੁੱਤਰ ਮੰਤਾਜ ਸਿੰਘ 4 ਸਾਲ ਦਾ ਹੈ ਅਤੇ ਦੂਜੇ ਪੁੱਤਰ ਗੁਰਕੀਰਤ ਸਿੰਘ ਦਾ ਜਨਮ ਮਹਿਜ 40 ਦਿਨ ਪਹਿਲਾਂ ਹੀ ਹੋਇਆ ਹੈ। ਪੁੱਤ ਦੇ ਜਨਮ ’ਤੇ ਸ਼ਹੀਦ ਮਨਦੀਪ ਸਿੰਘ ਛੁੱਟੀ ਲੈ ਕੇ ਆਇਆ ਸੀ ਅਤੇ 15 ਦਿਨ ਪਹਿਲਾਂ ਹੀ ਵਾਪਿਸ ਡਿਊਟੀ ’ਤੇ ਗਿਆ ਸੀ। ਬੀਤੇ ਦਿਨ ਪਰਿਵਾਰ ਨੂੰ ਮਨਦੀਪ ਦੇ ਸ਼ਹੀਦ ਹੋਣ ਦਾ ਸੁਨੇਹਾ ਮਿਲਿਆ, ਜਿਸ ਤੋਂ ਬਾਅਦ ਪਰਿਵਾਰ ਦਾ ਹਾਲ ਬੁਰਾ ਹੋ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਪੁੰਛ 'ਚ ਸ਼ਹੀਦ ਹੋਏ ਗੱਜਣ ਸਿੰਘ ਦੀ ਸ਼ਹਾਦਤ ਤੋਂ ਅਣਜਾਣ ਹੈ ਪਤਨੀ, ਫਰਵਰੀ ਮਹੀਨੇ ਹੋਇਆ ਸੀ ਵਿਆਹ (ਤਸਵੀਰਾਂ)
ਸ਼ਹੀਦ ਮਨਦੀਪ ਦਾ ਇਕ ਭਰਾ ਜਗਰੂਪ ਸਿੰਘ ਖੁਦ ਫੌਜ ’ਚ ਤਾਇਨਾਤ ਹੈ, ਨੇ ਦੱਸਿਆ ਕਿ ਮਨਦੀਪ ਬਹੁਤ ਵਧਿਆ ਫ਼ੁਟਬਾਲ ਅਤੇ ਬਾਸਕੇਟ ਬਾਲ ਦਾ ਖ਼ਿਡਾਰੀ ਸੀ। ਭਰਾ ਦੇ ਜਾਣ ਦਾ ਅੱਜ ਉਨ੍ਹਾਂ ਨੂੰ ਘਾਟਾ ਜ਼ਰੂਰ ਹੈ ਪਰ ਮਾਣ ਵੀ ਹੈ ਕਿ ਮਨਦੀਪ ਸਿੰਘ ਨੇ ਦੇਸ਼ ਦੀ ਖ਼ਾਤਰ ਆਪਣੀ ਜਾਣ ਕੁਰਬਾਨ ਕਰ ਦਿੱਤੀ। ਸ਼ਹੀਦ ਦੇ ਭਰਾ ਨੇ ਕਿਹਾ ਕਿ ਅਕਸਰ ਮਨਦੀਪ ਕਹਿੰਦਾ ਸੀ ਕਿ ਸਾਡੇ ਪਿੰਡ ਸ਼ਹੀਦ ਦੇ ਨਾਂ ਦਾ ਕੋਈ ਗੇਟ ਨਹੀਂ ਅਤੇ ਅੱਜ ਦਿਨ ਐਸਾ ਆਇਆ ਕਿ ਗੇਟ ਮਨਦੀਪ ਦੇ ਨਾਂ ਦਾ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਨੂੰ ਲੈ ਕੇ ਗੰਭੀਰ ਹੋਈ ਕੇਂਦਰ ਸਰਕਾਰ : ਹੁਣ ਨਹੀਂ ਹੋਵੇਗਾ ‘ਤੇਰਾ DGP, ਮੇਰਾ DGP’
ਸ਼ਹੀਦ ਮਨਦੀਪ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਸਿਆ ਨੇ ਦੱਸਿਆ ਕਿ ਮਨਦੀਪ ਇਕ ਮਿਲਣਸਾਰ ਅਤੇ ਮਿਲਾਪੜੇ ਸੁਬਾਹ ਦਾ ਸੀ। ਉਸ ਦੇ ਜਾਣ ’ਤੇ ਅੱਜ ਪੂਰਾ ਇਲਾਕਾ ਦੁੱਖ ’ਚ ਹੈ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਡੀ.ਸੀ. ਗੁਰਦਾਸਪੁਰ ਮੋਹੰਮਦ ਇਸ਼ਫਾਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਮਨਦੀਪ ਦੇ ਬੱਚੇ ਵੀ ਛੋਟੇ ਹਨ ਅਤੇ ਪਰਿਵਾਰ ’ਤੇ ਵੱਡੀ ਦੁੱਖ ਦੀ ਘੜੀ ਹੈ। ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਹੈ। ਡੀ.ਸੀ. ਗੁਰਦਾਸਪੁਰ ਨੇ ਦੱਸਿਆ ਕਿ ਮਨਦੀਪ ਸਿੰਘ ਮ੍ਰਿਤਕ ਦੇਹ ਭਲਕੇ ਸਵੇਰੇ ਪਿੰਡ ਆਵੇਗੀ ਅਤੇ 10 ਵਜੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ