ਪਰਿਵਾਰਕ ਰਿਸ਼ਤੇ ਤਾਰ-ਤਾਰ, ਇਸ਼ਕ ''ਚ ਅੰਨ੍ਹੀ 3 ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫ਼ਰਾਰ

2021-07-24T09:59:06.307

ਲੁਧਿਆਣਾ (ਜ. ਬ.) : ਸ਼ਿਮਲਾਪੁਰੀ ਇਲਾਕੇ 'ਚ ਪਰਿਵਾਰਕ ਅਤੇ ਵਿਆਹੁਤਾ ਜ਼ਿੰਦਗੀ ਛੱਡ ਕੇ ਇਸ਼ਕ 'ਚ ਅੰਨ੍ਹੀ ਹੋਈ ਇਕ ਵਿਆਹੁਤਾ ਬੀਤੇ ਦਿਨੀਂ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ। ਉਕਤ ਵਿਆਹੁਤਾ ਜਾਂਦੇ ਸਮੇਂ 55 ਹਜ਼ਾਰ ਨਕਦੀ, ਸੋਨੇ ਦੀ ਚੇਨ ਅਤੇ ਮੁੰਦਰੀ ਵੀ ਆਪਣੇ ਨਾਲ ਲੈ ਗਈ। ਪਰਿਵਾਰਕ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਇਸ ਕੇਸ 'ਚ ਜਨਾਨੀ 3 ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਭਟਕ ਗਈ ਅਤੇ ਉਸ ਨੂੰ ਪ੍ਰੇਮੀ ਨਾਲ ਘਰੋਂ ਭੱਜਣਾ ਠੀਕ ਲੱਗਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : 'ਸਿੱਧੂ' ਨੇ ਆਪਣੇ ਭਾਸ਼ਣ 'ਚ ਇਕ ਵਾਰ ਵੀ ਨਹੀਂ ਲਿਆ ਮੁੱਖ ਮੰਤਰੀ ਦਾ ਨਾਂ

ਜਾਣਕਾਰੀ ਦਿੰਦੇ ਹੋਏ ਉਕਤ ਜਨਾਨੀ ਦੇ ਸਹੁਰੇ ਕਮਲ ਕ੍ਰਿਸ਼ਨ ਨੇ ਦੱਸਿਆ ਕਿ ਉਸ ਦੀ ਨੂੰਹ ਜੋਤੀ ਸ਼ਰਮਾ ਪਤਨੀ ਅਮਰੀਸ਼ ਕੁਮਾਰ ਦੇ ਗੁਆਂਢ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਸਨ ਪਰ ਇਹ ਗੱਲ ਕਿਸੇ ਨੂੰ ਘਰ 'ਚ ਪਤਾ ਨਹੀਂ ਲੱਗ ਸਕੀ। ਨੌਜਵਾਨ ਲਗਾਤਾਰ ਉਸ ਦੀ ਨੂੰਹ ਦੇ ਸੰਪਰਕ 'ਚ ਰਹਿਣ ਲੱਗਾ, ਜਿਸ ਨੇ ਉਸ ਦੀ ਨੂੰਹ ਨੂੰ ਵਿਆਹ ਦਾ ਝਾਂਸਾ ਦਿੱਤਾ ਅਤੇ ਇਸੇ ਝਾਂਸੇ ਤਹਿਤ ਉਹ ਸਹੁਰੇ ਘਰੋਂ ਨਕਦੀ, ਸੋਨੇ ਦੀ ਚੇਨ ਅਤੇ ਮੁੰਦਰੀ ਲੈ ਕੇ ਉਸ ਨਾਲ ਫ਼ਰਾਰ ਹੋ ਗਈ।

ਇਹ ਵੀ ਪੜ੍ਹੋ : ਸਕੂਲ ਸਿੱਖਿਆ ਵਿਭਾਗ ਦਾ ਅਹਿਮ ਫ਼ੈਸਲਾ, ਕਲਰਕਾਂ ਨੂੰ ਦਿੱਤੀ ਜਾਵੇਗੀ ਇਹ ਟ੍ਰੇਨਿੰਗ

ਥਾਣਾ ਸ਼ਿਮਲਾਪੁਰੀ ਪੁਲਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਫ਼ਰਾਰ ਜਨਾਨੀ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਸ਼ਿਮਲਾਪੁਰੀ ਦੀ ਪੁਲਸ ਦੇ ਜਾਂਚ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਪਹਿਲਾਂ ਜੋਤੀ ਸ਼ਰਮਾ ਦੀ ਲੋਕੇਸ਼ਨ ਅੰਮ੍ਰਿਤਸਰ ਤੱਕ ਮਿਲੀ, ਉਸ ਤੋਂ ਬਾਅਦ ਨੌਜਵਾਨ ਅਤੇ ਜੋਤੀ ਦੋਹਾਂ ਦਾ ਮੋਬਾਇਲ ਸਵਿੱਚ ਆਫ ਆ ਰਿਹਾ ਸੀ ਫਿਲਹਾਲ ਪੁਲਸ ਟੀਮ ਇਨ੍ਹਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor Babita