ਭੇਤਭਰੇ ਹਾਲਾਤਾਂ 'ਚ ਲਾਪਤਾ ਹੋਈ ਵਿਆਹੁਤਾ ਦੇ ਅਗਵਾਹ ਹੋਣ ਦਾ ਸ਼ੱਕ
Wednesday, Jun 24, 2020 - 10:49 AM (IST)

ਰਾਜਪੁਰਾ (ਮਸਤਾਨਾ, ਨਿਰਦੋਸ਼, ਚਾਵਲਾ) : ਸਥਾਨਕ ਪਿੰਡ ਭੇਡਵਾਲ ਦੀ ਇਕ ਵਿਆਹੁਤਾ ਦੇ ਭੇਤਭਰੇ ਹਾਲਾਤ 'ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਵਿਆਹੁਤਾ ਦੇ ਪਿਤਾ ਨੇ ਥਾਣਾ ਖੇੜੀ ਗੰਡਿਆ ਦੀ ਪੁਲਸ ਨੂੰ ਦੱਸਿਆ ਹੈ ਕਿ ਉਸ ਦੀ 23 ਸਾਲਾ ਲੜਕੀ ਪਿੰਡ ਭੇਡਵਾਲ ਵਿਖੇ ਕਿਸੇ ਨੌਜਵਾਨ ਨਾਲ ਵਿਆਹੀ ਹੋਈ ਹੈ। ਬੀਤੇ ਦਿਨ ਉਹ ਸਵੇਰੇ ਘਰ ਤੋਂ ਬਿਨਾਂ ਦੱਸਿਆਂ ਚਲੀ ਗਈ ਅਤੇ ਮੁੜ ਨਹੀਂ ਪਰਤੀ। ਉਸ ਦੀ ਕਈ ਥਾਵਾਂ ’ਤੇ ਭਾਲ ਵੀ ਕੀਤੀ ਗਈ ਪਰ ਉਸ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਲੜਕੀ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਪੂਰਾ ਭਰੋਸਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੀ ਲੜਕੀ ਨੂੰ ਗੈਰ-ਕਾਨੂੰਨੀ ਹਿਰਾਸਤ 'ਚ ਰੱਖਿਆ ਹੋਇਆ ਹੈ। ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।