ਰੰਗੇ-ਹੱਥੀਂ ਫੜਿਆ ਗਿਆ ਜੋੜਾ ਤਾਂ ਪੰਚਾਇਤ ਨੇ ਕਰਾਇਆ ਵਿਆਹ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ

Tuesday, Sep 29, 2020 - 06:14 PM (IST)

ਹੁਸ਼ਿਆਰਪੁਰ (ਅਮਰੀਕ ਕੁਮਾਰ) : ਮਾਹਿਲਪੁਰ ਪੁਲਸ ਥਾਣੇ ਵਿਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਇਕ ਰਾਜੀਨਾਮੇ ਦੌਰਾਨ ਚਾਰ ਦਿਨ ਪਹਿਲਾਂ ਹੀ ਪਿੰਡ ਬੱਢੋਆਣ ਦੀ ਪੰਚਾਇਤ ਵਿਚ ਵਿਆਹੀ ਕੁੜੀ ਦਾ ਉਸ ਦੀ ਸੱਸ ਅਤੇ ਪਰਿਵਾਰ ਨੇ ਕੁਟਾਪਾ ਚਾੜ੍ਹ ਦਿੱਤਾ।| ਥਾਣੇਦਾਰ ਦੀ ਹਾਜ਼ਰੀ ਵਿਚ ਹੀ ਕੁੜੀ ਅਤੇ ਉਸ ਦੇ ਪਰਿਵਾਰ 'ਤੇ ਸਹੁਰਾ ਧਿਰ ਨੇ ਹਮਲਾ ਕਰ ਦਿੱਤਾ। ਇਨਸਾਫ਼ ਨਾ ਮਿਲਦਾ ਦੇਖ਼ ਕੁੜੀ ਅਤੇ ਉਸ ਦਾ ਪਰਿਵਾਰ ਸੜਕ 'ਤੇ ਆ ਗਿਆ ਅਤੇ ਧਰਨਾ ਲਗਾ ਦਿੱਤਾ।| ਕੁੜੀ ਵਿਚਕਾਰ ਸੜਕ 'ਤੇ ਹੀ ਲਿਟ ਗਈ।  ਮਾਮਲਾ ਵਿਗੜਦਾ ਦੇਖ਼ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਲੜਕਾ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਥਾਣੇ 'ਚ ਡੱਕ ਦਿੱਤਾ।

ਇਹ ਵੀ ਪੜ੍ਹੋ :  ਕੇਂਦਰ ਦੇ ਖੇਤੀ ਬਿੱਲਾਂ ਖ਼ਿਲਾਫ਼ ਵੱਡਾ ਦਾਅ ਖੇਡਣ ਦੀ ਤਿਆਰੀ 'ਚ ਪੰਜਾਬ ਸਰਕਾਰ

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਕੌਰ ਪੁੱਤਰੀ ਸੁਰਿੰਦਰ ਸਿੰਘ ਵਾਸੀ ਬੱਢੋਆਣ ਨੇ ਆਪਣੀ ਚਾਚੀ ਜਸਵਿੰਦਰ ਕੌਰ, ਪਿਤਾ ਸੁਰਿੰਦਰ ਸਿੰਘ, ਭਰਾ, ਭਾਜਪਾ ਨੇਤਾ ਅਮਰਜੀਤ ਸਿੰਘ ਭਿੰਦਾ, ਬਸਪਾ ਨੇਤਾ ਬਖ਼ਸੀਸ਼ ਸਿੰਘ ਗਾਂਧੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਦੱਸਿਆ ਕਿ ਪਿਛਲੇ ਛੇ ਸਾਲਾਂ ਤੋਂ ਨਜ਼ਦੀਕੀ ਪਿੰਡ ਸਰਦੁੱਲਾਪੁਰ ਦੇ ਲੜਕੇ ਜਸਕਰਨ ਸਿੰਘ ਨਾਲ ਪ੍ਰੇਮ ਸਬੰਧ ਸਨ। ਉਸ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਉਹ ਇਕ ਥਾਂ ਮਿਲਦੇ ਫ਼ੜੇ ਗਏ ਤਾਂ ਦੋਹਾਂ ਪਰਿਵਾਰਾਂ ਨੇ ਪੰਚਾਇਤ ਦੀ ਹਾਜ਼ਰੀ ਵਿਚ ਉਨ੍ਹਾਂ ਦਾ ਲ਼ਿਖਤੀ ਵਿਆਹ ਕਰਵਾ ਦਿੱਤਾ ਅਤੇ ਉਹ ਆਪਣੇ ਸਹੁਰਾ ਪਰਿਵਾਰ ਨਾਲ ਆ ਗਈ। 

ਇਹ ਵੀ ਪੜ੍ਹੋ :  ਅਕਾਲੀ ਦਲ ਵੱਲੋਂ ਐੱਨ. ਡੀ. ਏ. ਤੋਂ ਵੱਖ ਹੋਣ ਤੋਂ ਬਾਅਦ ਤੇਜ਼ ਹੋਈ ਤੀਜੇ ਫਰੰਟ ਦੀ ਕਵਾਇਦ

PunjabKesari

ਉਸ ਨੇ ਦੱਸਿਆ ਕਿ ਦੋ ਦਿਨ ਬਾਅਦ ਉਸ ਦੀ ਸੱਸ ਨੇ ਉਸ ਨੂੰ ਵੱਖ਼ਰਾ ਕਮਰਾ ਦੇ ਦਿੱਤਾ ਪਰ ਉਸ ਦੇ ਪਤੀ ਨੂੰ ਨਾ ਆਉਣ ਦਿੱਤਾ ਜਿਸ ਕਾਰਨ ਘਰ ਵਿਚ ਲੜਾਈ ਝਗੜਾ ਹੋ ਗਿਆ। ਉਸ ਨੇ ਦੱਸਿਆ ਕਿ ਉਸ ਦੇ ਸਹੁਰਾ ਪਰਿਵਾਰ ਨੇ ਉਸ ਦੀ ਝੂਠੀ ਸ਼ਿਕਾਇਤ ਥਾਣਾ ਮਾਹਿਲਪੁਰ ਵਿਖ਼ੇ ਕਰ ਦਿੱਤੀ। ਉਸ ਨੇ ਦੱਸਿਆ ਕਿ ਅੱਜ ਥਾਣਾ ਮਾਹਿਲਪੁਰ ਵਿਖ਼ੇ ਥਾਣੇਦਾਰ ਦਲਜੀਤ ਸਿੰਘ ਨੇ ਦੋਹਾਂ ਪਾਰਟੀਆਂ ਨੂੰ ਗੱਲਬਾਤ ਲਈ ਬਲਾਇਆ ਸੀ।| ਉਸ ਨੇ ਦੱਸਿਆ ਕਿ ਉਹ ਅਜੇ ਗੱਲਾਂ ਹੀ ਕਰ ਰਹੇ ਸਨ ਕਿ ਉਸ ਦੀ ਸੱਸ ਨੇ ਥਾਣੇਦਾਰ ਦੀ ਹਾਜ਼ਰੀ ਵਿਚ ਹੀ ਉਸ ਦੇ ਵਾਲ ਫ਼ੜ ਕੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਦੱਸਿਆ ਕਿ ਜਦੋਂ ਲੋਕਾਂ ਨੇ ਉਸ ਨੂੰ ਛੁਡਾਇਆ ਤਾਂ ਥਾਣੇਦਾਰ ਨੇ ਉਸ ਦੇ ਪਤੀ ਜਸਕਰਨ ਨੂੰ ਅੰਦਰ ਡੱਕ ਦਿੱਤਾ। ਇਸ ਗੱਲ ਤੋਂ ਭੜਕੇ ਸਹੁਰਾ ਪਰਿਵਾਰ ਨੇ ਕੁੜੀ ਵਾਲਿਆਂ 'ਤੇ ਥਾਣੇ ਅੰਦਰ ਹੀ ਹਮਲਾ ਕਰ ਦਿੱਤਾ। ਦੋਹਾਂ ਧਿਰਾਂ ਨੇ ਕੁਰਸੀਆਂ ਚੁੱਕ ਲਈਆਂ ਤਾਂ ਪੀੜਤ ਕੁੜੀ ਅਤੇ ਉਸ ਦੇ ਮਾਪਿਆਂ ਨੇ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ ਅਤੇ ਲੜਕੀ ਸੜਕ ਦੇ ਵਿਚਕਾਰ ਲਿਟ ਗਈ।  

ਇਹ ਵੀ ਪੜ੍ਹੋ :  ਜਲੰਧਰ ਕੈਂਟ 'ਚ ਐੱਨ. ਆਰ. ਆਈ. ਦੇ 17 ਸਾਲਾ ਪੁੱਤ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ

PunjabKesari

ਉਧਰ ਪੀੜਤ ਪਰਿਵਾਰ ਨੇ ਥਾਣੇਦਾਰ ਦਲਜੀਤ ਸਿੰਘ 'ਤੇ ਮਿਲੀ ਭੁਗਤ ਦੇ ਦੋਸ਼ ਵੀ ਲਗੇ। ਉਨ੍ਹਾਂ ਕਿਹਾ ਕਿ ਥਾਣੇਦਾਰ ਦਲਜੀਤ ਸਿੰਘ ਉਨ੍ਹਾਂ 'ਤੇ ਲਗਾਤਾਰ ਦਬਾਅ ਪਾ ਰਿਹਾ ਸੀ ਅਤੇ ਆਪੋ-ਆਪਣੇ ਘਰ ਜਾਣ ਲਈ ਡਰਾ ਧਮਕਾ ਰਿਹਾ ਸੀ। ਕੁੜੀ ਨੇ ਦੋਸ਼ ਲਗਾਇਆ ਕਿ ਮੁੰਡਾ ਤਿੰਨ ਵਾਰ ਉਸ ਦਾ ਗਰਭਪਾਤ ਵੀ ਕਰਵਾ ਚੁੱਕਾ ਹੈ। ਇਸ ਸਬੰਧੀ ਥਾਣੇ ਦਲਜੀਤ ਸਿੰਘ ਨੇ ਮੰਨਿਆ ਕਿ ਦੋਹਾਂ ਦਾ ਪੰਚਾਇਤੀ ਵਿਆਹ ਹੋਇਆ ਸੀ। ਕੁੜੀ ਵਾਲਿਆਂ ਦੀ ਸ਼ਿਕਾਇਤ 'ਤੇ ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ ਸੀ ਪਰੰਤੂ ਮੁੰਡੇ ਵਾਲਿਆਂ ਦੀ ਵਧੀਕੀ ਹੋਣ ਕਾਰਨ ਥਾਣੇ ਬੰਦ ਕਰ ਦਿੱਤਾ ਹੈ ਜੋ ਵੀ ਕਾਰਵਾਈ ਬਣਦੀ ਹੋਵੇਗੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਨਹਿਰ 'ਚੋਂ ਮਿਲੀ 20 ਸਾਲਾ ਨੌਜਵਾਨ ਦੀ ਲਾਸ਼, ਮਾਂ ਨੇ ਕਿਹਾ ਪ੍ਰੇਮ ਸੰਬੰਧਾਂ 'ਚ ਹੋਇਆ ਕਤਲ

PunjabKesari


Gurminder Singh

Content Editor

Related News