ਵਿਆਹੁਤਾ ਨੇ ਫ਼ਾਹਾ ਲੈ ਕੇ ਜੀਵਨ ਲੀਲਾ ਕੀਤੀ ਖ਼ਤਮ, 2 ਖ਼ਿਲਾਫ਼ ਮਾਮਲਾ ਦਰਜ

Tuesday, Nov 08, 2022 - 04:05 PM (IST)

ਵਿਆਹੁਤਾ ਨੇ ਫ਼ਾਹਾ ਲੈ ਕੇ ਜੀਵਨ ਲੀਲਾ ਕੀਤੀ ਖ਼ਤਮ, 2 ਖ਼ਿਲਾਫ਼ ਮਾਮਲਾ ਦਰਜ

ਬਟਾਲਾ (ਬੇਰੀ) : ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਕੋਹਾਲੀ ਵਿਖੇ ਇੱਕ ਵਿਆਹੁਤਾ ਵੱਲੋਂ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਂਕੀ ਊਧਨਵਾਲ ਦੇ ਇੰਚਾਰਜ ਪੰਜਾਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਿਆਹੁਤਾ ਰੀਨਾ ਦਾ ਵਿਆਹ 4 ਸਾਲ ਪਹਿਲਾਂ ਰਛਪਾਲ ਸਿੰਘ ਪੁੱਤਰ ਕਰਮਾ ਮਸੀਹ ਵਾਸੀ ਕੋਹਾਲੀ ਨਾਲ ਹੋਇਆ ਸੀ। ਉਨ੍ਹਾਂ ਨੇ 2 ਪੁੱਤਰ ਹਨ।

ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਤਰਸੇਮ ਮਸੀਹ ਵੱਲੋਂ ਪੁਲਸ ਨੂੰ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਲਿਖਵਾਇਆ ਗਿਆ ਕਿ ਉਸ ਦੀ ਧੀ ਅਤੇ ਉਸ ਦੇ ਜਵਾਈ ਦਾ ਆਪਸੀ ਝਗੜਾ ਰਹਿੰਦਾ ਸੀ। ਇਸ ਕਾਰਨ ਉਨ੍ਹਾਂ ਦਾ ਪਹਿਲਾਂ ਵੀ ਰਾਜ਼ੀਨਾਮਾ ਹੋਇਆ ਸੀ। ਧੀ ਦੇ ਪਿਤਾ ਨੇ ਅੱਗੇ ਲਿਖਵਾਇਆ ਕਿ ਉਸ ਦੀ ਧੀ ਦੇ ਸਹੁਰਾ ਪਰਿਵਾਰ ਵਾਲੇ ਉਸ ਨੂੰ ਤੰਗ-ਪਰੇਸ਼ਾਨ ਕਰਦੇ ਸਨ, ਜਿਸ ਕਾਰਨ ਬੀਤੇ ਦਿਨ ਉਸ ਦੀ ਧੀ ਰੀਨਾ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੰਜਾਬ ਸਿੰਘ ਨੇ ਅੱਗੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਬਣਦੀਆਂ ਧਾਰਾਵਾਂ ਤਹਿਤ ਮ੍ਰਿਤਕਾ ਦੇ ਪਤੀ ਰਛਪਾਲ ਸਿੰਘ ਅਤੇ ਉਸ ਦੇ ਸਹੁਰੇ ਕਰਮਾ ਮਸੀਹ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
 


author

Babita

Content Editor

Related News