ਬਰਨਾਲਾ ''ਚ ਅਨੋਖਾ ਵਿਆਹ, ਲਾੜਾ-ਲਾੜੀ ਨੇ ਮੈਰਿਜ ਪੈਲਸ ਦੀ ਬਜਾਏ ਗਊਸ਼ਾਲਾ ''ਚ ਲਏ ਫ਼ੇਰੇ

Thursday, Nov 26, 2026 - 12:57 PM (IST)

ਬਰਨਾਲਾ ''ਚ ਅਨੋਖਾ ਵਿਆਹ, ਲਾੜਾ-ਲਾੜੀ ਨੇ ਮੈਰਿਜ ਪੈਲਸ ਦੀ ਬਜਾਏ ਗਊਸ਼ਾਲਾ ''ਚ ਲਏ ਫ਼ੇਰੇ

ਮਹਿਲ ਕਲਾਂ (ਲਕਸ਼ਦੀਪ ਗਿੱਲ): ਬਰਨਾਲਾ ਦੇ ਇਕ ਗਊ ਸੇਵਾ ਨੂੰ ਸਮਰਪਿਤ ਨੌਜਵਾਨ ਦਾ ਵਿਆਹ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ। ਦਰਅਸਲ, ਉਸ ਨੇ ਕੁੜੀ ਵਾਲਿਆਂ ਦਾ ਮਹਿੰਗੇ ਮੈਰਿਜ ਪੈਲਸਾਂ 'ਤੇ ਖਰਚਾ ਕਰਵਾਉਣ ਦੀ ਬਜਾਏ ਮਨਾਲ ਦੀ ਗਊਸ਼ਾਲਾ ਵਿਚ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ। ਨੌਜਵਾਨ ਦੀ ਅਗਾਂਹਵਧੂ ਸੋਚ ਦੀ ਚਰਚਾ ਪੂਰੇ ਇਲਾਕੇ ਵਿਚ ਹੋ ਰਹੀ ਹੈ। 

ਜਾਣਕਾਰੀ ਮੁਤਾਬਕ, ਉਕਤ ਨੌਜਵਾਨ ਪਿਛਲੇ 15 ਸਾਲ ਤੋਂ ਗਊਸ਼ਾਲਾ ਵਿਚ ਸੇਵਾ ਕਰ ਰਿਹਾ ਹੈ ਤੇ ਉਸ ਨੇ ਆਪਣੇ ਵਿਆਹ ਦੀਆਂ ਰਸਮਾਂ ਵੀ ਇੱਥੇ ਹੀ ਪੂਰੀਆਂ ਕਰਨ ਦਾ ਫ਼ੈਸਲਾ ਕੀਤਾ। ਜਦੋਂ ਗਊਸ਼ਾਲਾ ਵਿਚ ਵਿਆਹ ਦੀਆਂ ਰਸਮਾਂ ਹੋਈਆਂ ਤਾਂ ਇਹ ਇਲਾਕੇ ਵਿਚ ਕਾਫ਼ੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਕੁੜੀ-ਮੁੰਡੇ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਡੀ.ਜੇ. ਤੇ ਸ਼ੋਰ-ਸ਼ਰਾਬੇ ਵਾਲੇ ਵਿਆਹ ਤੋਂ ਚੰਗਾ ਹੈ ਦੋਵੇਂ ਪਰਿਵਾਰ ਆਪਸ ਵਿਚ ਬੈਠ ਕੇ ਗੱਲਾਂ ਬਾਤਾਂ ਕਰਨ। ਇਸ ਨਾਲ ਪਰਿਵਾਰਾਂ ਵਿਚ ਨੇੜਤਾ ਤੇ ਪਿਆਰ ਵੱਧਦਾ ਹੈ। 


author

Anmol Tagra

Content Editor

Related News