ਘਰ ’ਚ ਫਾਹ ਲਾ ਕੇ ਵਿਆਹੁਤਾ ਨੇ ਕੀਤੀ ਆਤਮ-ਹੱਤਿਆ

Tuesday, Jul 10, 2018 - 06:22 AM (IST)

ਘਰ ’ਚ ਫਾਹ ਲਾ ਕੇ ਵਿਆਹੁਤਾ ਨੇ ਕੀਤੀ ਆਤਮ-ਹੱਤਿਆ

ਤਰਨਤਾਰਨ,  (ਰਾਜੂ, ਰਮਨ)-  ਸ਼ਹਿਰ ਦੇ ਮੁਰਾਦਪੁਰਾ ਖੇਤਰ ਵਿਚ ਵਿਆਹੀ ਹੋਈ ਲੜਕੀ ਨੇ ਘਰ ਵਿਚ ਫਾਹ ਲਾ ਕੇ ਆਤਮ-ਹੱਤਿਆ ਕਰ ਲਈ। ਮਾਮਲੇ ਦਾ ਪਤਾ ਚੱਲਦੇ ਹੀ ਮੌਕੇ ’ਤੇ ਪੁਲਸ ਪਾਰਟੀ ਪਹੁੰਂਚ ਗਈ ਅਤੇ ਪੇਕੇ ਪਰਿਵਾਰ ਨੂੰ ਸੁਚਿਤ ਕੀਤਾ ਗਿਆ। ਮੌਕੇ ’ਤੇ ਪੇਕੇ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਲਡ਼ਕੀ ਦੇ ਘਰ ਬੱਚਾ ਪੈਦਾ ਨਾ ਹੋਣ ਕਾਰਨ ਸਹੁਰਾ ਪਰਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ, ਜਿਨ੍ਹਾਂ ਨੇ ਫਾਹ ਲਾ ਕੇ ਉਸ ਦਾ ਕਤਲ ਕਰ ਦਿੱਤਾ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਪੁਲਸ ਨੇ ਪਤੀ ਸਮੇਤ 4 ਹੋਰ ਪਰਿਵਾਰਕ ਮੈਂਬਰਾਂ ਦੇ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  
ਇਸ ਸਬੰਧੀ ਗੁਰਮੀਤ ਕੌਰ ਵਾਸੀ ਪਿੰਡ ਮਾਡ਼ੀਮੇਘਾ ਨੇ ਦੱਸਿਆ ਕਿ ਉਸ ਦੀ ਲਡ਼ਕੀ ਸੁਖਵਿੰਦਰ ਕੌਰ ਨੂੰ ਇਸ ਪਿੰਡ ਦਾ ਨੌਜਵਾਨ ਹਰਪ੍ਰੀਤ ਸਿੰਘ ਹੈਪੀ 22 ਦਸੰਬਰ 2013 ਨੂੰ ਭਜਾ ਕੇ ਲੈ ਗਿਆ ਤੇ ਉਸ ਸਮੇਂ ਉਸ ਦੀ ਲਡ਼ਕੀ ਨਾਬਾਲਗ ਸੀ। ਹਰਪ੍ਰੀਤ ਸਿੰਘ  ਹੈਪੀ ਨੇ ਸੁਖਵਿੰਦਰ ਕੌਰ ਨੂੰ ਬਾਲਗ ਸਾਬਤ ਕਰਨ ਲਈ ਜਾਲੀ ਦਸਤਾਵੇਜ਼ ਤਿਆਰ ਕਰਵਾ ਕੇ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਪੇਸ਼ ਕੀਤੇ ਅਤੇ ਵਿਆਹ ਕਰਵਾ ਲਿਆ, ਜਿਸ ਦੀ ਜਾਂਚ ਤੋਂ ਬਾਅਦ ਦਸੰਬਰ 2016 ਵਿਚ ਹਰਪ੍ਰੀਤ ਸਿੰਘ ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ। ਹਰਪ੍ਰੀਤ ਸਿੰਘ ਹੈਪੀ ਹੁਣ ਆਪਣਾ ਪਿੰਡ ਛੱਡ ਕੇ ਸੁਖਵਿੰਦਰ ਕੌਰ ਦੇ ਨਾਲ ਮੁਰਾਦਪੁਰ ਵਿਚ ਰਹਿਣ ਲਗਾ। ਬੱਚਾ ਨਾ ਹੋਣ ਕਾਰਨ ਸੁਖਵਿੰਦਰ ਕੌਰ ਨੂੰ ਕੁੱਟ-ਮਾਰ ਦਾ ਸ਼ਿਕਾਰ ਬਣਾਇਆ ਜਾਣ ਲੱਗਾ। ਪਤੀ-ਪਤਨੀ  ’ਚ ਦੁਪਹਿਰ ਨੂੰ ਝਗਡ਼ਾ ਹੋਇਆ, ਜਿਸ ਦੌਰਾਨ ਪਤੀ ਹਰਪ੍ਰੀਤ ਸਿੰਘ ਹੈਪੀ, ਸੁਖਦੇਵ ਸਿੰਘ (ਸਹੁਰਾ), ਹਰਜਿੰਦਰ ਕੌਰ (ਸੱਸ) ਅਤੇ ਦਿਓਰ ਝਿਰਮਲ ਸਿੰਘ ਨੇ ਸੁਖਵਿੰਦਰ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਦੋਸ਼ੀਆ ਂ ਖਿਲਾਫ ਕੇਸ ਦਰਜ ਕਰ ਲਿਆ। ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਚੰਦਰ ਭੁਸ਼ਨ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦਾ ਸਿਵਲ ਹਸਪਤਾਲ ਤਰਨਤਾਰਨ ਤੋਂ ਪੋਸਟਮਾਰਟਮ ਕਰਵਾ ਕੇ ਡੈੱਡ ਬਾਡੀ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।


Related News