ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਦੀ ਰਿਸੈਪਸ਼ਨ ''ਚ ਪਹੁੰਚੇ ਸੁਖਬੀਰ, ਹਰਸਿਮਰਤ ਤੇ ਕੇਵਲ ਢਿੱਲੋਂ ਸਣੇ ਵੱਡੇ ਲੀਡਰ

Thursday, Oct 29, 2026 - 04:56 PM (IST)

ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਦੀ ਰਿਸੈਪਸ਼ਨ ''ਚ ਪਹੁੰਚੇ ਸੁਖਬੀਰ, ਹਰਸਿਮਰਤ ਤੇ ਕੇਵਲ ਢਿੱਲੋਂ ਸਣੇ ਵੱਡੇ ਲੀਡਰ

ਚੰਡੀਗੜ੍ਹ (ਵੈੱਬ ਡੈਸਕ): ਭਾਜਪਾ ਦੇ ਕੌਮੀ ਉਪ-ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧੀ ਰੀਆ ਬਾਦਲ ਦਾ ਵਿਆਹ ਕਾਂਗਰਸ ਦੇ ਸੀਨੀਅਰ ਆਗੂ ਡਾ. ਕਰਨ ਸਿੰਘ ਦੇ ਪੋਤੇ ਆਰ. ਕੇ. ਮਾਰਤੰਡ ਸਿੰਘ ਨਾਲ ਹੋਣ ਜਾ ਰਿਹਾ ਹੈ। ਬੀਤੇ ਦਿਨੀਂ ਇਸ ਵਿਆਹ ਦੀ ਸਮਾਗਮਾਂ ਦੀ ਸ਼ੁਰੂਆਤ ਹੋਈ, ਜਿਸ ਵਿਚ ਚੰਡੀਗੜ੍ਹ ਵਿਖੇ ਰਿਸੈਪਸ਼ਨ ਹੋਈ। 

PunjabKesari

ਇਸ ਰਿਸੈਪਸ਼ਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਹਰਸਿਮਰਤ ਕੌਰ ਬਾਦਲ, ਬਿਕਰਮ ਮਜੀਠੀਆ, ਰਵਨੀਤ ਸਿੰਘ ਬਿੱਟੂ, ਸੁਨੀਲ ਜਾਖੜ, ਪਰਨੀਤ ਕੌਰ, ਅਸ਼ਵਨੀ ਸ਼ਰਮਾ, ਓ. ਪੀ. ਸੋਨੀ ਸਣੇ ਕਈ ਵੱਡੇ ਲੀਡਰ ਉਚੇਚੇ ਤੌਰ 'ਤੇ ਪਹੁੰਚੇ।

PunjabKesari

ਇੱਥੇ ਦੱਸ ਦਈਏ ਕਿ ਮਾਰਤੰਡ ਸਿੰਘ, ਡਾ. ਕਰਨ ਸਿੰਘ ਦੇ ਪੋਤੇ ਅਤੇ ਵਿਕਰਮਾਦਿੱਤਿਆ ਸਿੰਘ ਦੇ ਸਪੁੱਤਰ ਹਨ ਅਤੇ ਇਸ ਵਿਆਹ ਨਾਲ ਦੇਸ਼ ਦੇ ਦੋ ਪ੍ਰਮੁੱਖ ਘਰਾਣੇ ਆਪਸ ਵਿਚ ਜੁੜਨਗੇ। ਰਿਸੈਪਸ਼ਨ ਤੋਂ ਬਾਅਦ ਹੁਣ 1 ਨਵੰਬਰ ਨੂੰ ਦਿੱਲੀ ਵਿਚ ਸੰਗੀਤ ਸਮਾਰੋਹ ਹੋਵੇਗਾ ਅਤੇ 3-4 ਨਵੰਬਰ ਨੂੰ ਵੀ ਵਿਆਹ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ। ਬਾਦਲ ਪਰਿਵਾਰ ਵੱਲੋਂ ਵਿਆਹ ਸਮਾਗਮ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਦਿੱਤਾ ਗਿਆ ਹੈ।


author

Anmol Tagra

Content Editor

Related News