ਵਿਆਹੁਤਾ ਨੂੰ ਅਗਵਾ ਕਰ ਕੇ 7 ਦਿਨਾਂ ਤਕ ਕੀਤਾ ਜਬਰ-ਜ਼ਨਾਹ
Sunday, Sep 01, 2019 - 01:15 AM (IST)

ਫਿਰੋਜ਼ਪੁਰ,(ਕੁਮਾਰ/ਮਲਹੋਤਰਾ): ਇਕ ਵਿਆਹੁਤਾ ਲੜਕੀ ਨੂੰ ਘਰ ਦੇ ਬਾਹਰ ਕੁੱਝ ਸੁੰਘਾ ਕੇ ਅਗਵਾ ਕਰ ਕੇ ਲਿਜਾਣ ਤੇ ਵੱਖ-ਵੱਖ ਥਾਈਂ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਤਹਿਤ ਸਿਟੀ ਫਿਰੋਜ਼ਪੁਰ ਥਾਣੇ ਦੀ ਪੁਲਸ ਨੇ ਪੀੜਤ ਲੜਕੀ ਦੇ ਬਿਆਨਾਂ ’ਤੇ ਇਕ ਲੜਕੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀੜਤ ਲੜਕੀ ਨੇ ਦੋਸ਼ ਲਾਉਂਦੇ ਦੱਸਿਆ ਕਿ ਵਿੱਕੀ ਪੁੱਤਰ ਮਿੱਠੂ ਰਾਮ ਵਾਸੀ ਫਿਰੋਜ਼ਪੁਰ ਸ਼ਹਿਰ ’ਚ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਮੁਦੱਈ ਨੂੰ ਉਸ ਦੇ ਸਹੁਰੇ ਘਰ ਦੇ ਬਾਹਰੋਂ ਕੁੱਝ ਸੁੰਘਾ ਕੇ ਕਿਸੇ ਵੱਖ-ਵੱਖ ਅਣਪਛਾਤਿਆਂ ਥਾਵਾਂ ’ਤੇ ਲਿਜਾ ਕੇ ਉਸ ਨਾ 7 ਦਿਨ ਜਬਰ-ਜ਼ਨਾਹ ਕਰਦਾ ਰਿਹਾ ਤੇ ਧਮਕੀਆਂ ਦਿੱਤੀਆਂ। ਸਿਟੀ ਥਾਣੇ ਦੇ ਏ. ਐਸ. ਆਈ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਨਾਮਜ਼ਦ ਲੜਕੇ ਨੂੰ ਗ੍ਰਿਫਤਾਰ ਕਰਨ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।