ਪੁੱਤਰ ਦੀ ਲਾਲਸਾ ’ਚ ਅੰਨ੍ਹਾ ਹੋਇਆ ‘ਸਹੁਰਾ’ ਪਰਿਵਾਰ, ਨੂੰਹ ਨੂੰ ਜ਼ਹਿਰ ਦੇ ਕੇ ਦਿੱਤੀ ਦਰਦਨਾਕ ਮੌਤ

Thursday, Apr 08, 2021 - 10:52 AM (IST)

ਪੁੱਤਰ ਦੀ ਲਾਲਸਾ ’ਚ ਅੰਨ੍ਹਾ ਹੋਇਆ ‘ਸਹੁਰਾ’ ਪਰਿਵਾਰ, ਨੂੰਹ ਨੂੰ ਜ਼ਹਿਰ ਦੇ ਕੇ ਦਿੱਤੀ ਦਰਦਨਾਕ ਮੌਤ

ਬਾਬਾ ਬਕਾਲਾ ਸਾਹਿਬ (ਰਾਕੇਸ਼) - ਬਾਬਾ ਬਕਾਲਾ ਸਾਹਿਬ ਵਿਖੇ ਬੀਤੀ ਰਾਤ ਇਕ ਵਿਆਹੁਤਾ ਜਨਾਨੀ ਨੂੰ ਉਸਦੇ ਸਹੁਰੇ ਪਰਿਵਾਰ ਵੱਲੋਂ ਜ਼ਹਿਰੀਲਾ ਪਦਾਰਥ ਖੁਆ ਕੇ ਉਸਦਾ ਕਤਲ ਕਰ ਦੇਣ ਦਾ ਦੁਖਦਾਇਕ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਵਿਆਹੁਤਾ ਦੀ ਪਛਾਣ ਰਜਨੀ ਵਜੋਂ ਹੋਈ ਹੈ। ਇਸ ਘਟਨਾ ਦਾ ਪਤਾ ਲੱਗਦੇ ਸਾਰ ਮੌਕੇ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੀ ਮਾਤਾ ਸ਼ਾਨਤਾ ਰਾਣੀ ਵਾਸੀ ਚੂੜਚੱਕ ਨਸ਼ਹਿਰਾ ਮੱਝਾ ਸਿੰਘ ਥਾਣਾ ਸੇਖਵਾ ਜ਼ਿਲ੍ਹਾ ਗੁਰਦਾਸਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਰਜਨੀ ਦਾ ਵਿਆਹ 6 ਸਾਲ ਪਹਿਲਾਂ ਰਈਆ ਨਿਵਾਸੀ ਸੁਨੀਲ ਦੱਤ ਪੁੱਤਰ ਆਨੰਦ ਕਿਸ਼ੋਰ ਵਾਸੀ ਮਹਾਬਲੀ ਵਾਲੀ ਗਲੀ ਰਈਆ ਨਾਲ ਹੋਇਆ ਸੀ। ਉਨ੍ਹਾਂ ਦੇ ਘਰ ਇਕ ਧੀ ਅਕੀਰਤੀ ਨੇ ਜਨਮ ਲਿਆ, ਜਿਸ ਦੀ ਹੁਣ ਉਮਰ ਪੰਜ ਸਾਲ ਹੈ। ਉਸ ਦੇ ਸਹੁਰੇ ਵਾਲਿਆਂ ਨੇ ਉਨ੍ਹਾਂ ਦੀ ਕੁੜੀ ਨੂੰ ਉਦੋਂ ਤੋਂ ਹੀ ਦਾਜ ਘੱਟ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਧੀ ਦੀ ਬਜਾਏ ਪੁੱਤ ਦੀ ਚਾਹਤ ਰੱਖਦੇ ਹੋਏ ਉਨ੍ਹਾਂ ਦੀ ਕੁੜੀ ਰਜਨੀ ਨਾਲ ਦੁਰਵਿਹਾਰ ਅਤੇ ਕੁੱਟਮਾਰ ਕਰਦੇ ਰਹਿੰਦੇ ਸੀ।

ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ

ਉਨ੍ਹਾਂ ਨੇ ਦੱਸਿਆ ਕਿ ਮੇਰੀ ਕੁੜੀ ਨੇ ਇਸ ਸਬੰਧੀ ਗੁਰਦਾਸਪੁਰ ਦੀ ਇਕ ਅਦਾਲਤ ਵਿਚ ਕੇਸ ਵੀ ਦਾਇਰ ਕਰਵਾਇਆ ਹੋਇਆ ਸੀ। ਜੱਜ ਸਾਹਿਬ ਨੇ ਦੋਵਾਂ ਨੂੰ ਇਕ ਮੌਕਾ ਦਿੰਦੇ ਹੋਏ ਆਪਸੀ ਜੀਵਨ ਵਧੀਆ ਢੰਗ ਨਾਲ ਬਤੀਤ ਕਰਨ ਲਈ ਕਿਹਾ ਪਰ ਇਸ ਕੇਸ ਦੇ ਚਲਦਿਆਂ ਹੀ ਸਹੁਰੇ ਪਰਿਵਾਰ ਨੇ ਆਪਣਾ ਤਸ਼ੱਦਦ ਜਾਰੀ ਰੱਖਿਆ।

ਪੜ੍ਹੋ ਇਹ ਵੀ ਖਬਰ -  ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ

ਬੀਤੀ ਰਾਤ ਲਡ਼ਕੀ ਨੇ ਆਪਣੀ ਮਾਤਾ ਨਾਲ ਕਰੀਬ ਪੌਣੇ ਦੱਸ ਵਜੇ ਗੱਲਬਾਤ ਕਰ ਕੇ ਉਸ ਨਾਲ ਹੋ ਰਹੀ ਜ਼ਿਆਦਤੀ ਦਾ ਜ਼ਿਕਰ ਕੀਤਾ ਪ੍ਰੰਤੂ ਕਰੀਬ 1 ਘੰਟੇ ਬਾਅਦ ਉਨ੍ਹਾਂ ਦੇ ਜਵਾਈ ਸੁਨੀਲ ਦੱਤ ਦਾ ਫੋਨ ਆਇਆ ਕਿ ਰਜਨੀ ਦੀ ਹਾਲਤ ਠੀਕ ਨਹੀਂ ਹੈ ਅਤੇ ਉਸਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ, ਤੁਸੀਂ ਜਲਦੀ ਆਓ। ਜਦੋਂ ਅਸੀਂ ਆਪਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਪੁੱਜੇ ਤਾਂ ਉਸ ਵਕਤ ਮੇਰੀ ਕੁੜੀ ਦੀ ਮੌਤ ਹੋ ਚੁੱਕੀ ਸੀ ਅਤੇ ਉਸਨੂੰ ਡੈੱਡ ਹਾਊਸ ਵਿਚ ਰੱਖਿਆ ਹੋਇਆ ਸੀ।

ਪੜ੍ਹੋ ਇਹ ਵੀ ਖ਼ਬਰ - ਪਤੀ ਵੱਲੋਂ ਰੰਗਰਲੀਆਂ ਮਨਾਉਂਦੀ ਦੀ ਵੀਡੀਓ ਵਾਇਰਲ ਕਰਨ ਮਗਰੋਂ ਹੁਣ ਪਤਨੀ ਨੇ ਵੀ ਕੀਤੇ ਵੱਡੇ ਖ਼ੁਲਾਸੇ

ਮੌਕੇ ’ਤੇ ਪੁੱਜੇ ਰਈਆ ਚੌਕੀ ਇੰਚਾਰਜ਼ ਸਬ-ਇੰਸਪੈਕਟਰ ਸਮਸ਼ੇਰ ਸਿੰਘ ਨੇ ਜਾਂਚ ਪੜਤਾਲ ਕਰਨ ਉਪਰੰਤ ਕਥਿਤ ਤੌਰ ’ਤੇ ਦੋਸ਼ੀ ਸਮਝੇ ਜਾਂਦੇ ਰਜਨੀ ਦੇ ਪਤੀ ਸੁਨੀਲ ਦੱਤ ਪੁੱਤਰ ਅਨੰਦ ਕਿਸ਼ੋਰ, ਸੱਸ ਉਰਮਿਲਾ ਦੇਵੀ, ਸਹੁਰਾ ਅਨੰਦ ਕਿਸ਼ੋਰ ਅਤੇ ਜੇਠ ਕਪਿਲ ਦੇਵ ਵਾਸੀਆਨ ਰਈਆ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਕਥਿਤ ਦੋਸ਼ੀ ਸਮਝੇ ਜਾਂਦੇ ਸਹੁਰੇ ਪਰਿਵਾਰ ਦੇ ਮੈਂਬਰ ਫਰਾਰ ਦੱਸੇ ਜਾਂਦੇ ਹਨ। ਮ੍ਰਿਤਕ ਰਜਨੀ ਸ਼ਰਮਾ ਦਾ ਅੰਤਿਮ ਸਸਕਾਰ ਉਸਦੇ ਪੇਕੇ ਪਿੰਡ ਵਿਖੇ ਕੀਤਾ ਗਿਆ।

ਪੜ੍ਹੋ ਇਹ ਵੀ ਖਬਰ - ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ : ਤੇਜ਼ਧਾਰ ਹਥਿਆਰਾਂ ਨਾਲ 2 ਸਕੇ ਭਰਾਵਾਂ ’ਤੇ ਕਾਤਲਾਨਾ ਹਮਲਾ (ਤਸਵੀਰਾਂ)


author

rajwinder kaur

Content Editor

Related News