ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਦਿਵਸ ਮਨਾਉਣ ਲਈ ਕੀਤਾ ਪ੍ਰੇਰਿਤ

Friday, Jul 28, 2017 - 07:48 AM (IST)

ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਦਿਵਸ ਮਨਾਉਣ ਲਈ ਕੀਤਾ ਪ੍ਰੇਰਿਤ

ਮੋਗਾ  (ਗਰੋਵਰ/ਗੋਪੀ) - ਸ਼ਹਿਰ ਦੀ ਸ਼ਾਨ ਬਣ ਚੁੱਕੇ ਮਾਉਂਟ ਲਿਟਰਾ ਜੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਦੇ ਨਾਲ-ਨਾਲ ਸਮਾਜਿਕ ਵਿਸ਼ੇ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਇਸ ਕੜੀ ਤਹਿਤ ਅੱਜ ਮਾਉਂਟ ਲਿਟਰਾ ਜੀ ਸਕੂਲ ਦੇ ਬੱਚਿਆਂ ਨੇ ਜ਼ੀਰਾ ਰੋਡ ਸਥਿਤ ਮੋਗਾ ਆਰਮੀ ਕੈਂਪਸ ਵਿਚ ਜਾ ਕੇ ਕਾਰਗਿਲ ਦਿਵਸ ਮਨਾਇਆ। ਇਸ ਮੌਕੇ ਮੇਜਰ ਦੀਪਕ, ਮੇਜਰ ਖਾਨ ਦਾ ਸਕੂਲ ਡਾਇਰੈਕਟਰ ਅਨੁਜ ਗੁਪਤਾ, ਪ੍ਰਿੰਸੀਪਲ ਨਿਰਮਲ ਧਾਰੀ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਪੂਰੇ ਆਰਮੀ ਕੈਂਪਸ ਦਾ ਦੌਰਾ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਕੈਂਪਸ 'ਚ ਪਏ ਹਥਿਆਰ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਸਮੇਂ ਸਕੂਲ ਡਾਇਰੈਕਟਰ ਅਨੁਜ ਗੁਪਤਾ, ਪ੍ਰਿੰਸੀਪਲ ਨਿਰਮਲ ਧਾਰੀ ਅਤੇ ਆਰਮੀ ਅਧਿਕਾਰੀਆਂ ਨੇ ਬੱਚਿਆਂ ਨੂੰ ਕਾਰਗਿਲ ਦਿਵਸ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਆਪਣੇ ਸ਼ਹੀਦਾਂ ਦੇ ਦਿਵਸ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।
ਨਿਹਾਲ ਸਿੰਘ ਵਾਲਾ, (ਗੁਪਤਾ)-ਲਾਇਨਜ਼ ਕਲੱਬ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਪ੍ਰਧਾਨ ਰੂਪ ਲਾਲ ਮਿੱਤਲ ਦੀ ਪ੍ਰਧਾਨਗੀ ਹੇਠ ਲਾਇਨ ਰਾਮ ਲਾਲ ਜੈਨ ਦੀ ਦੁਕਾਨ ਵਿਚ ਹੋਈ। ਇਸ ਮੌਕੇ ਸਮੂਹ ਲਾਇਨ ਮੈਂਬਰਾਂ ਨੇ ਦੇਸ਼ ਦੀ ਖਾਤਰ ਆਪਣੀ ਜਾਨ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਮੋਮਬੱਤੀਆਂ ਜਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਮੇਂ ਪ੍ਰਧਾਨ ਰੂਪ ਲਾਲ ਮਿੱਤਲ, ਰਾਮ ਲਾਲ ਜੈਨ, ਪ੍ਰਧਾਨ ਨਰੇਸ਼ ਕੁਮਾਰ ਬੂਰਾ, ਚੇਲਾ ਰਾਮ ਸਿੰਗਲਾ, ਸ਼ਿਵ ਮਿੱਤਲ, ਸ਼ਿਵ ਸਿੰਗਲਾ, ਕਮਲ ਮੰਗਲਾ ਆਦਿ ਕਲੱਬ ਮੈਂਬਰ ਹਾਜ਼ਰ ਸਨ।
ਮੋਗਾ, (ਗਰੋਵਰ, ਗੋਪੀ)-ਬਲੂਮਿੰਗ ਬਡਜ਼ ਸਕੂਲ 'ਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੀ ਅਗਵਾਈ ਵਿਚ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਕਾਰਗਿਲ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰਮਾਤਮਾ ਦੀ ਬੰਦਗੀ ਨਾਲ ਕੀਤੀ ਗਈ।
ਇਸ ਦੌਰਾਨ ਸਕੂਲ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਕਮਲ ਸੈਣੀ ਅਤੇ ਪ੍ਰਿੰਸੀਪਲ ਹਮੀਲਿਆ ਰਾਣੀ ਨੇ ਵਿਦਿਆਰਥੀਆਂ ਨੂੰ ਕਾਰਗਿਲ ਦੀ ਜੰਗ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਜੰਗ ਵਿਚ 500 ਤੋਂ ਵੱਧ ਫੌਜੀ ਸ਼ਹੀਦ ਹੋਏ ਸਨ।
ਉਨ੍ਹਾਂ ਦੱਸਿਆ ਕਿ 26 ਜੁਲਾਈ, 1999 ਨੂੰ ਭਾਰਤੀ ਸੈਨਾ ਨੇ ਕਸ਼ਮੀਰ ਦੇ ਕਾਰਗਿਲ ਜ਼ਿਲੇ ਵਿਚ ਪਾਕਿਸਤਾਨੀਆਂ ਵੱਲੋਂ ਕੀਤੇ ਗਏ ਕਬਜ਼ੇ ਦੀ ਸੁਰੱਖਿਆ ਚੌਕੀਆਂ 'ਤੇ ਜਿੱਤ ਪ੍ਰਾਪਤ ਕੀਤੀ ਸੀ। ਇਹ ਜੰਗ ਮਈ 1999 ਵਿਚ ਸ਼ੁਰੂ ਹੋਈ ਅਤੇ ਦੋ ਮਹੀਨਿਆਂ ਤੱਕ ਚੱਲੀ।
ਇਸ ਆਪ੍ਰੇਸ਼ਨ ਦੀ ਜਿੱਤ ਦੀ ਸਫਲਤਾ ਤੋਂ ਬਾਅਦ ਇਸ ਦਿਨ ਨੂੰ ਕਾਰਗਿਲ ਦਿਵਸ ਦਾ ਨਾਂ ਦਿੱਤਾ ਗਿਆ।


Related News