ਨਜਾਇਜ਼ ਸਬੰਧਾਂ ਨੇ ਲਈ ਨੌਜਵਾਨ ਦੀ ਜਾਨ: ਵਿਆਹੁਤਾ ਦੇ ਪਤੀ ਨੇ ਬਣਾਈ ਅਜਿਹੀ ਜੁਗਤ ਸੁਣ ਕੰਬ ਜਾਵੇਗੀ ਰੂਹ

Saturday, Sep 05, 2020 - 11:12 AM (IST)

ਨਜਾਇਜ਼ ਸਬੰਧਾਂ ਨੇ ਲਈ ਨੌਜਵਾਨ ਦੀ ਜਾਨ: ਵਿਆਹੁਤਾ ਦੇ ਪਤੀ ਨੇ ਬਣਾਈ ਅਜਿਹੀ ਜੁਗਤ ਸੁਣ ਕੰਬ ਜਾਵੇਗੀ ਰੂਹ

ਬਾਲਿਆਂਵਾਲੀ (ਸ਼ੇਖਰ) : ਵਿਆਹੁਤਾ ਜਨਾਨੀ ਨਾਲ ਨਾਜਾਇਜ਼ ਸਬੰਧ ਰੱਖਣ ਦੀ ਕੀਮਤ ਨੌਜਵਾਨ ਨੇ ਆਪਣੀ ਜਾਨ ਦੇ ਕੇ ਅਦਾ ਕੀਤੀ। ਜਾਣਕਾਰੀ ਅਨੁਸਾਰ ਪਿੰਡ ਰਾਮਪੁਰਾ ਦੀ ਸੁਖਪ੍ਰੀਤ ਕੌਰ ਦੇ ਪਿੰਡ ਦੇ ਨੌਜਵਾਨ ਬੱਬੂ ਸਿੰਘ ਨਾਲ ਨਾਜਾਇਜ਼ ਸਬੰਧ ਬਣ ਗਏ। ਇਹ ਸਿਲਸਿਲਾ 2-3 ਸਾਲ ਤੋਂ ਚੱਲ ਰਿਹਾ ਸੀ, ਜਿਸਦੀ ਭਿਣਕ ਸੁਖਪ੍ਰੀਤ ਕੌਰ ਦੇ ਪਤੀ ਕਾਲਾ ਸਿੰਘ ਨੂੰ ਲੱਗ ਗਈ। ਜਦੋਂ ਪਿੰਡ ਦੀ ਪੰਚਾਇਤ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੰਚਾਇਤ ਨੇ ਸਮਝੌਤਾ ਕਰਾ ਦਿੱਤਾ ਅਤੇ ਨਿਰਦੇਸ਼ ਜਾਰੀ ਕੀਤੇ ਕਿ ਉਹ ਸੁਖਪ੍ਰੀਤ ਕੌਰ ਨੂੰ ਨਹੀਂ ਮਿਲੇਗਾ ਪਰ ਬੱਬੂ ਸਿੰਘ ਜੋ ਕਿ ਇੱਕ ਬੱਚੀ ਦਾ ਪਿਤਾ ਵੀ ਸੀ, ਨੇ ਸੁਖਪ੍ਰੀਤ ਨੂੰ ਮਿਲਣਾ ਬੰਦ ਨਹੀਂ ਕੀਤਾ।

ਇਹ ਵੀ ਪੜ੍ਹੋ : ਸਹੇਲੀਆਂ ਨਾਲ ਕੰਮ ’ਤੇ ਗਈ ਕੁੜੀ ਨੂੰ ਨਹੀਂ ਪਤਾ ਸੀ ਕਿ ਇੰਝ ਹੋਵੇਗਾ ਉਸ ਦਾ ਦਰਦਨਾਕ ਅੰਤ

ਆਪਣੇ ਪਤੀ ਦੇ ਦਬਾਅ ਦੇ ਚਲਦਿਆਂ ਸੁਖਪ੍ਰੀਤ ਨੇ 3 ਸਤੰਬਰ ਨੂੰ ਬੱਬੂ ਸਿੰਘ ਨੂੰ ਘਰ ਬੁਲਾਇਆ। ਜਦੋਂ ਕਿ ਬੱਬੂ ਸਿੰਘ ਨੂੰ ਮਾਰਨ ਦੀ ਯੋਜਨਾ ਪਹਿਲਾਂ ਹੀ ਬਣ ਚੁੱਕੀ ਸੀ। ਦੋਸ਼ੀ ਨੇ ਮ੍ਰਿਤਕ ਨੂੰ ਘਰ ਬੁਲਾਇਆ ਅਤੇ ਉਸ ਨੂੰ ਬੰਨ੍ਹ ਲਿਆ ਅਤੇ ਦੇਰ ਰਾਤ ਤੇਜ਼ਧਾਰ ਹਥਿਆਰਾਂ ਨਾਲ ਉਸਦੀ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਵਿਹੜੇ 'ਚ ਸੁੱਟ ਦਿੱਤਾ। ਮ੍ਰਿਤਕ ਘਰ ਤੋਂ ਖੇਤ ਜਾਣ ਦਾ ਬਹਾਨਾ ਕਰ ਕੇ ਨਿਕਲਿਆ ਸੀ ਅਤੇ ਜਦ ਉਹ ਦੇਰ ਰਾਤ ਤੱਕ ਘਰ ਨਾ ਪਰਤਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਆਖਿਰ ਉਨ੍ਹਾਂ ਨੂੰ ਕਾਲਾ ਸਿੰਘ ਦੇ ਵਿਹੜੇ 'ਚੋਂ ਬੱਬੂ ਸਿੰਘ ਦੀ ਲਾਸ਼ ਮਿਲੀ, ਜੋ ਖੂਨ ਨਾਲ ਭਿੱਜੀ ਹੋਈ ਸੀ।ਮ੍ਰਿਤਕ ਦੇ ਚਾਚਾ ਬਲਦੇਵ ਸਿੰਘ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। 

ਇਹ ਵੀ ਪੜ੍ਹੋ : ਬੇਸ਼ਰਮੀ ਦੀਆਂ ਹੱਦਾਂ ਪਾਰ : ਜ਼ਬਰਦਸਤੀ ਘਰ 'ਚ ਦਾਖ਼ਲ ਹੋ ਕੇ ਕਈ ਦਿਨ ਤੱਕ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਮੌਕੇ 'ਤੇ ਪਹੁੰਚੇ ਥਾਣਾ ਬਾਲਿਆਂਵਾਲਾ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਬੱਬੂ ਸਿੰਘ ਦੇ ਦੋ ਬੱਚਿਆਂ ਦੀ ਮਾਂ ਸੁਖਪ੍ਰੀਤ ਕੌਰ ਨਾਲ ਨਾਜਾਇਜ਼ ਸਬੰਧ ਸੀ ਅਤੇ ਉਸ ਦਾ ਯੋਜਨਾਬੱਧ ਤਰੀਕੇ ਨਾਲ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਪਤੀ ਕਾਲਾ ਸਿੰਘ ਅਤੇ ਉਸ ਦੇ ਭਤੀਜੇ ਮਨਦੀਪ ਸਿੰਘ ਨੇ ਮਿਲ ਕੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ, ਜਿਸ 'ਚ ਸੁਖਪ੍ਰੀਤ ਕੌਰ ਵੀ ਸ਼ਾਮਲ ਸੀ। ਹਾਲਾਂਕਿ ਪੁਲਸ ਨੇ ਤਿੰਨਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ : ਅਧਿਆਪਕ ਦਿਵਸ 'ਤੇ ਖ਼ਾਸ : ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ 'ਚ ਵਡਮੁੱਲਾ ਯੋਗਦਾਨ ਪਾਉਂਦੇ ਨੇ ਅਧਿਆਪਕ


author

Baljeet Kaur

Content Editor

Related News