ਵਿਆਹ ਦੇ 4 ਮਹੀਨਿਆਂ ''ਚ ਹੀ ਸਹੁਰੇ ਪਰਿਵਾਰ ਨੇ ਦਿਖਾਇਆ ਆਪਣਾ ਅਸਲੀ ਰੰਗ

Wednesday, Feb 19, 2020 - 11:29 AM (IST)

ਵਿਆਹ ਦੇ 4 ਮਹੀਨਿਆਂ ''ਚ ਹੀ ਸਹੁਰੇ ਪਰਿਵਾਰ ਨੇ ਦਿਖਾਇਆ ਆਪਣਾ ਅਸਲੀ ਰੰਗ

ਹੁਸ਼ਿਆਰਪੁਰ (ਅਮਰਿੰਦਰ)— ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਕੰਪਲੈਕਸ 'ਚ ਮੰਗਲਵਾਰ ਦੁਪਹਿਰ ਸਮੇਂ ਪਿੰਡ ਤਾਜਪੁਰ ਜ਼ਿਲਾ ਕਪੂਰਥਲਾ ਦੇ ਰਹਿਣ ਵਾਲੇ ਲਵਪ੍ਰੀਤ ਕੁਮਾਰ ਨੇ ਦੋਸ਼ ਲਾਇਆ ਕਿ ਉਸ ਦੀ 4 ਮਹੀਨੇ ਦੀ ਗਰਭਵਤੀ ਪਤਨੀ ਨੀਲਮ ਨੂੰ ਉਸ ਦੇ ਪੇਕੇ ਵਾਲੇ ਕੋਈ ਗਲਤ ਦਵਾਈ ਖੁਆ ਕੇ ਗਰਭਪਾਤ ਕਰਵਾ ਰਹੇ ਹਨ। ਦੂਜੇ ਪਾਸੇ ਨੀਲਮ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਸਹੁਰੇ ਘਰ 'ਚ ਨੀਲਮ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਨੂੰ ਮਾਹਿਲਪੁਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮੰਗਲਵਾਰ ਦੇਰ ਰਾਤ ਤੱਕ ਮਾਹਿਲਪੁਰ ਹਸਪਤਾਲ 'ਚ ਨੀਲਮ ਦੀ ਸਥਿਤੀ ਗੰਭੀਰ ਬਣੀ ਹੋਈ ਸੀ।

ਮੀਡੀਆ ਨੂੰ ਜਾਣਕਾਰੀ ਦਿੰਦੇ ਲਵਪ੍ਰੀਤ ਨੇ ਦੱਸਿਆ ਕਿ ਉਸ ਦਾ ਵਿਆਹ 25 ਅਕਤੂਬਰ 2019 ਨੂੰ ਭੂੰਗਰਨੀ ਪਿੰਡ ਦੀ ਰਹਿਣ ਵਾਲੀ ਨੀਲਮ ਨਾਲ ਹੋਇਆ ਸੀ। ਉਹ ਪੇਸ਼ੇ ਤੋਂ ਫੋਟੋਗ੍ਰਾਫਰ ਹੈ। ਸੋਮਵਾਰ ਨੂੰ ਕਿਸੇ ਗੱਲ ਤੋਂ ਨੀਲਮ ਘਰ 'ਚ ਲੜਾਈ ਕਰਕੇ ਪੇਕੇ ਚਲੀ ਗਈ। ਜਦੋਂ ਉਹ ਉਸ ਨੂੰ ਲੈਣ ਭੂੰਗਰਨੀ ਗਿਆ ਤਾਂ ਉਸ ਨਾਲ ਨੀਲਮ ਦੇ ਪੇਕਾ ਪਰਿਵਾਰ ਨੇ ਬੁਰਾ ਸਲੂਕ ਕੀਤਾ। ਮੈਨੂੰ ਪਤਾ ਲੱਗਾ ਕਿ ਮੇਰੀ ਪਤਨੀ ਦਾ ਗਰਭਪਾਤ ਕਰਵਾਇਆ ਜਾ ਰਿਹਾ ਹੈ ਪਰ ਉਸ ਨੂੰ ਦੱਸਿਆ ਤੱਕ ਨਹੀਂ ਗਿਆ। ਲਵਪ੍ਰੀਤ ਨੇ ਕਿਹਾ ਕਿ ਉਹ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦੇਣ ਜਾ ਰਹੇ ਹਨ।

ਜਦੋਂ ਇਸ ਸਬੰਧ 'ਚ ਨੀਲਮ ਦੇ ਪਰਿਵਾਰ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਸਹੁਰੇ ਘਰ 'ਚ ਨੀਲਮ ਨਾਲ ਨਾ ਸਿਰਫ ਕੁੱਟਮਾਰ ਕੀਤੀ ਗਈ, ਸਗੋਂ ਉਸ ਦੇ ਢਿੱਡ 'ਚ ਸੱਟ ਲੱਗਣ ਨਾਲ ਲਗਾਤਾਰ ਬਲੀਡਿੰਗ ਹੋ ਰਹੀ ਹੈ। ਅਸੀਂ ਨੀਲਮ ਨੂੰ ਲੈ ਕੇ ਮਾਹਿਲਪੁਰ ਹਸਪਤਾਲ ਪੁੱਜੇ, ਜਿੱਥੇ ਉਸ ਦੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਨੇ ਨੀਲਮ ਦੇ ਸਹੁਰਿਆਂ 'ਤੇ ਗੰਭੀਰ ਦੋਸ਼ ਵੀ ਲਾਏ।


author

shivani attri

Content Editor

Related News