ਢਿੱਡੋਂ ਜੰਮੀਆਂ ਧੀਆਂ ਦੀ ਕਰਤੂਤ ਜਾਣ ਫਟਿਆ 'ਵਿਧਵਾ ਮਾਂ' ਦਾ ਕਾਲਜਾ, ਜਵਾਈਆਂ ਨੇ ਵੀ ਘੱਟ ਨਾ ਕੀਤੀ

9/24/2020 1:34:49 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਪਿੰਡ ਰੋਡ ਮਾਜਰੀ ਦੀ ਵਾਸੀ ਵਿਧਵਾ ਬਜ਼ੁਰਗ ਨਾਲ ਢਿੱਡੋਂ ਜੰਮੀਆਂ ਧੀਆਂ ਨੇ ਅਜਿਹੀ ਕਰਤੂਤ ਕੀਤੀ, ਜਿਸ ਨੂੰ ਜਾਣ ਕੇ ਉਸ ਦਾ ਕਾਲਜਾ ਫਟ ਗਿਆ। ਇਸ ਕੰਮ 'ਚ ਜਵਾਈਆਂ ਨੇ ਵੀ ਘੱਟ ਨਾ ਕੀਤੀ ਅਤੇ ਧੀਆਂ ਦਾ ਪੂਰਾ ਸਾਥ ਦਿੱਤਾ। ਫਿਲਹਾਲ ਇਸ ਸਬੰਧੀ ਵਿਧਵਾ ਬਜ਼ੁਰਗ ਜਨਾਨੀ ਵੱਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਹ ਵੀ ਪੜ੍ਹੋ : ਵਿਆਹ ਦੇ ਕੁੱਝ ਦਿਨਾਂ ਮਗਰੋਂ ਹੀ 'ਲਾੜੀ' ਨੇ ਚਾੜ੍ਹਿਆ ਚੰਨ, ਅਸਲੀਅਤ ਜਾਣ ਪਤੀ ਦੇ ਉੱਡੇ ਹੋਸ਼

ਜਾਣਕਾਰੀ ਮੁਤਾਬਕ ਵਿਧਵਾ ਸਿਮਰ ਕੌਰ ਨੇ ਦੱਸਿਆ ਕਿ ਉਹ ਆਪਣੀ ਜਾਇਦਾਦ ’ਚੋਂ 3 ਵਿਆਹੁਤਾ ਧੀਆਂ ਨੂੰ ਬਣਦਾ ਹਿੱਸਾ ਦੇ ਚੁੱਕੀ ਹੈ ਅਤੇ ਉਸ ਨੇ ਆਪਣੇ ਕੋਲ ਇਕ ਕਨਾਲ 2 ਮਰਲੇ ਜ਼ਮੀਨ ਰੱਖ ਲਈ ਸੀ, ਜਿਸ ’ਚ ਮਕਾਨ ਵੀ ਬਣਿਆ ਹੋਇਆ ਹੈ। ਵਿਧਵਾ ਅਨੁਸਾਰ ਲੰਘੀ 30 ਜੁਲਾਈ ਨੂੰ ਉਸ ਦੀਆਂ ਧੀਆਂ ਅਤੇ ਜਵਾਈ ਉਸ ਨੂੰ ਮਾਛੀਵਾੜਾ ਸਬ-ਤਹਿਸੀਲ ਵਿਖੇ ਲੈ ਗਏ, ਜਿੱਥੇ ਧੋਖੇ ਨਾਲ ਉਸ ਦੀ ਰਜਿਸਟਰੀ ਵੀ ਉਸ ਦੇ ਰਿਸ਼ਤੇ ’ਚ ਲੱਗਦੇ ਦਿਓਰ ਦੇ ਨਾਂ ਕਰਵਾ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਦੇ 3 ਲੱਖ 'ਦਲਿਤ ਵਿਦਿਆਰਥੀਆਂ' ਨੂੰ ਕਾਲਜਾਂ 'ਚ ਨਹੀਂ ਮਿਲੇਗਾ 'ਦਾਖ਼ਲਾ', ਜਾਣੋ ਕੀ ਹੈ ਕਾਰਨ

ਵਿਧਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੂੰ ਰਜਿਸਟਰੀ ਕਰਵਾਉਣ ਬਦਲੇ ਕੋਈ ਪੈਸਾ ਨਾ ਦਿੱਤਾ ਅਤੇ ਅਨਪੜ੍ਹ ਹੋਣ ਕਾਰਣ ਉਸ ਤੋਂ ਰਜਿਸਟਰੀ ’ਤੇ ਅੰਗੂਠੇ ਲਗਵਾ ਲਏ ਗਏ। ਵਿਧਵਾ ਸਿਮਰ ਕੌਰ ਨੇ ਇਸ ਸਬੰਧੀ ਮਾਛੀਵਾੜਾ ਪੁਲਸ ਥਾਣਾ ਵਿਖੇ ਵੀ ਸ਼ਿਕਾਇਤ ਦਰਜ ਕਰਵਾਈ।

ਇਹ ਵੀ ਪੜ੍ਹੋ : ਪੰਜਾਬ 'ਚ 'ਪਟਵਾਰੀਆਂ' ਦੀ ਭਰਤੀ ਲਈ ਆਈ ਵੱਡੀ ਖ਼ਬਰ, ਮਿਲੀ ਹਰੀ ਝੰਡੀ

ਇਸ ਸਬੰਧੀ ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਸਿਮਰ ਕੌਰ ਦੀ ਸ਼ਿਕਾਇਤ ਦੇ ਅਧਾਰ ’ਤੇ ਦੂਜੀ ਧਿਰ ਨੂੰ ਥਾਣੇ ਬੁਲਾਇਆ ਗਿਆ ਹੈ ਅਤੇ ਕੁਝ ਪਤਵੰਤੇ ਸੱਜਣਾਂ ਵੱਲੋਂ ਰਾਜ਼ੀਨਾਮਾ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ, ਉਹ ਅਮਲ 'ਚ ਲਿਆਂਦੀ ਜਾਵੇਗੀ। 


Babita

Content Editor Babita