ਵਿਆਹੁਤਾ ਜੋੜੇ ਵਲੋਂ 6 ਸਾਲਾ ਬੱਚੀ ਅਗਵਾ
Tuesday, Apr 16, 2019 - 06:18 PM (IST)

ਮਾਨਸਾ (ਮਿੱਤਲ) : ਇਕ ਵਿਆਹੁਤਾ ਜੋੜੇ ਵਲੋਂ ਕੁੱਝ ਵਿਅਕਤੀਆਂ ਦੀ ਮਦਦ ਨਾਲ ਮਕਾਨ ਮਾਲਕ ਦੀ ਮਾਸੂਮ ਬੱਚੀ ਨੂੰ ਉੱਥੋਂ ਲਿਜਾ ਕੇ ਕਿਤੇ ਲੁਕਾ ਕੇ ਰੱਖਣ ਦੇ ਦੋਸ਼ 'ਚ ਪੁਲਿਸ ਨੇ ਵਿਆਹੁਤਾ ਜੋੜੇ ਤੋਂ ਇਲਾਵਾ ਦੋ ਹੋਰ ਨਾ–ਮਾਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕਾਕਾ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਵਾਸੀ ਪਿੰਡ ਨੰਗਲ ਕਲਾਂ, ਮਾਨਸਾ ਜ਼ਿਲੇ ਦੇ ਸ਼ਹਿਰ ਸਰਦੂਲਗੜ੍ਹ ਵਿਖੇ ਹਰਜੀਤ ਸਿੰਘ ਦੇ ਘਰ ਕਿਰਾਏ 'ਤੇ ਰਹਿ ਰਹੇ ਸਨ ਕਿ ਉਨ੍ਹਾਂ ਨੇ ਇਨੋਵਾ ਗੱਡੀ ਸਵਾਰ ਕੁੱਝ ਹੋਰ ਵਿਅਕਤੀਆਂ ਦੀ ਸਹਾਇਤਾ ਨਾਲ ਹਰਜੀਤ ਸਿੰਘ ਦੀ 6 ਸਾਲਾ ਬੱਚੀ ਹਰਸਿਮਰਤ ਕੌਰ ਨੂੰ ਆਪਣੇ ਨਾਲ ਲਿਜਾ ਕੇ ਕਿਤੇ ਲੁਕਾ ਕੇ ਰੱਖ ਲਿਆ ।
ਇਸ ਸਬੰਧੀ ਬੱਚੀ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਕਾਕਾ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਤੋਂ ਇਲਾਵਾ ਦੋ ਹੋਰ ਨਾ–ਮਾਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।