ਦੁਲਹਨ ਨੂੰ ਮੋਟਰਸਾਈਕਲ ''ਤੇ ਘਰ ਲਿਆਇਆ ਲਾੜਾ, ਪੁਲਸ ਨੇ ਕਰਾਇਆ ਮੂੰਹ ਮਿੱਠਾ

Wednesday, May 06, 2020 - 04:07 PM (IST)

ਦੁਲਹਨ ਨੂੰ ਮੋਟਰਸਾਈਕਲ ''ਤੇ ਘਰ ਲਿਆਇਆ ਲਾੜਾ, ਪੁਲਸ ਨੇ ਕਰਾਇਆ ਮੂੰਹ ਮਿੱਠਾ

ਪਠਾਨਕੋਟ (ਰੰਧਾਵਾ) : ਕੋਰੋਨਾ ਵਰਗੀ ਭਿਆਨਕ ਬੀਮਾਰੀ ਨੇ ਜਿੱਥੇ ਲੋਕਾਂ ਦੀ ਜ਼ਿੰਦਗੀ 'ਚ ਉਥਲ-ਪੁਥਲ ਮਚਾ ਦਿੱਤੀ ਹੈ, ਉੱਥੇ ਹੀ ਸੀਜ਼ਨ 'ਚ ਹੋਣ ਵਾਲੇ ਵਿਆਹਾਂ 'ਤੇ ਵੀ ਬਹੁਤ ਅਸਰ ਪਾਇਆ ਹੈ। ਅੱਜ-ਕੱਲ੍ਹ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਪਰ ਹੋਟਲਾਂ, ਪੈਲਸਾਂ ਕਿਸੇ ਵੀ ਥਾਂ 'ਤੇ ਵਿਆਹ ਨਹੀਂ ਹੋ ਰਹੇ ਹਨ। ਕੋਰੋਨਾ ਵਰਗੀ ਮਹਾਂਮਾਰੀ ਦਾ ਕਈ ਲੋਕਾਂ ਨੇ ਫਾਇਦਾ ਵੀ ਚੁੱਕਿਆ ਹੈ। ਕੁਝ ਲੋਕਾਂ ਨੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ 4 ਲੋਕਂ ਨੂੰ ਲਿਜਾ ਕੇ ਵਿਆਹ ਕਰ ਲਿਆ ਅਤੇ ਵਿਆਹ 'ਤੇ ਹੋਣ ਵਾਲੇ ਭਾਰੀ ਖਰਚੇ ਤੋਂ ਵੀ ਆਪਣਾ ਬਚਾਅ ਕਰ ਲਿਆ।

PunjabKesari

ਪਠਾਨਕੋਟ ਦੇ ਸੁਜਾਨਪੁਰ 'ਚ ਵੀ ਕੁੱਝ ਅਜਿਹਾ ਹੀ ਦੇਖਣ ਨੂੰ ਮਿਲਿਆ। ਇੱਥੇ ਰਿਸ਼ੂ ਨਾਂ ਦਾ ਨੌਜਵਾਨ ਆਪਣੀ ਦੁਲਹਨ ਨੂੰ ਵਿਆਹ ਕੇ ਮੋਟਰਸਾਈਕਲ 'ਤੇ ਘਰ ਲੈ ਗਿਆ। ਰਿਸ਼ੂ ਨੇ ਦੱਸਿਆ ਕਿ ਉਸ ਨੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹ ਵਿਆਹ ਕੀਤਾ ਹੈ ਤਾਂ ਜੋ ਕੋਰੋਨਾ ਵਰਗੀ ਮਹਾਂਮਾਰੀ ਰੁਕ ਸਕੇ ਅਤੇ ਦੋਹਾਂ ਪਰਿਵਾਰਾਂ ਦੇ ਹੋਣ ਵਾਲੇ ਖਰਚੇ ਨੂੰ ਵੀ ਬਚਾ ਲਿਆ ਹੈ। ਜਦੋਂ ਰਿਸ਼ੂ ਆਪਣੀ ਦੁਲਹਨ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਆਪਣੇ ਸ਼ਹਿਰ ਸੁਜਾਨਪੁਰ ਪਹੁੰਚਿਆ ਤਾਂ ਨਾਕੇ 'ਤੇ ਖ਼ੜ੍ਹੇ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਮੂੰਹ ਮਿੱਠਾ ਕਰਵਾ ਕੇ ਜੋੜੀ ਨੂੰ ਆਸ਼ੀਰਵਾਦ ਦਿੱਤਾ।
 


author

Babita

Content Editor

Related News