ਵਿਆਹੁਤਾ ਨੇ ਵੱਡਾ ਜਿਗਰਾ ਕਰਕੇ ਖੋਲ੍ਹੀ ਹੈੱਡ ਕਾਂਸਟੇਬਲ ਦੀ ਪੋਲ, ਸਾਹਮਣੇ ਲਿਆਂਦੀ ਕਰਤੂਤ
Sunday, Aug 09, 2020 - 06:48 PM (IST)
ਤਰਨਤਾਰਨ (ਰਾਜੂ) : ਥਾਣੇ 'ਚ ਤਾਇਨਾਤ ਸਹਾਇਕ ਮੁਨਸ਼ੀ ਵਲੋਂ ਇਕ ਬੀਬੀ ਨੂੰ ਮੈਸੇਜ ਭੇਜ ਕੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣ ਅਤੇ ਕਹਿਣਾ ਨਾ ਮੰਨਣ 'ਤੇ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਪੱਟੀ ਪੁਲਸ ਨੇ ਐੱਸ.ਐੱਸ.ਪੀ. ਸਾਹਿਬ ਦੇ ਹੁਕਮਾਂ 'ਤੇ ਉਸੇ ਥਾਣੇ ਵਿਚ ਉਕਤ ਸਹਾਇਕ ਮੁਨਸ਼ੀ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸ਼ਰਾਬ ਤਸਕਰਾਂ ਦੇ ਅੱਡੇ 'ਤੇ ਰੇਡ ਕਰਨ ਗਈ ਪੁਲਸ, ਹੋਸ਼ ਤਾਂ ਉਦੋਂ ਉੱਡੇ ਜਦੋਂ ਬਾਥਰੂਮ 'ਚ ਜਾ ਕੇ ਦੇਖਿਆ
ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ 35 ਸਾਲਾਂ ਪੱਟੀ ਨਿਵਾਸੀ ਵਿਆਹੁਤਾ ਨੇ ਦੱਸਿਆ ਕਿ ਥਾਣਾ ਸਿਟੀ ਪੱਟੀ 'ਚ ਤਾਇਨਾਤ ਸਹਾਇਕ ਮੁਨਸ਼ੀ ਕ੍ਰਿਸ਼ਨ ਕੁਮਾਰ ਕਥਿਤ ਤੌਰ 'ਤੇ ਉਸ ਦੇ ਮੋਬਾਇਲ ਉਪਰ ਗਲਤ ਮੈਸੇਜ ਭੇਜ ਕੇ ਉਸ ਨੂੰ ਨਾਜਾਇਜ਼ ਸਬੰਧ ਬਣਾਉਣ ਲਈ ਦਬਾਅ ਪਾਉਂਦਾ ਸੀ। ਇੰਨਾ ਹੀ ਨਹੀਂ ਕਈ ਵਾਰ ਉਸ ਨੂੰ ਫੋਨ ਕਰਕੇ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਕਹਿਣਾ ਨਾ ਮੰਨਣ 'ਤੇ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਵੀ ਦਿੰਦਾ ਸੀ। ਕਾਫੀ ਸਮਾਂ ਉਹ ਚੁੱਪ ਰਹੀ ਪਰ ਬਾਅਦ ਵਿਚ ਉਸ ਨੇ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਦੀ ਸ਼ਿਕਾਇਤ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਕਰ ਦਿੱਤੀ।
ਇਹ ਵੀ ਪੜ੍ਹੋ : ਜਿਸਮ ਦਿਖਾ ਕੇ ਜਾਲ 'ਚ ਫਸਾਉਣ ਵਾਲੀਆਂ ਜਨਾਨੀਆਂ ਦਾ ਭੱਜਿਆ ਭਾਂਡਾ, ਕਰਤੂਤ ਸੁਣ ਹੋਵੋਗੇ ਹੈਰਾਨ
ਇਸ ਸਬੰਧੀ ਏ.ਐੱਸ.ਆਈ. ਕਰਮਜੀਤ ਕੌਰ ਇੰਚਾਰਜ ਵੂਮੈਨ ਸੈੱਲ ਪੱਟੀ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਹੈੱਡ ਕਾਂਸਟੇਬਲ ਕ੍ਰਿਸ਼ਨ ਕੁਮਾਰ ਖ਼ਿਲਾਫ਼ ਥਾਣਾ ਸਿਟੀ ਪੱਟੀ 'ਚ ਮੁਕੱਦਮਾ ਨੰਬਰ 226 ਧਾਰਾ 67/67ਏ-ਆਈ.ਟੀ. ਐਕਟ 2000, 294 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਦਿਲ ਕੰਬਾਉਣ ਵਾਲੇ ਹਾਦਸੇ 'ਚ ਦੋ ਜਿਗਰੀ ਦੋਸਤਾਂ ਦੀ ਮੌਤ, ਮੰਜ਼ਰ ਦੇਖ ਦਹਿਲੇ ਲੋਕ (ਤਸਵੀਰਾਂ)