ਵਿਆਹ ਸਮਾਗਮ ’ਚ ਪਿਆ ਚੀਕ ਚਿਹਾੜਾ, ਸਾਬਕਾ ਕੌਂਸਲਰ ਨੂੰ ਲੱਗੀ ਗੋਲ਼ੀ

Saturday, Apr 16, 2022 - 03:54 PM (IST)

ਵਿਆਹ ਸਮਾਗਮ ’ਚ ਪਿਆ ਚੀਕ ਚਿਹਾੜਾ, ਸਾਬਕਾ ਕੌਂਸਲਰ ਨੂੰ ਲੱਗੀ ਗੋਲ਼ੀ

ਗੁਰੂਹਰਸਹਾਏ (ਮਨਜੀਤ) : ਆਦਰਸ਼ ਨਗਰ ਵਿਖੇ ਇਕ ਵਿਆਹ ਸਮਾਰੋਹ ਦੌਰਾਨ ਗੋਲ਼ੀ ਚੱਲਣ ਨਾਲ ਸਾਬਕਾ ਐੱਮ. ਸੀ. ਪੰਕਜ ਮੰਡੋਰਾ ਦੇ ਜ਼ਖਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਆਦਰਸ਼ ਨਗਰ ਮੰਦਿਰ ਵਾਲੀ ਗਲੀ ਵਿਚ ਇਕ ਵਿਆਹ ਸਮਾਰੋਹ ਦੌਰਾਨ ਗਲੀ ਵਿਚ ਘੜੋਲੀ ਕੱਢ ਰਹੇ ਕਿਸੇ ਇਕ ਵਿਅਕਤੀ ਵੱਲੋਂ ਫਾਇਰ ਕੀਤਾ ਗਿਆ ਜੋ ਕਿ ਉੱਪਰ ਕਿਸੇ ਚੀਜ਼ ਨਾਲ ਵੱਜ ਕੇ ਉਸ ਦਾ ਸ਼ਰਾ ਆਪਣੇ ਘਰ ਦੇ ਦਰਵਾਜ਼ੇ ਅੱਗੇ ਖੜ੍ਹੇ ਪੰਕਜ ਮੰਡੋਰਾ ਸਾਬਕਾ ਐੱਮ. ਸੀ. ਦੇ ਪੇਟ ਵਿਚ ਵੱਜਿਆ ਜਿਸ ਦੇ ਚੱਲਦਿਆਂ ਉਹ ਜ਼ਖ਼ਮੀ ਹੋ ਗਿਆ ਜਿਸ ਨੂੰ ਤੁਰੰਤ ਗੁਰੂਹਰਸਹਾਏ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ, 1 ਜੁਲਾਈ ਤੋਂ ਹਰ ਘਰ ਨੂੰ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫਤ

ਉਧਰ ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਬਲਜੀਤ ਸਿੰਘ ਵੱਲੋਂ ਪੰਕਜ ਮੰਡੋਰਾ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਦੋਂ ਸਾਬਕਾ ਐੱਮ. ਸੀ. ਪੰਕਜ ਮੰਡੋਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਅਕਾਲੀ ਵਰਕਰ ਹਾਂ ਜਦੋਂ ਦੀਆਂ ਚੋਣਾਂ ਸਪੰਨ ਹੋਈਆਂ ਹਨ ਤਾਂ ਮੈਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਤੈਨੂੰ ਜਾਨੋਂ ਮਾਰ ਦੇਣਾ ਹੈ ਅਤੇ ਪਿਛਲੇ ਕੁੱਝ ਸਮੇਂ ਤੋਂ ਮੇਰੇ ’ਤੇ ਹਮਲੇ ਵੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਜਾਂਚ ਦਾ ਵਿਸ਼ਾ ਹੈ ਅਤੇ ਮੈਂ ਸਰਕਾਰ ਪਾਸੋਂ ਆਪਣੀ ਸੁਰੱਖਿਆ ਦੀ ਮੰਗ ਕਰਦਾ ਹਾਂ।

ਇਹ ਵੀ ਪੜ੍ਹੋ : ਆਈਲੈਟਸ ਦਾ ਕੋਰਸ ਕਰਨ ਵਾਲੀ 23 ਸਾਲਾ ਮੁਟਿਆਰ ਨੇ ਸ਼ੱਕੀ ਹਾਲਾਤ ’ਚ ਕੀਤੀ ਖ਼ੁਦਕੁਸ਼ੀ, ਇਸ ਹਾਲਤ ’ਚ ਮਿਲੀ ਲਾਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News