ਨਾਬਾਲਿਗ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਵਾਲੇ ਖਿਲਾਫ਼ ਕੇਸ ਦਰਜ

03/29/2017 2:01:46 PM

ਬਟਾਲਾ (ਸੈਂਡੀ/ਕਲਸੀ) : ਥਾਣਾ ਸਿਵਲ ਲਾਈਨ ਦੀ ਪੁਲਸ ਨੇ ਇਕ ਨਾਬਾਲਿਗਾ ਨੂੰ ਵਿਆਹ ਕਰਵਾਉਣ ਦੀ ਨੀਅਤ ਨਾਲ ਭਜਾਉਣ ਵਾਲੇ ਖਿਲਾਫ ਕੇਸ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਐਸ. ਆਈ ਮਨੋਹਰ ਲਾਲ ਨੇ ਦੱਸਿਆ ਕਿ ਸਰਬਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੜੀਆਵਾਲ ਨੇ ਥਾਣਾ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ। ਉਸ ਦੀ ਲੜਕੀ ਪੂਜਾ ਕਾਲਪਨਿਕ ਨਾਂ (16 ਸਾਲ) ਜੋ ਦਸਵੀਂ ਜਮਾਤ ਵਿਚ ਪੜ੍ਹਦੀ ਹੈ ਅਤੇ ਬੀਤੇ ਕੱਲ ਘਰੋਂ ਟਿਊਸ਼ਨ ਪੜਨ ਗਈ ਹੋਈ ਸੀ ਪਰ ਘਰ ਵਾਪਸ ਨਾ ਆਈ। ਪਰਿਵਾਰ ਮੁਤਾਬਕ ਲੜਕੀ ਜਦੋਂ ਉਨ੍ਹਾਂ ਲੜਕੀ ਦੀ ਭਾਲ ਕੀਤੀ ਤਾਂ ਉਸ ਦੀ ਸਕੂਟਰੀ ਅਮਰੀਕ ਵਾਲੀ ਗਲੀ ਦੀ ਪਾਰਕਿੰਗ ਵਿਚੋਂ ਮਿਲੀ ਹੈ।
ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਨੂੰ ਕੋਈ ਅਣਪਛਾਤਾ ਵਿਅਕਤੀ ਵਿਆਹ ਕਰਾਉਣ ਦੀ ਨੀਅਤ ਨਾਲ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ। ਏ. ਐਸ. ਆਈ ਨੇ ਦੱਸਿਆ ਕਿ ਲੜਕੀ ਦੇ ਪਿਤਾ ਸਰਬਜੀਤ ਸਿੰਘ ਦੇ ਬਿਆਨਾ ''ਤੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕਰ ਦਿੱਤਾ ਹੈ।


Gurminder Singh

Content Editor

Related News