ਘਰੇਲੂ ਕਲੇਸ਼ ਤੋਂ ਪਰੇਸ਼ਾਨ ਵਿਆਹੁਤਾ ਨੇ ਖ਼ੁਦ ਨੂੰ ਦਿੱਤੀ ਦਰਦਨਾਕ ਮੌਤ

Wednesday, Sep 09, 2020 - 06:13 PM (IST)

ਘਰੇਲੂ ਕਲੇਸ਼ ਤੋਂ ਪਰੇਸ਼ਾਨ ਵਿਆਹੁਤਾ ਨੇ ਖ਼ੁਦ ਨੂੰ ਦਿੱਤੀ ਦਰਦਨਾਕ ਮੌਤ

ਭਦੌੜ (ਰਾਕੇਸ਼): ਕਸਬਾ ਭਦੌੜ ਦੀ ਇਕ ਵਿਆਹੁਤਾ ਵੱਲੋਂ ਪਤੀ ਤੋਂ ਤੰਗ ਹੋ ਕੇ ਆਪਣੇ 'ਤੇ ਕੋਈ ਜਲਨਸ਼ੀਲ ਪਦਾਰਥ ਪਾ ਕੇ ਆਪਣੇ ਆਪ ਨੂੰ ਅੱਗ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਥਾਣਾ ਭਦੌੜ ਦੇ ਏ. ਐੱਸ. ਆਈ. ਟੇਕ ਚੰਦ ਨੇ ਦੱਸਿਆ ਕਿ ਵਿਆਹੁਤਾ ਪ੍ਰੀਤ ਕੌਰ ਦੇ ਪਿਤਾ ਮਲਕੀਤ ਸਿੰਘ ਪੁੱਤਰ ਜਾਨੀ ਸਿੰਘ ਵਾਸੀ ਪਿੰਡ ਸੀਰਵਾਲੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੇ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਮੇਰੀ ਲੜਕੀ ਪ੍ਰੀਤ ਕੌਰ ਪਤਨੀ ਲਖਵੀਰ ਸਿੰਘ ਲੱਖਾ ਪੁੱਤਰ ਹਰਦਮ ਸਿੰਘ ਵਾਸੀ ਮੁਹੱਲਾ ਨੈਣੇਵਾਲਾ ਵਿਖੇ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਵਿਆਹੀ ਸੀ ਅਤੇ ਉਸਦੇ ਇਕ 6 ਸਾਲ ਦਾ ਲੜਕਾ ਵੀ ਹੈ।

ਇਹ ਵੀ ਪੜ੍ਹੋ: ਪਤੀ ਹੱਥੋਂ ਤੰਗ ਆਈ 2 ਬੱਚਿਆਂ ਦੀ ਮਾਂ, ਤਲਾਕ ਦਿੱਤੇ ਬਿਨਾਂ ਦੂਜੀ ਵਾਰ ਪਾਇਆ ਸ਼ਗਨਾਂ ਦਾ ਚੂੜਾ

ਉਨ੍ਹਾਂ ਕਿਹਾ ਕਿ ਮੇਰੀ ਲੜਕੀ ਦਾ ਪਤੀ ਲਖਵੀਰ ਸਿੰਘ ਉਰਫ ਲੱਖਾ ਹਮੇਸ਼ਾ ਕੁੱਟ-ਮਾਰ ਕਰਦਾ ਰਹਿੰਦਾ ਸੀ ਜਿਸ ਕਾਰਣ ਮੇਰੀ ਲੜਕੀ ਨੇ ਆਪਣੇ ਪਤੀ ਲਖਵੀਰ ਸਿੰਘ ਉਰਫ ਲੱਖਾਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਅੱਜ ਆਪਣੇ 'ਤੇ ਕੋਈ ਜਲਨਸ਼ੀਲ ਪਦਾਰਥ ਪਾ ਕੇ ਖੁਦਕੁਸ਼ੀ ਕਰ ਲਈ।ਏ. ਐੱਸ. ਆਈ. ਟੇਕ ਚੰਦ ਨੇ ਕਿਹਾ ਕਿ ਲੜਕੀ ਦੇ ਪਿਤਾ ਮਲਕੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਲਖਵੀਰ ਸਿੰਘ ਉਰਫ ਲੱਖਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਲਾੜੀ ਦੀ ਮੌਤ, ਕੁਝ ਦਿਨ ਬਾਅਦ ਉੱਠਣੀ ਸੀ ਡੋਲੀ


author

Shyna

Content Editor

Related News