ਸ਼ਰਮਨਾਕ ! ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਭਤੀਜੀ ਨੂੰ ਭਜਾ ਕੇ ਲੈ ਗਿਆ ਚਾਚਾ

Sunday, Dec 27, 2020 - 06:22 PM (IST)

ਸ਼ਰਮਨਾਕ ! ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਭਤੀਜੀ ਨੂੰ ਭਜਾ ਕੇ ਲੈ ਗਿਆ ਚਾਚਾ

ਸਮਾਣਾ (ਦਰਦ) : ਸਮਾਜਿਕ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਹੋਏ ਇਕ ਚਾਚਾ ਵੱਲੋਂ ਵਿਆਹ ਦਾ ਝਾਂਸਾ ਦਿੰਦੇ ਹੋਏ ਵਰਗਲਾ ਕੇ ਆਪਣੀ 17 ਸਾਲਾ ਭਤੀਜੀ ਨੂੰ ਭਜਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਦਰ ਪੁਲਸ ਨੇ ਕੁਡ਼ੀ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਅਧਾਰ ਤੇ ਮੁਲਜ਼ਮ ਅਵਤਾਰ ਸਿੰਘ ਨਿਵਾਸੀ ਪਿੰਡ ਮੋਡ਼ਾ ਜ਼ਿਲਾ ਸੰਗਰੂਰ ਖ਼ਿਲਾਫ਼ ਧਾਰਾ 363,366-ਏ ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਸਦਰ ਪੁਲਸ ਦੇ ਐੱਸ.ਐੱਚ.ਓ. ਅਕੁੰਰਦੀਪ ਸਿੰਘ ਨੇ ਦੱਸਿਆ ਕਿ ਕੁਡ਼ੀ ਦੇ ਪਿਤਾ ਵੱਲੋਂ ਸਦਰ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਲਾਕਡਾਊਨ ਕਾਰਨ 12ਵੀਂ ਜਮਾਤ ਪਾਸ ਕਰਕੇ ਉਸ ਦੀ ਧੀ ਘਰ ਵਿਚ ਹੀ ਰਹਿੰਦੀ ਸੀ। 25 ਦਸੰਬਰ ਸਵੇਰੇ ਉਹ ਬਿਨਾਂ ਦੱਸੇ ਘਰੋਂ ਚਲੀ ਗਈ ਅਤੇ ਵਾਪਸ ਨਹੀਂ ਆਈ। ਭਾਲ ਦੌਰਾਨ ਉਸ ਨੂੰ ਪਤਾ ਲੱਗਾ ਕਿ ਰਿਸ਼ਤੇਦਾਰੀ ਵਿਚ ਉਸ ਦੇ ਘਰ ਆਉਣ ਵਾਲਾ ਉਸ ਦੇ ਸਕੇ ਮਾਮੇ ਦਾ ਮੁੰਡਾ ਉਸ ਦੀ ਧੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ।

ਮਾਮਲੇ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਹਰਵਿੰਦਰ ਸਿੰਘ ਨੇ ਦੱਸਿਆ ਕਿ ਕੁਡ਼ੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਦੇ ਫੋਨ ਟ੍ਰੈਕਿੰਗ ਤੇ ਲਗਾ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਊਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

 


author

Gurminder Singh

Content Editor

Related News