ਮਾਪਿਆਂ ਨੇ ਪੂਰੀ ਕਰ ਹੀ ਲਈ ਸੀ ਲਾਲਚੀ ਸਹੁਰਿਆਂ ਦੀ ਮੰਗ ਪਰ ਧੀ ਦੇ ਘਰੋਂ ਆਇਆ ਅਜਿਹਾ ਫੋਨ ਕਿ...

01/28/2023 10:52:41 AM

ਲੁਧਿਆਣਾ (ਰਾਜ) : ਸ਼ਹਿਰ ’ਚ ਇਕ ਵਿਆਹੁਤਾ ਫਿਰ ਦਾਜ ਦੀ ਬਲੀ ਚੜ੍ਹ ਗਈ। ਵਾਰ-ਵਾਰ ਦਾਜ ਮੰਗਣ ’ਤੇ ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਔਰਤ ਨੇ ਖ਼ੁਦਕੁਸ਼ੀ ਕਰ ਲਈ। ਸੂਚਨਾ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਸ ਮੌਕੇ ’ਤੇ ਪੁੱਜੀ। ਮ੍ਰਿਤਕਾ ਪੂਜਾ (23) ਹੈ, ਜੋ ਟਿੱਬਾ ਰੋਡ ਦੀ ਰਹਿਣ ਵਾਲੀ ਸੀ। ਥਾਣਾ ਟਿੱਬਾ ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਈ, ਜਿੱਥੋਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਇਸ ਮਾਮਲੇ ’ਚ ਪੁਲਸ ਨੇ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ’ਤੇ ਮੁਲਜ਼ਮ ਪਤੀ ਪਵਨ ਕੋਹਲੀ, ਉਸ ਦੇ ਪਿਤਾ ਜਗਦੀਸ਼ ਕੋਹਲੀ, ਭਰਾ ਸ਼ਿਵ ਕੋਹਲੀ ਅਤੇ ਸੁਭਾਸ਼ ਕੋਹਲੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਡੇਰਾਬੱਸੀ 'ਚ ਰਾਤ ਵੇਲੇ ਵਾਪਰੀ ਵੱਡੀ ਵਾਰਦਾਤ, ਮੋਟਰਸਾਈਕਲ ਸਵਾਰ ਨੇ ਨੌਜਵਾਨ ਨੂੰ ਮਾਰ ਦਿੱਤੀ ਗੋਲੀ

PunjabKesari

ਇਸ ਮਾਮਲੇ ’ਚ ਪੁਲਸ ਨੇ ਮੁਲਜ਼ਮ ਪਤੀ ਪਵਨ ਕੋਹਲੀ ਅਤੇ ਉਸ ਦੇ ਭਰਾ ਸ਼ਿਵ ਕੋਹਲੀ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਕੇ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਹੈ। ਜਾਣਕਾਰੀ ਦਿੰਦੇ ਹੋਏ ਨਾਮਦੇਵ ਕਾਲੋਨੀ ਦੇ ਰਹਿਣ ਵਾਲੇ ਸੱਤਿਅਮ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਪੂਜਾ ਦਾ ਵਿਆਹ ਸਾਲ 2018 ’ਚ ਮੁਲਜ਼ਮ ਪਵਨ ਕੋਹਲੀ ਨਾਲ ਹੋਇਆ ਸੀ। ਵਿਆਹ ਵਿਚ ਉਸ ਦੇ ਪਰਿਵਾਰ ਨੇ ਆਪਣੀ ਹੈਸੀਅਤ ਮੁਤਾਬਕ ਧੀ ਨੂੰ ਦਾਜ ਦਿੱਤਾ ਸੀ ਪਰ ਉਸ ਦੀ ਭੈਣ ਦੇ ਸਹੁਰੇ ਪਰਿਵਾਰ ਵਾਲੇ ਦਾਜ ਦੇ ਲੋਭੀ ਸਨ, ਜੋ ਵਾਰ-ਵਾਰ ਉਸ ਦੀ ਭੈਣ ਨੂੰ ਦਾਜ ਲਿਆਉਣ ਲਈ ਪਰੇਸ਼ਾਨ ਕਰ ਰਹੇ ਸਨ। ਜਿਵੇਂ-ਜਿਵੇਂ ਉਨ੍ਹਾਂ ਦੀ ਮੰਗ ਆਉਂਦੀ ਗਈ, ਉਹ ਭੈਣ ਦਾ ਘਰ ਵਸਾਉਣ ਲਈ ਉਸ ਨੂੰ ਪੂਰਾ ਕਰਦੇ ਰਹੇ।

ਇਹ ਵੀ ਪੜ੍ਹੋ : ਫਗਵਾੜਾ 'ਚ ਵਾਪਰੇ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ, ਦੇਖੋ ਭਿਆਨਕ ਮੰਜ਼ਰ ਬਿਆਨ ਕਰਦੀਆਂ ਤਸਵੀਰਾਂ

ਕੁੱਝ ਦਿਨ ਪਹਿਲਾਂ ਉਸ ਦੀ ਭੈਣ ਦੇ ਪਤੀ, ਪਿਤਾ ਅਤੇ ਭਰਾਵਾਂ ਨੇ ਉਸ ਦੀ ਭੈਣ ਦੀ ਕੁੱਟਮਾਰ ਕਰ ਕੇ ਘਰੋਂ ਕੱਢ ਦਿੱਤਾ ਕਿ ਉਹ ਡੇਢ ਲੱਖ ਰੁਪਏ ਲੈ ਕੇ ਆਵੇ। ਸੱਤਿਅਮ ਦਾ ਕਹਿਣਾ ਹੈ ਕਿ ਉਸ ਨੇ ਭੈਣ ਦਾ ਘਰ ਵਸਾਉਣ ਲਈ ਫਾਈਨਾਂਸ ਕੰਪਨੀ ’ਚ ਆਪਣਾ ਸੋਨਾ ਗਹਿਣੇ ਰੱਖ ਕੇ ਪੈਸੇ ਲਏ ਅਤੇ ਆਪਣੇ ਪਿਤਾ ਪਵਨ ਕੋਹਲੀ ਨੂੰ ਡੇਢ ਲੱਖ ਰੁਪਏ ਦੇ ਦਿੱਤੇ ਪਰ ਉਸੇ ਦਿਨ ਸ਼ਾਮ ਨੂੰ ਮੁਲਜ਼ਮਾਂ ਦੀ ਕਾਲ ਆਈ ਕਿ ਉਹ ਜਲਦ ਘਰ ਆਉਣ ਉਸ ਦੀ ਭੈਣ ਠੀਕ ਨਹੀਂ ਹੈ। ਜਦੋਂ ਉਹ ਘਰ ਪੁੱਜਾ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਪੂਜਾ ਨੇ ਖ਼ੁਦਕੁਸ਼ੀ ਕਰ ਲਈ ਹੈ। ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News