ਝਗੜੇ ਦੌਰਾਨ ਅੱਖ ''ਚ ਮਾਰੀ ਗੋਲੀ, ਮਾਮਲਾ ਦਰਜ

Monday, Jun 19, 2017 - 08:00 AM (IST)

ਝਗੜੇ ਦੌਰਾਨ ਅੱਖ ''ਚ ਮਾਰੀ ਗੋਲੀ, ਮਾਮਲਾ ਦਰਜ

ਤਰਨਤਾਰਨ,  (ਰਾਜੂ)- ਥਾਣਾ ਸਰਹਾਲੀ ਦੀ ਪੁਲਸ ਨੇ ਮਾਮੂਲੀ ਝਗੜੇ ਨੂੰ ਲੈ ਕੇ ਅੱਖ 'ਚ ਗੋਲੀ ਮਾਰਨ ਦੇ ਦੋਸ਼ 'ਚ 6 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਗੁਰਜੀਤ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਸ਼ਹਾਬਪੁਰਾ ਨੇ ਦੱਸਿਆ ਕਿ ਉਹ 15 ਜੂਨ ਨੂੰ ਮੇਲੇ ਗਿਆ ਸੀ, ਜਿੱਥੇ ਉਨ੍ਹਾਂ ਦਾ ਮਾਮੂਲੀ ਝਗੜਾ ਹੋਇਆ ਗਿਆ ਸੀ। ਇਸ ਤੋਂ ਬਾਅਦ ਜੰਗ ਸਿੰਘ ਪੁੱਤਰ ਬਲਜੀਤ ਸਿੰਘ, ਭੰਗਾ ਸਿੰਘ ਪੁੱਤਰ ਸੁੱਖ ਸਿੰਘ, ਰਾਜੂ ਪਹਿਲਵਾਨ ਪੁੱਤਰ ਅਜੈਬ ਸਿੰਘ, ਮੀਤਾ ਪੁੱਤਰ ਲਾਡੀ, ਮਨਜੀਤ ਸਿੰਘ ਪੁੱਤਰ ਰਾਣਾ, ਜਰਮਨਜੀਤ ਸਿੰਘ ਪੁੱਤਰ ਬਲੀ ਸਿੰਘ ਵਾਸੀਆਨ ਸ਼ਹਾਬਪੁਰਾ ਨੇ ਪਿੰਡ ਸ਼ਹਾਬਪੁਰਾ ਆ ਕੇ ਪਿਸਟਲ ਨਾਲ ਹਵਾਈ ਫਾਇਰ ਕੀਤੇ ਅਤੇ ਇਕ ਗੋਲੀ ਉਸ ਦੀ ਖੱਬੀ ਅੱਖ 'ਚ ਲੱਗ ਗਈ। ਤਫਤੀਸ਼ੀ ਅਫ਼ਸਰ ਗੁਰਜੀਤ ਸਿੰਘ ਨੇ ਦੱਸਿਆ ਕਿ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News