6 ਮਹੀਨੇ ਪਹਿਲਾਂ ਕੁੜੀ ਨੂੰ ਘਰੋਂ ਭਜਾ ਕੇ ਕਰਵਾਇਆ ਸੀ ਵਿਆਹ, ਹੁਣ ਗਰਭਵਤੀ ਹੋਣ 'ਤੇ ਦਿੱਤੀ ਦਰਦਨਾਕ ਮੌਤ

Wednesday, Nov 10, 2021 - 02:00 PM (IST)

6 ਮਹੀਨੇ ਪਹਿਲਾਂ ਕੁੜੀ ਨੂੰ ਘਰੋਂ ਭਜਾ ਕੇ ਕਰਵਾਇਆ ਸੀ ਵਿਆਹ, ਹੁਣ ਗਰਭਵਤੀ ਹੋਣ 'ਤੇ ਦਿੱਤੀ ਦਰਦਨਾਕ ਮੌਤ

ਬਰਨਾਲਾ (ਵਿਵੇਕ):  6 ਮਹੀਨੇ ਪਹਿਲਾਂ ਮੁੰਡੇ ਨੇ ਜਿਸ ਕੁੜੀ ਨੂੰ ਘਰੋਂ ਭਜਾ ਕੇ ਉਸ ਦੇ ਨਾਲ ਵਿਆਹ ਕੀਤਾ ਸੀ, ਮੰਗਲਵਾਰ ਸ਼ਾਮ ਨੂੰ ਉਸੇ ਕੁੜੀ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਕੁੜੀ ਦੇ ਪਿਤਾ ਰਾਜੇਸ਼ ਨੇ ਦੋਸ਼ ਲਗਾਇਆ ਕਿ ਉਸ ਦੀ ਧੀ ਨੂੰ ਹਨੀ ਨਾਮਕ ਮੁੰਡਾ ਜੋ ਆਪਣੇ ਆਪ ਨੂੰ ਬਦਮਾਸ਼ ਕਹਿੰਦਾ ਹੈ ਉਹ ਉਸ ਨੂੰ ਹਥਿਆਰਾਂ ਦੇ ਜ਼ੋਰ ’ਤੇ ਘਰੋਂ ਭਜਾ ਕੇ ਲੈ ਗਿਆ ਸੀ। ਉਸ ਨੇ ਪੂਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਜਿਸ ਦੇ ਚੱਲਦੇ ਉਸ ਦੀ ਕੁੜੀ ਨੇ ਉਸ ਦੇ ਨਾਲ ਵਿਆਹ ਕਰ ਲਿਆ ਸੀ। ਹੁਣ ਉਹ ਅਕਸਰ ਪਰੇਸ਼ਾਨ ਕਰਦਾ ਰਹਿੰਦਾ ਸੀ ਅਤੇ ਉਸ ਦੀ ਕੁੜੀ 5 ਮਹੀਨੇ ਦੀ ਗਰਭਵਤੀ ਸੀ।

ਪੜ੍ਹੋ ਇਹ ਵੀ ਖ਼ਬਰ:  ਪਾਰਟੀ ਛੱਡਦੇ ਹੀ ਰੁਪਿੰਦਰ ਰੂਬੀ ਨੇ ਹਰਪਾਲ ਚੀਮਾ ਨੂੰ ਦਿੱਤਾ ਠੋਕਵਾਂ ਜਵਾਬ

ਮੰਗਲਵਾਰ ਸ਼ਾਮ ਨੂੰ ਉਸ ਦੇ ਕੁੱਟ-ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ। ਸੇਖਾ ਰੋਡ ਗਲੀ ਨੰਬਰ 5 ਤੋਂ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਉਨ੍ਹਾਂ ਦੀ ਕੁੜੀ ਦੀ ਬੜੀ ਬੇਰਹਿਮੀ ਨਾਲ ਮਾਰਕੁੱਟ ਹੋਈ ਹੈ। ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਸ ਦੀ ਕੁੜੀ ਦੇ ਦੋਵੇਂ ਹੱਥ ਬੰਨ੍ਹੇ ਹੋਏ ਸਨ ਅਤੇ ਕੁੜੀ ਦੇ ਪੂਰੇ ਸਰੀਰ ’ਤੇ ਜ਼ਖ਼ਮਾਂ ਦੇ ਨਿਸ਼ਾਨ ਸਨ। ਮੌਕੇ ’ਤੇ ਦੋਸ਼ੀ ਫ਼ਰਾਰ ਹੋ ਗਿਆ। ਜਿਸ ਦੇ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਐੱਸ.ਐੱਚ.ਓ. ਸਿਟੀ-2 ਨੇ ਕਿਹਾ ਕਿ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਜਾਂਚ ’ਚ ਪਤਾ ਲੱਗਿਆ ਹੈ ਕਿ ਕੁੜੀ ਦਾ ਬੇਰਹਿਮੀ ਨਾਲ ਕਤਲ ਹੋਇਆ ਹੈ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਸ ਕਤਲ ਦਾ ਪਰਚਾ ਦਰਜ ਕਰਕੇ ਸਖ਼ਤ ਕਾਰਵਾਈ ਨਹੀਂ ਕਰਦੀ ਉਦੋਂ ਤੱਕ ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ। 

ਪੜ੍ਹੋ ਇਹ ਵੀ ਖ਼ਬਰ:  ਆਰਥਿਕ ਤੰਗੀ ਦੇ ਚੱਲਦਿਆਂ ਨੌਜਵਾਨ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖ਼ੁਦਕੁਸ਼ੀ, 2 ਬੱਚਿਆਂ ਦਾ ਸੀ ਪਿਓ


author

Shyna

Content Editor

Related News