ਵਿਆਹੁਤਾ ਪ੍ਰੇਮਿਕਾ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ
Sunday, Dec 01, 2024 - 06:26 PM (IST)
ਜਲਾਲਾਬਾਦ (ਜਤਿੰਦਰ,ਆਦਰਸ਼) : ਥਾਣਾ ਅਰਨੀਵਾਲਾ ਦੇ ਅਧੀਨ ਆਉਂਦੇ ਇਕ ਪਿੰਡ ਦੇ ਨੌਜਵਾਨ ਵੱਲੋਂ ਵਿਆਹੁਤਾ ਪ੍ਰੇਮਿਕਾ ਤੋਂ ਤੰਗ ਆ ਕੇ ਨਜਾਇਜ਼ ਸਬੰਧਾਂ ਦੇ ਚੱਲਦਿਆਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ ਗਈ। ਨੌਜਵਾਨ ਵੱਲੋਂ ਖੌਫਨਾਕ ਕੱਦਮ ਚੁੱਕਣ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਗਈ ਹੈ ਜਿਸ ’ਚ ਉਸਨੇ ਆਪਣੀ ਪ੍ਰੇਮਿਕਾ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਕਥਿਤ ਦੋਸ਼ ਲਗਾਏ ਹਨ ਅਤੇ ਬਾਅਦ ’ਚ ਉਸ ਵੱਲੋਂ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਗਈ। ਇਸ ਦੇ ਚੱਲਦੇ ਅਰਨੀ ਵਾਲਾ ਪੁਲਸ ਨੇ ਨੌਜਵਾਨ ਦੇ ਪਿਤਾ ਦੇ ਬਿਆਨਾਂ ’ਤੇ ਅਰਨੀਵਾਲਾ ਦੀ ਹੀ ਰਹਿਣ ਪ੍ਰੇਮਿਕਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਨੂੰ ਅਰਨੀਵਾਲਾ ਵਾਸੀ ਬਲਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਉਸਦੇ ਬੇਟੇ ਜਸਕਰਨ ਸਿੰਘ ਦੀ ਇਕ ਮਹਿਲਾ ਨਾਲ ਗੱਲਬਾਤ ਸੀ ਹੌਲੀ-ਹੌਲੀ ਦੋਵਾਂ ਵਿਚ ਕਰੀਬੀਆਂ ਵੱਧਣ ਲੱਗੀਆਂ ਅਤੇ ਬਾਅਦ ਵਿਚ ਉਸਦੇ ਬੇਟੇ ਜਸਕਰਨ ’ਤੇ ਕਥਿਤ ਮਹਿਲਾ ਮਾਨਸਿਕ ਦਬਾਅ ਬਣਾਉਣ ਲੱਗੀ ਬੇਟੇ ਵੱਲੋਂ ਕੁੱਝ ਦਿਨ ਪਹਿਲਾਂ ਆਪਣਾ ਮੋਬਾਇਲ ਬੰਦ ਕਰ ਦਿੱਤਾ ਸੀ ਪਰ ਫਿਰ ਵੀ ਆਸਪਾਸ ਦੇ ਨੰਬਰਾਂ ਤੋਂ ਕਾਲ ਕਰਕੇ ਉਸਦੇ ਬੇਟੇ ਜਸਕਰਨ ਨੂੰ ਪ੍ਰੇਸ਼ਾਨ ਕਰਦੀ ਰਹੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਪੁੱਤਰ ਜਸਕਰਨ ਨੇ ਸਲਫਾਸ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਜਲਾਲਾਬਾਦ ਦੇ ਡੀ.ਐੱਸ.ਪੀ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੁਲਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਕ ਔਰਤ ’ਤੇ ਮਾਮਲਾ ਵੀ ਦਰਜ ਕਰ ਲਿਆ ਹੈ।