ਦੋਸਤ ਦੇ ਵਿਆਹ 'ਤੇ ਗਏ ਨੌਜਵਾਨ ਦੀ ਲਟਕਦੀ ਹੋਈ ਮਿਲੀ ਲਾਸ਼

Wednesday, Mar 11, 2020 - 10:11 AM (IST)

ਦੋਸਤ ਦੇ ਵਿਆਹ 'ਤੇ ਗਏ ਨੌਜਵਾਨ ਦੀ ਲਟਕਦੀ ਹੋਈ ਮਿਲੀ ਲਾਸ਼

ਸੰਗਰੂਰ : ਪੱਟੀ ਕਸਬੇ 'ਚ ਕਚਿਹਰੀ ਸਾਹਮਣੇ ਇਕ ਨੌਜਵਾਨ ਦੀ ਲਟਕਦੀ ਹੋਈ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਕੋਮਲਪ੍ਰੀਤ ਸਿੰਘ (22) ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਕੋਮਲਪ੍ਰੀਤ ਮਜਦੂਰੀ ਦਾ ਕੰਮ ਕਰਦਾ ਸੀ। 7 ਮਾਰਚ ਦੀ ਸ਼ਾਮ 5 ਵਜੇ ਉਹ ਆਪਣੇ ਕਿਸੇ ਦੋਸਤ ਦੇ ਵਿਆਹ 'ਤੇ ਗਿਆ ਸੀ । ਉਸ ਨੂੰ ਰਾਤ 8 ਵਜੇ ਦੀ ਕਰੀਬ ਜਦੋਂ ਫੋਨ ਕੀਤਾ ਤਾਂ ਉਸ ਨੇ ਇਕ ਔਰਤ ਨਾਲ ਗੱਲ ਕਰਵਾ ਕੇ ਫੋਨ ਕੱਟ ਦਿੱਤਾ। ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਭਰਾ ਨੂੰ ਕਿਸੇ ਨੇ ਮਾਰ ਕੇ ਦਰੱਖਤ ਨਾਲ ਲਟਕਾਇਆ ਹੈ।

PunjabKesariਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ.ਐੱਚ.ਓ. ਜਗਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਦੇ ਮੋਬਾਇਲ ਦੀ ਕਾਲ ਡਿਟੇਲ ਤੋਂ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਉਸ ਦੀ ਮਰਨ ਤੋਂ ਪਹਿਲਾਂ ਕਿਸ-ਕਿਸ ਨਾਲ ਗੱਲ ਹੋਈ ਸੀ।  ਉਨ੍ਹਾਂ ਕਿਹਾ ਕਿ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਡਾਕਟਰ ਦੀ ਵੱਡੀ ਲਾਪਰਵਾਹੀ, ਡਿਲਵਰੀ ਤੋਂ ਬਾਅਦ ਪੇਟ 'ਚ ਹੀ ਛੱਡ ਦਿੱਤੀਆਂ ਪੱਟੀਆਂ


author

Baljeet Kaur

Content Editor

Related News